ਨਿਊਯਾਰਕ, 25 ਸਤੰਬਰ (ਪੀ. ਟੀ.)- ਰਿਪੋਰਟਾਂ ਮੁਤਾਬਿਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸੰਯੁਕਤ ਰਾਸ਼ਟਰ ਦੇ ਆਪਣੇ ਭਾਸ਼ਣ ‘ਚ ਭਾਰਤ-ਪਾਕਿ ਨਿਯੰਤਰਨ ਰੇਖਾ ‘ਤੇ ਗੋਲੀਬਾਰੀ ਦਾ ਮੁ¤ਦਾ ਚੁ¤ਕ ਸਕਦਾ ਹੈ। ਭਾਰਤ ਨੇ ਪਹਿਲਾ ਹੀ ਕਹਿ ਰ¤ਖਿਆ ਹੈ ਕਿ ਜੇ ਪਾਕਿਸਤਾਨ ਕਸ਼ਮੀਰ ਦਾ ਮੁ¤ਦਾ ਚੁ¤ਕੇਗਾ ਤਾਂ ਭਾਰਤ ਉਸ ਦਾ ਜ਼ੋਰਦਾਰ ਜਵਾਬ ਦੇਵੇਗਾ। ਸੂਤਰਾਂ ਨੇ ਇਹ ਵੀ ਦ¤ਸਿਆ ਕਿ ਨਿਯੰਤਰਨ ਰੇਖਾ ‘ਤੇ ਗੋਲੀਬਾਰੀ ਦਾ ਮੁ¤ਦਾ ਚੁ¤ਕਣ ਦੇ ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਤਣਾਅ ਘ¤ਟ ਕਰਨ ਦੇ ਉਪਾਅ ਵੀ ਸਾਹਮਣੇ ਰ¤ਖ ਸਕਦੇ ਹਨ। ਨਵਾਜ ਸ਼ਰੀਫ 30 ਸਤੰਬਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ‘ਚ ਬੋਲਣ ਵਾਲੇ ਹਨ। ਵਿਦੇਸ਼ ਮੰਤਰਾਲਾ ਨੇ ਫਿਰ ਦੁਹਰਾਇਆ ਹੈ ਕਿ ਜੇ ਕਸ਼ਮੀਰ ‘ਤੇ ਬਿਆਨ ਆਉਂਦਾ ਹੈ ਤਾਂ ਉਸ ਦਾ ਜਵਾਬ ਦਿ¤ਤਾ ਜਾਵੇਗਾ।


