ਅੰਮ੍ਰਿਤਸਰ, 26 ਸਤੰਬਰ (ਪੀ. ਟੀ.)- ਦਲ ਖ਼ਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪੰਜ ਸਿੰਘ ਸਾਹਿਬਾਨਾਂ ਵਲੋਂ ਸਿਰਸਾ ਡੇਰਾ ਮੁ¤ਖੀ ਗੁਰਮੀਤ ਰਾਮ ਰਹੀਮ ਨੂੰ ਰਹਿਸਮਈ ਢੰਗ ਨਾਲ ਦੋਸ਼-ਮੁਕਤ ਕਰਨ ਦੇ ਗੈਰ-ਸਿਧਾਂਤਕ ਅਤੇ ਪੰਥ ਦੀ ਸਮੂਹਿਕ ਚੇਤਨਾ ਦੇ ਖਿਲਾਫ ਕੀਤੇ ਫੈਸਲੇ ਦੇ ਰੋਸ ਅਤੇ ਰੋਹ ਵਜੋਂ 29 ਸਤੰਬਰ ਦੀ ਦੁਪਹਿਰ ਨੂੰ ਅਕਾਲ ਤਖਤ ਸਾਹਿਬ ਵਿਖੇ ਇ¤ਕਤਰ ਹੋ ਕੇ ਮੌਜੂਦਾ ਭ੍ਰਿਸ਼ਟ ਤੇ ਗੁਰਮਤਿ-ਵਿਰੋਧੀ ਸਿਸਟਮ ਨੂੰ ਗੁਰੂ ਆਸ਼ੇ ਅਨੁਸਾਰ ਬਦਲਣ ਦਾ ਅਹਿਦ ਲੈਣ ਦਾ ਫੈਸਲਾ ਲਿਆ ਹੈ। ਦੋਨਾਂ ਜਥੇਬੰਦੀਆਂ ਦਾ ਇਹ ਮੰਨਣਾ ਹੈ ਕਿ ਲੰਮੇ ਸਮੇ ਤੋਂ ਜਥੇਦਾਰਾਂ ਦੇ ਫੈਸਲੇ ਨਾਲ ਸਿ¤ਖ ਮਨਾਂ ਨੂੰ ਠੇਸ ਪੁਹੰਚ ਰਹੀ ਹੈ ਅਤੇ ਜਥੇਦਾਰਾਂ ਨੇ ਖੁਦ ਹੀ ਅਕਾਲ ਤਖਤ ਸਾਹਿਬ ਦੀ ਮਰਯਾਦਾ, ਨਿਯਮਾਂ, ਸਿਧਾਂਤਾਂ ਅਤੇ ਰਵਾਇਤਾਂ ਨੂੰ ਤਹਿਸ-ਨਹਿਸ ਕੀਤਾ ਹੈ। ਕੰਵਰਾਪਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਬਿਆਨ ਵਿ¤ਚ ਦੋਨਾਂ ਜਥੇਬੰਦੀਆਂ ਨੇ ਕਿਹਾ ਕਿ ਸਿ¤ਖ ਪੰਥ ਡੂੰਘੀ ਨਿਰਾਸ਼ਾ ਦੇ
ਦੌਰ ਵਿਚੋਂ ਦੀ ਨਿਕਲ ਰਿਹਾ ਹੈ ਕਿਉਕਿਂ ਜਿਨਾਂ ਦੇ ਹ¤ਥ ਸੰਸਥਾਵਾਂ ਦੀ ਮਾਣ-ਮਰਯਾਦਾ ਅਤੇ ਰਵਾਇਤਾਂ ਦੀ ਸਾਂਭ-ਸੰਭਾਲ ਦੀ ਜ਼ਿਮੇਵਾਰੀ ਸੌਂਪੀ ਗਈ ਸੀ ਉਹ ਹੀ ਇਸ ਨੂੰ ਤਬਾਹ ਕਰਨ ਦੇ ਰਾਹ ਤੁਰੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਮੰਗਲਵਾਰ ਦੁਪਹਿਰ ਨੂੰ ਤਖਤ ਸਾਹਿਬ ਵਿਖੇ ਕੁਝ ਸਮੇਂ ਲਈ ਬੈਠ ਕੇ ਸਿ¤ਖ ਸੰਸਥਾਵਾਂ ਦੇ ਕੀਤੇ ਜਾ ਰਹੇ ਠਸਿਧਾਂਤਕ ਕਤਲਠ ਦਾ ਸੋਗ ਕਰਨਗੇ ਅਤੇ ਸ਼ਾਂਤਮਈ ਢੰਗ ਨਾਲ ਆਪਨੇ ਰੋਸ ਅਤੇ ਪੀੜਾ ਦਾ ਇਜ਼ਹਾਰ ਕਰਨਗੇ।
ਉਹਨਾਂ ਕਿਹਾ ਕਿ ਉਹ ਗੁਰੂ ਅ¤ਗੇ ਅਰਦਾਸ ਕਰਕੇ ਆਸ਼ੀਰਵਾਦ ਲੈਣਗੇ ਤਾਂ ਜੋ ਸ¤ਚ ਅਤੇ ਸਿਧਾਂਤ ਦੀ ਲੜਾਈ ਅਤੇ ਮੁਹਿੰਮ ਦੀ ਆਰੰਭਤਾ ਕਰਕੇ ਸਿ¤ਖ ਸੰਸਥਾਵਾਂ ਨੂੰ ਉਹਨਾਂ ਗਲਤ ਹ¤ਥਾਂ ਤੋਂ ਮੁਕਤ ਕਰਵਾ ਸਕਣ ਜਿਹੜੇ ਠਅਕਾਲ ਤਖਤ ਸਾਹਿਬ ਦੇ ਸਿਧਾਂਤ, ਮਰਯਾਦਾ ਨੂੰ ਰੋਲਣ, ਜਥੇਦਾਰ ਦੀ ਪਦਵੀ ਨੂੰ ਆਪਣਾ ਗੁਲਾਮ ਬਣਾਉਣ ਅਤੇ ਸਿ¤ਖ ਧਾਰਮਿਕ ਪ੍ਰਭੂ¤ਤਾ ਨੂੰ ਛੁਟਿਆਉਣਠ ਲਈ ਜ਼ਿੰਮੇਵਾਰ/ਦੋਸ਼ੀ ਹਨ।
ਉਨ੍ਹਾਂ ਬੇਨਤੀ ਕੀਤੀ ਕਿ ਉਹ ਸ਼ਰਧਾਵਾਨ ਸਿ¤ਖ ਵੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਸਭਾ ਵਿ¤ਚ ਹਿ¤ਸਾ ਲੈਣ ਜੋ ਮਹਿਸੂਸ ਕਰਦੇ ਹਨ ਕਿ ਜਥੇਦਾਰਾਂ ਦੇ ਆਪ-ਹੁਦਰੇ ਅਤੇ ਗੈਰ-ਸਿਧਾਂਤਕ ਫੈਸਲਿਆਂ ਕਾਰਨ ਤਖਤਾਂ ਦੀ ਸ਼ਾਨ, ਪ੍ਰੰਪਰਾਵਾਂ ਅਤੇ ਮਰਯਾਦਾ ਨੂੰ ਸ¤ਟ ਵ¤ਜ ਰਹੀ ਹੈ।
ਉਹਨਾਂ ਕਿਹਾ ਕਿ ਜਥੇਦਾਰ ਸਾਹਿਬਾਨਾਂ ਨੇ ਨੀਵਾਣ ਨੂੰ ਛੋਹ ਲਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਗੰਦਲੀ ਤੇ ਮੌਕਾਪ੍ਰਸਤੀ ਵਾਲੀ ਸਿਆਸਤ ਨੇ ਧਾਰਮਿਕ ਅਕੀਦਿਆਂ ਅਤੇ ਅਕਾਲ ਤਖਤ ਸਾਹਿਬ ਦੀ ਮਾਣ-ਮਰਯਾਦਾ ਨੂੰ ਦਾਅ ਉਤੇ ਲਗਾ ਦਿ¤ਤਾ ਹੈ।
ਉਹਨਾਂ ਕਿਹਾ ਪੰਜਾਂ ਜਥੇਦਾਰਾਂ ਨੇ ਸਿ¤ਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਉਹਨਾਂ ਕਿਹਾ ਕਿ ਦੋਸ਼ੀ ਨੂੰ ਪੇਸ਼ ਹੋਕੇ ਮੁਆਫੀ ਮੰਗਣ ਦੀ ਚ¤ਲੀ ਆ ਰਹੀ ਰਵਾਇਤ ਅਤੇ ਨਿਯਮਾਂ ਨੂੰ ਛਿ¤ਕੇ ਟੰਗਿਆ ਗਿਆ ਹੈ।
ਉਨ੍ਹਾਂ ਗੁਰਮੀਤ ਰਾਮ ਰਹੀਮ ਵਲੋਂ ਅਖੌਤੀ ਮੁਆਫੀਨਾਮੇ ਉਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਉਹ ਕਾਫੀ ਨਹੀਂ, ਬਲਕਿ ਮਹਿਜ਼ ਇ¤ਕ ਫਰਾਡ ਹੈ।ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਜਥੇਦਾਰਾਂ ਨੇ ਇਹ ਫੈਸਲਾ ਕਰਨ ਤੋਂ ਪਹਿਲਾਂ ਨਾਂ ਤਾਂ ਕੌਮੀ ਸੰਸਥਾਵਾਂ ਤੋਂ ਰਾਇ ਮੰਗੀ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਤੋਂ ਪ੍ਰਵਾਨਗੀ ਲਈ ।ਉਨ੍ਹਾਂ ਕਿਹਾ ਕਿ ਸਿ¤ਖ ਸੰਸਥਾਵਾਂ ਦੇ ਨਿਘਾਰ ਦਾ ਇ¤ਕ ਕਾਰਨ ਜਥੇਦਾਰ ਦੀ ਨਿਯੁਕਤੀ, ਅਧਿਕਾਰ ਅਤੇ ਹੁਕਮਨਾਮੇ ਜਾਰੀ ਕਰਨ ਦੇ ਪ੍ਰਭਾਸ਼ਿਤ ਨਿਯਮਾਂ ਅਤੇ ਕਾਰਜਪ੍ਰਣਾਲੀ ਦੀ ਅਣਹੋਂਦ ਹੈ।



