ਜਲੰਧਰ/ਚੰਡੀਗੜ੍ਹ, 26 ਸਤੰਬਰ- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ ਕਰਨ ਦੇ ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਦੀ ਅਮਰੀਕਨ ਸਿ¤ਖਾਂ ਨੇ ਜ਼ੋਰਦਾਰ ਸ਼ਲਾਘਾ ਕੀਤੀ ਅਤੇ ਕਿਹਾ ਹੈ ਕਿ ਇਸ ਫੈਸਲੇ ਨਾਲ ਭੁੱਲ ਬਖਸ਼ਣ ਦੀ ਸਿੱਖ ਪ੍ਰੰਪਰਾ ਹੋਰ ਮਜ਼ਬੂਤ ਹੋਈ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਹਾਈ ਪਾਵਰ ਕੋਰ ਕਮੇਟੀ ਦੇ ਚੇਅਰਮੈਨ ਅਤੇ ਚੀਫ ਲੀਗਲ ਅਡਵਾਈਜ਼ਰ ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਹੈ ਕਿ ਕੋਰ ਕੇਮਟੀ ਦੇ ਸਾਰੇ ਮੈਂਬਰ ਅਤੇ ਅਮਰੀਕਾ ਦੇ ਬਾਕੀ ਅਕਾਲੀ ਆਗੂਆਂ ਅਤੇ ਮੈਂਬਰਾਂ ਦਾ ਮੰਨਣਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉ¤ਚ ਹੈ ਅਤੇ ਇਥੋਂ ਜਾਰੀ ਹਰ ਹੁਕਮਨਾਮਾ ਮੰਨਣਾ ਹਰ ਸਿ¤ਖ ਦਾ ਫ਼ਰਜ਼ ਹੈ ।ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਦਾ ਇਹ ਹੁਕਮਨਾਮਾ ਜਿ¤ਥੇ ਪੰਜਾਬ ਵਿਚ ਅਮਨ ਅਤੇ ਸਦਭਾਵਨਾ ਵਾਲਾ ਵਾਤਾਵਰਣ ਪੈਦਾ ਕਰੇਗਾ ਉਥੇ ਇਸ ਨਾਲ ਸਿ¤ਖਾਂ ਦੇਸਭ ਤੋਂ ਉ¤ਚੇ ਤਖ਼ਤ ਦਾ ਰੁਤਬਾ ਵੀ ਹੋਰ ਉ¤ਚਾ ਹੋਇਆ ਹੈ। ਉਨ੍ਹਾਂ ਅ¤ਗੇ ਕਿਹਾ ਕਿ ਜਥੇਦਾਰ ਅਕਾਲ ਤਖ਼ਤ ਸਮੇਤ ਪੰਜ ਸਿੰਘ ਸਾਹਿਬਾਨ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਕੇ ਸਿ¤ਖ ਧਰਮ ਦੀ ਉਸ ਮਰਿਆਦਾ ਅਤੇ ਪ੍ਰਰੰਪਰਾ ਨੂੰ ਹੀ ਅ¤ਗੇ ਤੋਰਿਆ ਹੈ ਜਿਸ ਵਿਚ ਭੁਲਣਹਾਰਾਂ ਨੂੰ ਬਖ਼ਸ਼ਣ ਦੀ ਰਵਾਇਤ ਹੈ । ਇਸ ਨਿਰਣੇ ਨੂੰ ਦੂਰ-ਦ੍ਰਿਸ਼ਟੀ ਵਾਲਾ ਹੁਕਮ ਕਰਾਰ ਦਿੰਦੇ ਹੋਏ ਉਨ੍ਹਾ ਪੰਜ ਸਿੰਘ ਸਾਹਿਬਾਨ ਅਤੇ ਖ਼ਾਸ ਕਰਕੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਦਾ ਸ਼ੁਕਰਾਨਾ ਵੀ ਕੀਤਾ।ਸ੍ਰੀ ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਡੇਰਾ ਸ¤ਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜਿਸ ਤਰ੍ਹਾਂ ਅਕਾਲ ਤਖ਼ਤ ਅ¤ਗੇ ਝੁਕੇ ਹਨ ਅਤੇ ਉਨ੍ਹਾ ਵ¤ਲੋਂ ਅਕਾਲ ਤਖ਼ਤ ਦੀ ਸਰਬਉ¤ਚਤਾ ਨੂੰ ਜਿਸ ਢੰਗ ਨਾਲ ਪ੍ਰਵਾਨ ਕੀਤਾ ਗਿਆ ਹੈ ਇਸ ਨਾਲ ਇਹ ਸਿਧਾਂਤ ਹੋਰ ਪ¤ਕਾ ਹੋ ਗਿਆ ਹੈ ਕਿ ਸੰਸਾਰ ਭਰ ਦੇ ਸਿ¤ਖਾਂ ਲਈ ਸ੍ਰੀ ਅਕਾਲ ਤਖ਼ਤ ਹੀ ਸਭ ਤੋਂ ਸੁਪਰੀਮ ਤਖ਼ਤ ਹੈ। ਉਨ੍ਹਾਂ ਕਿਹਾ ਕਿ ਸਿ¤ਖ ਗੁਰੂਆਂ ਨੇ ਕੌਡੇ ਰਾਖਸ਼ ਵਰਗੇ ਦਰਿੰਦਿਆਂ ਨੂੰ ਉਸ ਵੇਲੇ ਮੁਆਫ਼ ਕਰ ਦਿ¤ਤਾ ਜਦੋਂ ਗੁਰੂ ਸਾਹਿਬਾਨ ਦੀ ਸ਼ਰਨ ਵਿਚ ਆ ਗਏ। ਜਸਪ੍ਰੀਤ ਸਿੰਘ ਨੇ ਅ¤ਗੇ ਕਿਹਾ ਕਿ ਪੰਜਾਬ ਤੋਂ ਬਾਹਰ ਦੁਨੀਆਂ ਭਰ ਵਿਚ ਅਤੇ ਖ਼ਾਸ ਕਰਕੇ ਅਮਰੀਕਾ ਵਿਚ ਵ¤ਸੇ ਸਿ¤ਖ ਅਤੇ ਪੰਜਾਬੀ, ਹਰ ਵੇਲੇ ਪੰਜਾਬ ਵਿਚ ਅਮਨ , ਸਦਭਾਵਨਾ ਅਤੇ ਖ਼ੁਸ਼ਹਾਲੀ ਦੇਖਣਾ ਚਾਹੁੰਦੇ ਹਨ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਮੀਦ ਜ਼ਾਹਰ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੇ ਤਾਜ਼ਾ ਹੁਕਮ ਨਾਲ ਪੰਜਾਬ ਵਿਚ ਡੇਰਾ ਪ੍ਰੇਮੀਆਂ ਅਤੇ ਸਿ¤ਖਾਂ ਵਿਚਕਾਰ ਤਣਾਅ ਖ਼ਤਮ ਹੋਵੇਗਾ ਜਿਸ ਨਾਲ ਪੰਜਾਬ ਵਿਚਲੀ ਅਮਮਨ ਅਤੇ ਸਦਭਾਵਨਾ ਹੋਰ ਮਜ਼ਬੂਤ ਹੋਵੇਗੀ।ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਵੀ ਜਿਥੇ ਕਿਤੇ ਇਸ ਮਾਮਲੇ ’ਤੇ ਸਿ¤ਖਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਦੂਰੀ ਸੀ , ਇਸ ਨੂੰ ਵੀ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਖ਼ਤਮ ਕਰ ਦੇਣਾ ਚਾਹੀਦਾ ਹੈ ।ਉਨ੍ਹਾ ਇਹ ਵੀ ਕਿਹਾ ਕਿ ਇਹ ਸਿ¤ਖਾਂ ਦਾ ਧਾਰਮਿਕ ਮਾਮਲਾ ਸੀ ਅਤੇ ਇਸ ਬਾਰੇ ਸਿ¤ਖਾਂ ਦੀ ਸਰਬਉ¤ਚ ਧਾਰਮਿਕ ਅਦਾਲਤ ਨੇ ਜੋ ਫ਼ੈਸਲਾ ਕਰ ਦਿ¤ਤਾ ਹੈ ਓਸੇ ਨੂੰ ਹੀ ਮੰਨਣਾ ਸਭ ਦਾ ਫ਼ਰਜ਼ ਹੈ ਅਤੇ ਇਸ ਤੇ ਕਿੰਤੂ-ਪ੍ਰੰਤੂ ਕਰਨਾ ਵਾਜਬ ਨਹੀਂ ।ਉਨ੍ਹਾਂ ਕਿਹਾ ਕਿ ਕਿਸ ਧਾਰਮਿਕ ਮਸਲੇ ਨਾਲ ਕਿਵੇਂ ਨਜਿ¤ਠਣਾ ਹੈ, ਇਸ ਲਈ ਢੰਗ ਤਰੀਕਾ ਕੀ ਅਪਨਾਉਣਾ ਹੈ , ਇਸ ਦਾ ਫ਼ੈਸਲਾ ਵੀ ਸਿੰਘ ਸਾਹਿਬਾਨ ਨੇ ਕਰਨਾ ਹੁੰਦਾ ਹੈ। ਉਹਨਾਂ ਨੇ ਸਮੁੱਚੇ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਕਿਸੇ ਤਰ੍ਹਾਂ ਵੀ ਸਿਆਸੀ ਰੰਗਤ ਨਾ ਦਿ¤ਤੀ ਜਾਵੇ ਅਤੇ ਇਸ ਮੁ¤ਦੇ ਨੂੰ ਗ਼ਲਤ ਰੰਗਤ ਦੇਣ ਵਾਲੇ ਲੋਕਾਂ ਤੋਂ ਵੀ ਸੁਚੇਤ ਰਿਹਾ ਜਾਵੇ।



