ਪਟਿਆਲਾ, 26 ਸਤੰਬਰ (ਪੀ. ਟੀ.)- ਪਿਛਲੇ ਕਈ ਮਹੀਨਿਆਂ ਤੋਂ ਪੀ. ਆਰ. ਟੀ. ਸੀ. ਦੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਲਈ ਯਤਨਸ਼ੀਲ ਪੀ. ਆਰ. ਟੀ. ਸੀ. ਦੇ ਐਮ. ਡੀ. ਮਨਜੀਤ ਸਿੰਘ ਨਾਰੰਗ ਸਫਲ ਹੁੰਦੇ ਦਿਖਾਈ ਦੇ ਰਹੇ ਹਨ। ਪੀ. ਆਰ. ਟੀ. ਸੀ. ਨੂੰ ਮਾਰਕੀਟ ਨਾਲੋਂ ਸਸਤਾ ਡੀਜ਼ਲ ਮੁਹੱਈਆ ਕਰਵਾਉਣ ਲਈ ਉਨ੍ਹਾਂ ਭਾਰਤ ਸਰਕਾਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਪੀ. ਆਰ. ਟੀ. ਸੀ. ਦਾ ਇਕ ਪੰਜ ਸਾਲਾਂ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਪੀ. ਆਰ. ਟੀ. ਸੀ. ਨੂੰ 1. ਰੁਪਏ 5 ਪੈਸੇ ਮਾਰਕੀਟ ਰੇਟ ਨਾਲੋਂ ਸਸਤਾ ਡੀਜ਼ਲ ਮੁਹੱਈਆ ਕਰਵਾਏਗਾ। ਇਸ ਸੰਬੰਧੀ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪੀ. ਆਰ. ਟੀ. ਸੀ. ਤੇ ਆਈ. ਓ. ਸੀ. ਦੀ ਟੋਪ ਮੈਨੇਜਮੈਂਟ ਦੀ ਮੀਟਿੰਗ ਦੌਰਾਨ ਦੋਹਾਂ ਧਿਰਾਂ ਵਲੋਂ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਪੀ. ਆਰ. ਟੀ. ਸੀ. ਵਲੋਂ ਐ¤ਮ. ਡੀ. ਮਨਜੀਤ ਸਿੰਘ ਨਾਰੰਗ, ਜਨਰਲ ਮੈਨੇਜਰ ਪ੍ਰਚੇਜ਼ ਆਰ. ਐ¤ਸ. ਔਲਖ, ਐਕਸੀਅਨ ਡੀ. ਕੇ. ਸੂਦ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ। ਜਦੋਂ ਕਿ ਆਈ. ਓ. ਸੀ. ਵਲੋਂ ਡਿਪਟੀ ਜਨਰਲ ਮੈਨੇਜਰ ਆਰ. ਐ¤ਸ. ਨੰਦਾ ਅਤੇ ਡਵੀਜ਼ਨਲ ਮੈਨੇਜਰ ਕੰਜ਼ਿਊਮਰ ਸੇਲ ਪ੍ਰੇਮ ਕੁਮਾਰ ਨੇ ਦਸਤਖ਼ਤ ਕੀਤੇ। ਇਸ ਮੌਕੇ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰ
ਪ੍ਰਦੀਪ ਸਚਦੇਵਾ, ਪਟਿਆਲਾ ਡਿਪੂ ਦੇ ਜੀ. ਐ¤ਮ. ਮਨਿੰਦਰਜੀਤ ਸਿੰਘ ਹੁੰਦਲ, ਚੀਫ਼ ਅਕਾਊਂਟਸ ਅਫ਼ਸਰ ਮੋਹਨ ਲਾਲ, ਏ. ਸੀ. ਐਫ. ਏ. ਪ੍ਰੇਮ ਲਾਲ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਹਾਜ਼ਰ ਹਨ। ਆਈ. ਓ. ਸੀ. ਵਲੋਂ ਸੀ. ਮੈਨੇਜਰ ਕੰਜਿਊਮਰ ਸੇਲ ਹਰਜਿੰਦਰਜੋਤ ਅਤੇ ਡਿਪਟੀ ਮੈਨੇਜਰ ਕੰਜ਼ਿਊਮਰਜ਼ ਸੇਲ ਐ¤ਚ. ਐ¤ਸ. ਕੈਂਥ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ। ਸਮਝੌਤੇ ’ਤੇ ਦਸਤਖ਼ਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀ. ਆਰ. ਟੀ. ਸੀ. ਦੇ ਐ¤ਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੇ ਇਤਿਹਾਸ ’ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਫਾਇਦੇਮੰਦ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਆਈ. ਓ. ਸੀ. ਵੀ ਭਾਰਤ ਸਰਕਾਰ ਦੀ ਕੰਪਨੀ ਹੈ ਤੇ ਪੀ. ਆਰ. ਟੀ. ਸੀ. ਵੀ ਪੰਜਾਬ ਸਰਕਾਰ ਦਾ ਅਦਾਰਾ ਹੈ ਤੇ ਦੋਹਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਦਾ ਕੰਮ ਪ੍ਰਾਈਵੇਟ ਟ੍ਰਾਂਸਪੋਰਟਰਾਂ ਵਾਂਗ ਮੁਨਾਫਾ ਕਮਾਉਣਾ ਨਹੀਂ ਸਗੋਂ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਸਸਤੀ ਅਤੇ ਵਧੀਆ ਕੁਆਲਟੀ ਦੀ ਟ੍ਰਾਂਸਪੋਰਟ ਸੇਵਾ ਮੁਹਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਈ. ਓ. ਸੀ. ਨਾਲ ਹੋਏ ਸਮਝੌਤੇ ਤਹਿਤ ਪੀ. ਆਰ. ਟੀ. ਸੀ. ਨੂੰ ਆਈ. ਓ. ਸੀ. ਬਾਜ਼ਾਰ ਦੇ ਮੁੱਲ ਨਾਲੋਂ 1. 05 ਪੈਸੇ ਦੇ ਹਿਸਾਬ ਨਾਲ ਰਿਆਇਤ ਦੇਵੇਗੀ, ਜਿਸ ਨਾਲ ਪੀ. ਆਰ. ਟੀ. ਸੀ. ਨੂੰ ਰੋਜ਼ਾਨਾ 80 ਹਜ਼ਾਰ, ਮਹੀਨੇ ਦਾ 24 ਲੱਖ ਤੇ ਪੰਜ ਸਾਲ ਦਾ 14 ਕਰੋੜ 80 ਲੱਖ ਦਾ ਫਾਇਦਾ ਹੋਵੇਗਾ ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਇਸਦੇ ਲਈ ਆਈ. ਓ. ਸੀ. ਮੈਨੇਜਮੈਂਟ ਦਾ ਧੰਨਵਾਦ ਕਰਦੀ ਹੈ ਤੇ ਉਮੀਦ ਕਰਦੀ ਹੈ ਕਿ ਭਵਿੱਖ ਵਿਚ ਪੀ. ਆਰ. ਟੀ. ਸੀ. ਨੂੰ ਹੋਰ ਵਧੀਆ ਪੈਕੇਜ਼ ਦੇਵੇਗੀ ਤਾਂ ਜੋ ਪੀ. ਆਰ. ਟੀ. ਸੀ. ਲੋਕਾਂ ਦੀ ਸੇਵਾ ਕਰਦੀ ਰਹੇ। ਇਸ ਮੌਕੇ ਆਈ. ਓ. ਸੀ. ਦੇ ਡੀ. ਜੀ. ਐ¤ਮ. ਆਰ. ਐ¤ਸ. ਨੰਦਾ ਨੇ ਕਿਹਾ ਕਿ ਪੀ. ਆਰ. ਟੀ. ਸੀ. ਦੇ ਨਾਲ ਭਾਰਤ ਸਰਕਾਰ ਦੀ ਸਰਵ-ਉ¤ਚ ਕੰਪਨੀ ਆਈ. ਓ. ਸੀ. ਦਾ 56 ਸਾਲ ਪੁਰਾਣਾ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਧਿਆਨ ਵਿਚ ਰੱਖਦਿਆਂ ਹੀ ਪੀ. ਆਰ. ਟੀ. ਸੀ. ਨੂੰ ਵਿਸ਼ੇਸ਼ ਤੌਰ ’ਤੇ ਛੂਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਆਈ. ਓ. ਸੀ. ਵਲੋਂ ਪੀ. ਆਰ. ਟੀ. ਸੀ. ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਨੂੰ ਬੇਹਤਰੀਨ ਕੁਆਲਟੀ ਦਾ ਤੇਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਬਸਾਂ ਦੀ ਐਵਰੇਜ਼ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਆਈ. ਓ. ਸੀ. ਵਲੋਂ ਪੀ. ਆਰ. ਟੀ. ਸੀ. ਨੂੰ ਰੋਜ਼ਾਨਾ 75 ਹਜ਼ਾਰ ਲੀਟਰ ਤੋਂ ਲੈ ਕੇ 80 ਹਜ਼ਾਰ ਲੀਟਰ ਤੱਕ ਦੀ ਡੀਜਲ ਦੀ ਸਪਲਾਈ ਕੀਤੀ ਜਾ ਰਹੀ ਹੈ।



