Skip to content
Independent perspectives. Global stories.
BREAKING

‘ਮਾਸਟਰ ਕਾਰਡ’ ਦੇ ਸੀਈਓ ਅਜੇਪਾਲ ਬੰਗਾ ਦੀ ਅਮਰੀਕਾ ’ਚ ਵੱਖਰੀ ਟੋਹਰ

Share this story

ਵਾਸ਼ਿੰਗਟਨ ਡੀਸੀ, 27 ਸਤੰਬਰ (ਬਿਊਰੋ ਚੀਫ)- ਸਿ¤ਖਾਂ ਦਾ ਪੂਰੀ ਦੁਨੀਆ ਵਿਚ ਇਕ ਵ¤ਖਰਾ ਰੁਤਬਾ ਹੈ ਅਤੇ ਇਸ ਦੀ ਮਿਸਾਲ ਹਨ ਮਾਸਟਰ ਕਾਰਡ ਦੇ ਸੀਈਓ ਸ. ਅਜੇਪਾਲ ਬੰਗਾ ਉਨ੍ਹਾਂ ਦੀ ਹੈਸੀਅਤ ਇੱਥੋਂ ਤੱਕ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਉਨ੍ਹਾਂ ਤੋਂ ਸਲਾਹ ਲੈਂਦੇ ਹਨ ਕਿਉਂਕਿ ਇਹ ਅਮਰੀਕੀ ਟਰੇਡ ਪਾਲਿਸੀ ਐਂਡ ਨੇਗੋਸ਼ੀਏਸ਼ਨ ਦੀ ਐਡਵਾਈਜ਼ਰ ਕਮੇਟੀ ਦੇ ਮੈਂਬਰ ਹਨ। 5 ਫਰਵਰੀ, 2015 ਨੂੰ ਅਮਰੀਕੀ ਸਰਕਾਰ ਦੀ ਟਰੇਡ ਪਾਲਿਸੀ ਐਂਡ ਨੇਗੋਸ਼ੀਏਸ਼ਨ ਦੀ ਐਡਵਾਈਜ਼ਰ ਕਮੇਟੀ ਵਿਚ ਅਜੇਪਾਲ ਬੰਗਾ ਨੂੰ ਸ਼ਾਮਲ ਕੀਤਾ ਗਿਆ ਸੀ।ਬੰਗਾ ਭਾਰਤ-ਅਮਰੀਕਾ ਬਿਜ਼ਨੈ¤ਸ ਕੌਂਸਲ ਦੇ ਪ੍ਰਧਾਨ ਵੀ ਹਨ। ਇਸ ਸਮੇਂ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਵਿਚ ਹਨ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਬਿਜ਼ਨੈ¤ਸ ਲੀਡਰਸ ਵਿਚ ਮਾਸਟਰਕਾਰਡ ਦੇ ਸੀ. ਈ. ਓ. ਅਜੇਪਾਲ ਬੰਗਾ ਵੀ ਸ਼ਾਮਲ ਰਹੇ। ਅਜੇਪਾਲ ਬੰਗਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ

ਭਾਰਤ ਵਿਚ ਨੈਸਲੇ ਕੰਪਨੀ ਤੋਂ ਕੀਤੀ ਸੀ ਅਤੇ ਆਪਣੀ ਕੈਰੀਅਰ ਦੇ ਮਹ¤ਤਵਪੂਰਨ 13 ਸਾਲ ਉਨ੍ਹਾਂ ਨੇ ਇਸ ਕੰਪਨੀ ਵਿਚ ਮਾਰਕੇਟਿੰਗ ਅਤੇ ਮੈਨੇਜਮੈਂਟ ਦਾ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੈਪਸੀਕੋ ਕੰਪਨੀ ‘ਚ ਕੰਮ ਕੀਤਾ। ਮੈਗਜ਼ੀਨ ਹਾਵਰਡ ਬਿਜ਼ਨੈ¤ਸ ਰੀਵਿਊ ਵ¤ਲੋਂ 2014 ਦੇ ਦੁਨੀਆ ਦੇ ਸਰਵਉ¤ਤਮ ਪਰਫਾਮੈਂਸ ਦੇਣ ਵਾਲੇ ਸੀ. ਈ. ਓਜ਼ ਦੀ ਸੂਚੀ ਵਿਚ ਅਜੇਪਾਲ ਬੰਗਾ ਨੂੰ ਵੀ ਸ਼ਾਮਲ ਕੀਤਾ ਗਿਆ। ਮਾਸਟਰਕਾਰਡ ਦੇ ਮੁ¤ਖ ਕਾਰਜਕਾਰੀ ਅਧਿਕਾਰੀ ਉਸ ਸਮੇਂ ਇਸ ਸੂਚੀ ਵਿਚ 64ਵੇਂ ਸਥਾਨ ‘ਤੇ ਰਹੇ ਤੇ ਇਸ ਸੂਚੀ ਵਿਚ ਸ਼ਾਮਲ ਹੋਣ ਵਾਲੇ ਇਕਲੌਤੇ ਭਾਰਤੀ ਸਨ।ਅਜੇਪਾਲ ਬੰਗਾ ਦਾ ਪਿਛੋਕੜ ਪੰਜਾਬ ਦੇ ਜਲੰਧਰ ਦਾ ਹੈ।ਉਨ੍ਹਾਂ ਦਾ ਜਨਮ ਪੁਣੇ ‘ਚ ਹੋਇਆ ਸੀ। ਅਜੇਪਾਲ ਦੇ ਪਿਤਾ ਹਰਭਜਨ ਸਿੰਘ ਬੰਗਾ ਰਿਟਾਇਰਡ ਲੈਫਟੀਨੈਂਟ ਜਨਰਲ ਹਨ। ਅਜੇਪਾਲ ਦੀ ਪੜ੍ਹਾਈ ਸਿਕੰਦਰਾਬਾਦ, ਦਿ¤ਲੀ, ਹੈਦਰਾਬਾਦ ਅਤੇ ਸ਼ਿਮਲਾ ਦੇ ਸਕੂਲਾਂ ਵਿਚ ਹੋਈ ਅਤੇ ਅਹਿਮਦਾਬਾਦ ਦੇ ਆਈ. ਆਈ. ਐ¤ਮ. ਤੋਂ ਉਨ੍ਹਾਂ ਨੇ ਮੈਨੇਜਮੈਂਟ ਦੀ ਪੜ੍ਹਾਈ ਕੀਤੀ।

WRITTEN BY