Skip to content
Independent perspectives. Global stories.
BREAKING

ਦਾਊਦ ਇਬਰਾਹਿਮ ਦਾ ਇਕ ਹਜ਼ਾਰ ਕਰੋੜ ਦਾ ਹਵਾਲਾ ਵਪਾਰ ਬੇਨਕਾਬ

Share this story

ਕੋਲਕਾਤਾ, 25 ਸਤੰਬਰ (ਪੀ. ਟੀ.)- ਇਨਕਮ ਟੈਕਸ ਅਧਿਕਾਰੀਆਂ ਨੇ ਕੋਲਕਾਤਾ ’ਚ 1000 ਕਰੋੜ ਰੁਪਏ ਦੇ ਹਵਾਲਾ ਰੈਕਟ ਦਾ ਖੁਲਾਸਾ ਕੀਤਾ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ.ਬੀ.ਡੀ.ਟੀ) ਨੇ ਛਾਪਾ ਮਾਰ ਕੇ 60 ਬੈਗ ਫੜੇ, ਜਿਨ੍ਹਾਂ ‘ਚ ਕਰੀਬ 70 ਕਰੋੜ ਰੁਪਏ ਕੈਸ਼ ਭਰਿਆ ਹੋਇਆ ਸੀ। ਫੜੀ ਗਈ ਰਕਮ ਤਾਮਿਲਨਾਡੂ ਤੇ ਪ¤ਛਮੀ ਬੰਗਾਲ ‘ਚ ਲਾਟਰੀ ਸਕੀਮ ਦੇ ਰਾਹੀਂ ਇਕ¤ਠੀ ਕੀਤੀ ਗਈ ਸੀ।ਆਈ.ਬੀ. ਸੂਤਰਾਂ ਮੁਤਾਬਿਕ 100 ਕਰੋੜ ਰੁਪਏ ਯੂ.ਏ.ਈ. ਭੇਜੇ ਜਾਣੇ ਸਨ। ਜਾਂਚ ਕਰ ਰਹੇ ਇਕ ਖੁਫੀਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਤਰੀਕੇ ਨਾਲ ਯੂ.ਏ.ਈ. ਜਾਂ ਸਾਉਦੀ ਅਰਬ ਭੇਜੇ ਜਾਣ ਵਾਲੇ ਸਾਰੇ ਪੈਸਿਆਂ ਦਾ ਸਬੰਧ ਡੀ. ਕੰਪਨੀ ਨਾਲ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਰੈਕਟ ਦਾ ਸਬੰਧ ਅੰਤਰਰਾਸ਼ਟਰੀ ਡਾਨ ਦਾਊਦ ਇਬਰਾਹਿਮ ਨਾਲ ਵੀ ਹੈ। ਦਾਊਦ ਭਾਰਤ ‘ਚ 1993 ਦੇ ਬੰਬ ਧਮਾਕਿਆਂ ਦਾ ਮੁ¤ਖ ਦੋਸ਼ੀ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਚ¤ਲਿਆ ਹੈ ਕਿ ਇਸ ਰਕਮ ਨੂੰ ਯੂ.ਏ.ਈ. ਭੇਜਿਆ ਜਾ ਰਿਹਾ ਸੀ। ਸੂਤਰਾਂ ਮੁਤਾਬਿਕ ਡੀ-ਕੰਪਨੀ ਅਜਿਹੀਆਂ ਕਈ ਲਾਟਰੀ ਸਕੀਮਾਂ ਭਾਰਤ ‘ਚ ਚਲਾ ਰਹੀ ਹੈ ਜੋ ਭਾਰਤ ‘ਚ ਲੋਕਾਂ ਤੋਂ ਪੈਸੇ ਠ¤ਗਣ ਦਾ ਕੰਮ ਕਰਦੀ ਹੈ। ਗ੍ਰਹਿ ਮੰਤਰਾਲਾ ਨੂੰ ਭੇਜੀ ਗਈ ਰਿਪੋਰਟ ‘ਚ ਆਈ.ਬੀ. ਨੇ ਕਿਹਾ ਹੈ ਕਿ ਠ¤ਗੀ ਗਈ ਰਕਮ ਕਰੀਬ 4 ਹਜ਼ਾਰ ਕਰੋੜ ਰੁਪਏ ਦੇ ਹੋਣ ਦਾ ਅਨੁਮਾਨ ਹੈ। ਇਹ ਰਕਮ ਹਵਾਲਾ ਦੇ ਰਾਹੀਂ ਸਾਉਦੀ ਅਰਬ ਤੇ ਯੂ.ਏ.ਈ. ਤੋਂ ਹੋ ਕੇ ਪਾਕਿਸਤਾਨ ਜਾਣੀ ਸੀ।

WRITTEN BY