ਨਵੀਂ ਦਿ¤ਲੀ- ਹਰਿਆਣਾ ਸਥਿਤ ਡੇਰਾ ਸ¤ਚਾ ਸੌਦੇ ਦੇ ਪ੍ਰਮੁ¤ਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉ¤ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਬੀਤੀ 24 ਸਤੰਬਰ ਨੂੰ ਮੁਆਫੀ ਦੇਣ ਦੇ ਮਾਮਲੇ ਉ¤ਤੇ ਦਿੱਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅ¤ਜ ਅਕਾਲੀ ਦਲ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਫੈਸਲੇ ਨੂੰ ਸਕਾਰਾਤਮਕ ਰੂਪ ਵਜੋਂ ਦੇਖਣ ਦੀ ਅਪੀਲ ਕਰਦੇ ਹੋਏ ਫੈਸਲੇ ਦਾ ਸਮਰਥਨ ਕੀਤਾ । ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਸਪਸ਼ਟੀਕਰਨ ਦੇ ਅਖੀਰ ਵਿੱਚ ਡੇਰਾ ਪ੍ਰਮੁ¤ਖ ਦੁਆਰਾ ਮੁਆਫੀ ਦਾ ਬੇਨਤੀਕਰਤਾ ਲਿਖਣ ਦੇ ਉਪਰੰਤ ਹਸਤਾਖਰ ਕਰਨ ਨੂੰ ਜੀਕੇ ਨੇ ਸੰਗਤਾਂ ਨੂੰ ਡੇਰਾ ਪ੍ਰਮੁ¤ਖ ਦੁਆਰਾ ਆਪਣੀ ਗਲਤੀ ਉ¤ਤੇ ਮੁਆਫੀ ਮੰਗਣ ਦੇ ਤੌਰ ਉ¤ਤੇ ਪਰਿਭਾਸ਼ਿਤ ਕੀਤਾ। ਜੀਕੇ ਨੇ ਕਿਹਾ ਕਿ ਸਿ¤ਖ ਕੌਮ ਨੂੰ ਟਕਰਾਅ ਦੇ ਰਸਤੇ ਉ¤ਤੇ ਲੈ ਜਾਣ ਦੀ ਬਜਾਏ ਦੂਸਰੀਆਂ ਸੰਪ੍ਰਦਾਵਾਂ ਦੇ ਲੋਕਾਂ ਦੇ ਨਾਲ ਸਦਭਾਵਨਾ ਦੇ ਨਾਲ ਰਹਿਣ ਦੀ ਦਿਸ਼ਾ ਵਿੱਚ ਇਹ ਅ¤ਛਾ ਕਦਮ ਹੈ ਪਰ ਜਿਸ ਤਰ੍ਹਾਂ ਕੁ¤ਝ ਸ਼ਰਾਰਤੀ ਤੱਤਾਂ ਦੁਆਰਾ ਆਪਣੇ ਨਿਜੀ ਸਵਾਰਥਾਂ ਦੀ ਆੜ ਵਿੱਚ ਸ੍ਰੀ ਗੁਰੂਹਰਗੋਬਿੰਦ ਸਾਹਿਬ ਜੀ ਦੇ ਪਵਿਤਰ ਸਿਧਾਂਤ ਨੂੰ ਠੇਸ ਪਹੁੰਚਾਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ , ਉਹ ਗਲਤ ਹੈ ।ਜੀਕੇ ਨੇ ਸਾਫ਼ ਕੀਤਾ ਕਿ ਡੇਰਾ ਪ੍ਰਮੁ¤ਖ ਸਿੱਖ ਨਹੀਂ ਹਨ ਇਸ ਕਾਰਨ ਉਸਦੇ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਉ¤ਤੇ ਪੇਸ਼ ਹੋਣ ਦਾ ਕੋਈ ਮਤਲਬ ਨਹੀਂ ਹੈ ।ਜੇਕਰ ਫਿਰ ਵੀ 6 ਕਰੋੜ ਪੈਰੋਕਾਰਾਂ ਦੀ ਹਿਮਾਇਤ ਦਾ ਦਾਅਵਾ ਕਰਨ ਵਾਲਾ ਇਨਸਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉ¤ਚਤਾ ਨੂੰ ਕਬੂਲ ਕਰਕੇ ਮੁਆਫੀ ਦੀ ਪੇਸ਼ਕਸ਼ ਕਰਦਾ ਹੈ ਤਾਂ ਉਸਦੇ ਨਾਲ ਉਸਦੇ ਕਰੋੜਾਂ ਪੈਰੋਕਾਰ ਵੀ ਗਲਤੀ ਕਬੂਲਣ ਵਿ¤ਚ ਸ਼ਾਮਿਲ ਸਮਝੇ ਜਾ ਸਕਦੇ ਹਨ। ਜੀਕੇ ਨੇ ਬੀਤੇ ਦਿਨਾਂ ’ਚ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁ¤ਲਰ ਦੀ ਫ਼ਾਂਸੀ ਦੀ ਸਜ਼ਾ ਨੂੰ ਲੈ ਕੇ ਪੈਦਾ ਹੋਏ ਸਖਤ ਰੋਸ ਦੇ ਦੌਰਾਨ ਕੌਮ ਨੂੰ ਦੋ ਹਿੱਸਿਆਂ ਵਿ¤ਚ ਵੰਡਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੁਆਰਾ ਇ¤ਕ ਵਾਰ ਫਿਰ ਪੰਜਾਬ ਨੂੰ ਸੰਤਾਪ ਦੇ ਕਾਲੇ ਦੌਰ ਵਿ¤ਚ ਧੱਕਣ ਲਈ ਘਟੀਆ ਹਰਕਤਾਂ ਕਰਨ ਦਾ ਵੀ ਦੋਸ਼ ਲਾਇਆ। ਸਿਰਸਾ ਨੇ ਸੋਸ਼ਲ ਮੀਡਿਆ ਉ¤ਤੇ ਡੇਰਾ ਪ੍ਰਮੁ¤ਖ ਦੀ ਜਨਤਕ ਮੁਆਫੀ ਮੰਗਣ ਦੀ ਚ¤ਲ ਰਹੀ ਵੀਡੀਓ ਦਾ ਹਵਾਲਾ ਦਿੰਦੇ ਹੋਏ ਸੰਗਤ ਨੂੰ ਤਥਾਂ ਦੀ ਪੜਤਾਲ ਕਰਨ ਦੇ ਬਾਅਦ ਕਿਸੇ ਨਤੀਜੇ ਉ¤ਤੇ ਪੁ¤ਜਣ ਦੀ ਅਪੀਲ ਕੀਤੀ। ਸਿਰਸਾ ਨੇ ਪੰਜ ਸਿੰਘ ਸਾਹਿਬਾਨਾਂ ਦੇ ਉਕਤ ਫੈਸਲੇ ਵਿ¤ਚ ਜਥੇਦਾਰਾਂ ਵਿ¤ਚ ਗੁਰੂ ਦੀ ਕ੍ਰਿਪਾ ਵਰਤਣ ਦੇ ਨਾਲ ਜੋੜਦੇ ਹੋਏ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਨੂੰ ਤੜਫ ਰਹੇ ਲੋਕਾਂ ਨੂੰ ਏਜੰਸੀਆਂ ਦਾ ਏਜੰਟ ਵੀ ਦ¤ਸਿਆ।ਜਥੇ. ਅਵਤਾਰ ਸਿੰਘ ਹਿ¤ਤ ਨੇ ਦਿ¤ਲੀ ਕਮੇਟੀ ਅਤੇ ਅਕਾਲੀ ਦਲ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਦਾ ਸਮਰਥਨ ਕਰਣ ਦੀ ਗ¤ਲ ਕਹੀ। ਇਸ ਮੌਕੇ ਉ¤ਤੇ ਕਮੇਟੀ ਦੇ ਉਪ-ਪ੍ਰਧਾਨ ਮਹਿੰਦਰਪਾਲ ਸਿੰਘ, ਸੰਯੁਕਤ ਸਕ¤ਤਰ ਅਮਰਜੀਤ ਸਿੰਘ ਪ¤ਪੂ, ਮੈਂਬਰ ਤਨਵੰਤ ਸਿੰਘ, ਕੁਲਦੀਪ ਸਿੰਘ ਸਾਹਨੀ, ਰਵੇਲ ਸਿੰਘ, ਸਮਰਦੀਪ ਸਿੰਘ ਸੰਨੀ , ਪਰਮਜੀਤ ਸਿੰਘ ਚੰਡੋਕ, ਜੀਤ ਸਿੰਘ, ਹਰਜਿੰਦਰ ਸਿੰਘ, ਗੁਰਦੇਵ ਸਿੰਘ ਭੋਲ਼ਾ, ਦਰਸ਼ਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਅਕਾਲੀ ਨੇਤਾ ਵਿਕਰਮ ਸਿੰਘ ਮੌਜੂਦ ਸਨ।



