ਵਾਸ਼ਿੰਗਟਨ ਡੀਸੀ, 27 ਸਤੰਬਰ (ਡਾ. ਗਿੱਲ)- ਵਾਸ਼ਿੰਗਟਨ ਸਥਿਤ ਅਸੈਂਬਲੀ ਦੇ ਵੱਲੋਂ ਸਿੱਖਾਂ ਦਾ ਇੱਕ ਵਫਦ ਗਠਿਤ ਕੀਤਾ ਸੀ ਜਿਸ ਵਿੱਚ ਉਘੇ ਲੀਡਰਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਤਾਂ ਜੋ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਪਿਛਲੇ ਸਾਲ ਦਿੱਤੇ ਮੰਗ ਪੱਤਰ ਸਬੰਧੀ ਲਏ ਫੈਸਲਿਆਂ ਪ੍ਰਤੀ ਜਾਣੂ ਹੋ ਸਕਣ। ਇਸ ਵਫਦ ਵੱਲੋਂ ਆਪਣੇ ਵੱਲੋਂ ਖਰਚ ਕਰਕੇ ਕੈਲੀਫੋਰਨੀਆ ਮੈਨਵੇਜ਼ ਦੇ ਇੱਕ ਹੋਟਲ ਵਿੱਚ ਮਿਲਣ ਦਾ ਲਾਰਾ ਲਾਇਆ ਗਿਆ। ਜਿੱਥੇ ਸਿਰਫ ਉਨ੍ਹਾਂ ਨੂੰ ਫੋਟੋ ਸੈਸ਼ਨ ਕਰਵਾ ਕੇ ਲੋਲੀ ਪੋਪ ਦੇ ਕੇ ਵਰਾ ਦਿੱਤਾ ਗਿਆ। ਟੈਲੀਫੋਨ ਤੇ ਦਿੱਤੇ ਸੁਨੇਹੇ ਤੇ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਸਿੱਖਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਅਤੇ ਸਿੱਖ ਬੇਇਜ਼ਤ ਮਹਿਸੂਸ ਕਰਕੇ ਬੁੜਬੁੜਾਉਂਦੇ ਹੋਏ ਹੋਟਲ ਵਿੱਚੋਂ ਬਾਹਰ ਆ ਗਏ। ਕੁਝ ਪ੍ਰਮੁੱਖ ਸ਼ਖਸੀਅਤਾਂ ਨੂੰ ਫੋਟੋਆਂ ਖਿਚਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਜਿਸ ਦੀ ਚਰਚਾ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਅੱਗ ਵਾਂਗ ਫੈਲ ਗਈ। ਜਿੱਥੇ ਉਹ ਅਸੈਂਬਲੀ ਦੇ ਅਫਸਰਾਂ ਨੂੰ ਕੋਸ ਰਹੇ ਸਨ ਉ¤ਥੇ ਭਵਿੱਖ ਵਿੱਚ ਅਜਿਹੀਆਂ ਮੀਟਿੰਗਾਂ ਤੋਂ ਗੁਰੇਜ਼ ਕਰਨ ਨੂੰ ਤਰਜੀਹ ਦੇਣਗੇ।
ਪ੍ਰਧਾਨ ਮਤੰਰੀ ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਹਿੰਮਤ ਸਦਕਾ ਹੀ ਭਾਰਤ ਦੇਸ਼ ਮਜ਼ਬੂਤ ਹੈ, ਜੇਕਰ ਇਸੇ ਤਰ੍ਹਾਂ ਸਿੱਖਾਂ ਨੂੰ ਦੁਰਕਾਰਿਆ ਗਿਆ ਤਾਂ ਸਿੱਖ ਨਾ ਤਾਂ ਭਾਰਤ ਵਿੱਚ ਨਿਵੇਸ਼ ਕਤਰਨ ਨੂੰ ਤਰਜੀਹ ਦੇਣਗੇ ਅਤੇ ਨਾ ਹੀ ਭਾਰਤ ਸਰਕਾਰ ਵਿੱਚ ਵਿਸ਼ਵਾਸ ਕਰਨਗੇ। ਜਿਹੜਾ ਪ੍ਰਧਾਨ ਮੰਤਰੀ ਸਿੱਖਾਂ ਦੀਆਂ ਭਾਵਨਾਵਾਂ ਅਤੇ ਮੰਗਾਂ ਨੂੰ ਠੁਕਰਾ ਸਕਦਾ ਹੈ। ਉਸ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਵਫਦ ਗੁੱਸੇ ਅਤੇ ਰੋਸ ਵਜੋਂ ਮੋਦੀ ਦੇ ਵਤੀਰੇ ਦੀ ਨਿੰਦਾ ਕਤਰਦਾ ਹੋਟਲ ਤੋਂ ਬਾਹਰ ਚਲਾ ਗਿਆ। ਅਸੈਂਬਲੀ ਨੂੰ ਭਵਿੱਖ ਵਿੱਚ ਅਜਿਹੇ ਵਫਦ ਨੂੰ ਸੱਦਾ ਦੇਣ ਤੋਂ ਪਹਿਲਾਂ ਸੋਚਣਾ ਪਵੇਗਾ।



