Skip to content
Independent perspectives. Global stories.
BREAKING

ਭਾਰਤੀਆਂ ਵੱਲੋਂ ਡੇਂਗੂ ਨੂੰ ਕੰਟਰੋਲ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਸਹਾਇਤਾ ਰਾਸ਼ੀ ਦਾ ਚੈ¤ਕ ਭੇਟ

Share this story

ਨਿਊਯਾਰਕ, 26 ਸਤੰਬਰ (ਡਾ. ਗਿੱਲ)- ਭਾਰਤੀ ਹਮੇਸ਼ਾ ਹੀ ਲੋੜਵੰਦਾਂ ਨੂੰ ਆਫਤ ਸਮੇਂ ਮਦਦ ਕਰਦੇ ਹਨ, ਭਾਵੇਂ ਇਹ ਪ੍ਰਸਥਿਤੀਆਂ ਹੜ੍ਹਾਂ ਦੀਆਂ ਹੋਣ ਜਾਂ ਭੁਚਾਲ ਆਦਿ ਦੀਆਂ ਉਨ੍ਹਾਂ ਵੱਲੋਂ ਹਮੇਸ਼ਾ ਹੀ ਭਾਰਤ ਦੀ ਬੇਹਤਰੀ ਵੱਲ ਕਦਮ ਵਧਾਇਆ ਹੈ ਤਾਂ ਜੋ ਦੁਖੀਆਂ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਕੇ ਗੌਰਵਮਈ ਵਿਰਸੇ ਨੂੰ ਉਜਾਗਰ ਕੀਤਾ ਹੈ। ਇਸ ਤਰ੍ਹਾਂ ਹੀ ਇੱਕ ਭਾਰਤੀ ਵਫਦ ਆਤਮਾ ਸਿੰਘ ਫਰੈਂਡਜ਼ ਆਫ ਭਾਰਤੀ ਜਨਤਾ ਪਾਰਟੀ ਦੇ ਪੰਜਾਬੀ ਮੁਖੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਿਊਯਾਰਕ ਵਿਖੇ ਉਨ੍ਹਾਂ ਦੇ ਰਿਹਾਇਸ਼ੀ ਹੋਟਲ ਵਿੱਚ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਡੇਂਗੂ ਬੁਖਾਰ ਦੇ ਪ੍ਰਕੋਪ ਸਬੰਧੀ ਹੋਰ ਸਹੂਲਤਾਂ ਦੇਣ ਲਈ ਇੱਕ ਪਤ੍ਰਿਕਾ ਸੌਂਪੀ ਅਤੇ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚ 11 ਹਜ਼ਾਰ ਡਾਲਰ ਦਾ ਚੈ¤ਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ। ਇਸ ਮੌਕੇ ਆਤਮਾ ਸਿੰਘ ਕਨਵੀਨਰ ਬੀਜੇਪੀ ਅਮਰੀਕਾ ਨੇ ਪੰਜਾਬ ਵਿੱਚ ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਸਬੰਧੀ ਜ਼ਿਕਰ ਕੀਤਾ ਅਤੇ ਪੰਜਾਬ ਨੂੰ ਆਰਥਿਕ ਪੈਕਟ ਦੇਣ ਸਬੰਧੀ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਪੰਜਾਬ ਪ੍ਰਤੀ ਦਰਸਾਏ ਸਵਾਲਾਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਅਜੇ ਕਾਫੀ ਕੁਝ ਕਰਨਾ ਬਾਕੀ ਹੈ ਜਿਸ ਲਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਜਲਦੀ ਹੀ ਨਤੀਜੇ ਸਾਹਮਣੇ ਆ ਜਾਣਗੇ। ਭਾਰਤੀਆਂ ਦੀ ਇਹ ਮਿਲਣੀ ਪ੍ਰਭਾਵੀ ਅਤੇ ਸ਼ਕਤੀਸ਼ਾਲੀ ਸਾਬਿਤ ਹੋਈ ਹੈ।

WRITTEN BY