Skip to content
Independent perspectives. Global stories.
BREAKING

ਹਿਮਾਚਲ ਦੇ ਮੁੱਖ ਮੰਤਰੀ ਦੇ 11 ਟਿਕਾਣਿਆਂ ’ਤੇ ਸੀਬੀਆਈ ਅਤੇ ਈਡੀ ਵੱਲੋਂ ਛਾਪੇ

Share this story

ਸ਼ਿਮਲਾ, 26 ਸਤੰਬਰ (ਪੀ. ਟੀ. ਲਾਇਵ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਨਿਜੀ ਰਿਹਾਇਸ਼ ਹੋਲੀਲਾਜ ਵਿਖੇ ਅੱਜ ਸਵੇਰੇ ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਨੇ ਛਾਪੇ ਮਾਰੀ ਕੀਤੀ। ਇਹ ਟੀਮਾਂ ਇਥੇ 5 ਗੱਡੀਆਂ ਵਿੱਚ ਸਵੇਰੇ 8 ਵਜੇ ਪਹੁੰਚੀਆਂ। ਇਨ੍ਹਾਂ ਗੱਡੀਆਂ ਵਿੱਚ ਤਕਰੀਬਨ 18 ਅਧਿਕਾਰੀ ਸ਼ਾਮਿਲ ਸਨ। ਜਿਸ ਵੇਲੇ ਇਨ੍ਹਾਂ ਟੀਮਾਂ ਨੇ ਛਾਪਾ ਮਾਰਿਆ ਉਸ ਵੇਲੇ ਮੁੱਖ ਮੰਤਰੀ ਆਪਣੀ ਬੇਟੀ ਮਿਨਾਕਸ਼ੀ ਦੇ ਵਿਆਹ ਦੀਆਂ ਰਸਮਾਂ ’ਚ ਇੱਕ ਮੰਦਿਰ ਵਿੱਚ ਮਸ਼ਰੂਫ ਸਨ। ਜਿਉਂ ਹੀ ਉਨ੍ਹਾਂ ਨੂੰ ਛਾਪੇ ਬਾਰੇ ਸੂਚਨਾ ਮਿਲੀ ਉਹ ਆਪਣੇ ਨਿਵਾਸ ਹੋਲੀਲਾਜ ਪੁੱਜੇ। ਪ੍ਰਾਪਤ ਸੂਚਨਾ ਅਨੁਸਾਰ ਮੁੱਖ ਮੰਤਰੀ ਦੇ ਟਿਕਾਣਿਆਂ ’ਤੇ ਛਾਪੇ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਮਾਰੇ ਗਏ ਹਨ। ਸੂਬੇ ਦੇ ਕੁੱਲ 11 ਸਥਾਨਾਂ ’ਤੇ ਸੀਬੀਆਈ ਅਤੇ ਈਡੀ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਲਈ ਤਕਰੀਬਨ 300 ਅਧਿਕਾਰੀ ਇੱਥੇ ਪਹੁੰਚੇ। ਰਾਮਪੁਰ ਤੋਂ ਵੀਟੀਮਾਂ ਵੱਲੋਂ ਜਾਂਚ ਕਰਨ ਦੀ ਸੂਚਨਾ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਵੀਰਭੱਦਰ ਦੇ ਵਿਰੁੱਧ ਇੱਕ ਪੁਰਾਣੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਅਨੁਸਾਰ ਬੇਟੀ ਦੇ ਵਿਆਹ ਵਾਲੇ ਦਿਨ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਵੀਰਭੱਦਰ ਸਿੰਘ ਕਾਫੀ ਸਮੇਂ ਤੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। ਉਹ ਇੱਕ ਇਮਾਨਦਾਰ ਨੇਤਾ ਹਨ। ਅਦਾਲਤ ਵਿੱਚ ਉਨ੍ਹਾਂ ਦੇ ਖਿਲਾਫ ਕੇਸ ਵਿਚਾਰਅਧੀਨ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸ੍ਰੀਕਾਂਤ ਸ਼ਰਮਾ ਨੇ ਕਿਹਾ ਹੈ ਕਿ ਵੀਰਭੱਦਰ ਸਿੰਘ ਨੂੰ ਨੈਤਿਕਤਾ ਦੇ ਆਧਾਰ ’ਤੇ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਦੀ ਬੇਟੀ ਮੀਨਾਕਸ਼ੀ ਦਾ ਅੱਜ ਵਿਆਹ ਸੀ। ਵਿਆਹ ਦੀਆਂ ਰਸਮਾਂ ਸੰਕਟ ਮੋਚਨ ਮੰਦਿਰ ਵਿੱਚ ਚੱਲ ਰਹੀਆਂ ਸਨ। ਇਸੇ ਦੌਰਾਨ ਉਨ੍ਹਾਂ ਦੇ ਨਿਵਾਸ ਅਸਥਾਨ ਵਿਖੇ ਛਾਪੇਮਾਰੀ ਹੋਈ। ਵਿਆਹ ਸਮਾਗਮ ਦੇ ਸਬੰਧ ਵਿੱਚ ਹੋਲੀਲਾਜ ਵਿਖੇ ਦੁਪਹਿਰ ਦੇ ਭੋਜਨ ਦਾ ਪ੍ਰੋਗਰਾਮ ਸੀ। ਇਸ ਦੇ ਲਈ ਕੁੱਲ 88 ਮਹਿਮਾਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ, ਪਰ ਇਸ ਦੌਰਾਨ ਸੀਬੀਆਈ ਅਤੇ ਈਡੀ ਦੀਆਂ ਟੀਮਾਂ ਵੱਲੋਂ ਛਾਪਾ ਮਾਰਿਆ ਗਿਆ। ਇਹ ਟੀਮਾਂ ਸਵੇਰੇ ਪੌਣੇ 8 ਵਜੇ ਹੋਲੀਲਾਜ ਪਹੁੰਚ ਗਈਆਂ ਸਨ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਪੂਰੇ ਨਿਵਾਸ ਸਥਾਨ ਨੂੰ ਸੀਲ ਕਰ ਦਿੱਤਾ ਗਿਆ। ਪੰਜਾਬ ਦੇ ਫਰੀਦਕੋਟ ਤੋਂ ਰਵੀਇੰਦਰ ਸਿੰਘ ਬਾਰਾਤ ਲੈ ਕੇ ਸ਼ਿਮਲਾ ਪੁੱਜੇ ਸਨ। ਬਾਰਾਤ ਵਿੱਚ ਕੇਵਲ 15 ਵਿਅਕਤੀ ਹੀ ਸ਼ਾਮਿਲ ਸਨ। ਇਹ ਵਿਆਹ ਅਤਿਅੰਤ ਸਾਦਗੀ ਨਾਲ ਕੀਤਾ ਗਿਆ।

WRITTEN BY