Skip to content
Independent perspectives. Global stories.
BREAKING

ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਜਲੰਧਰ ਦਾ ਸਿਲਵਰ ਜੁਬਲੀ ਸਮਾਗਮ ਭਲਕੇ

Share this story

ਜਲੰਧਰ, 25 ਸਤੰਬਰ (ਪੀ. ਟੀ.)- ਉ¤ਤਰੀ ਭਾਰਤੀ ਪ੍ਰਸਿੱਧ ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਜਲੰਧਰ ਦਾ ਸਿਲਵਰ ਜੁਬਲੀ ਸਮਾਗਮ 27 ਸਤੰਬਰ ਦਿਨ ਐਵਤਾਰ ਸਵੇਰੇ 11 ਵਜੇ ਨੂੰ ਇੱਥੇ ਹੋਟਲ ਸਕਾਈਲਾਰਕ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਬੈਂਕ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ’ਤੇ ਬੈਂਕ ਨਾਲ ਜੁੜੇ ਹਿੱਸੇਦਾਰਾਂ, ਗਾਹਕਾਂ ਅਤੇ ਨਿਰਦੇਸ਼ਕਾਂ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ। ਇਸ ਸਮਾਗਮ ਵਿੱਚ ਬੈਂਕ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਭਵਿੱਖ ਦੀਆਂ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ’ਤੇ ਬੈਂਕ ਦੀ ਸਾਲਾਨਾ ਮੀਟਿੰਗ ਵੀ ਕੀਤੀ ਜਾਵੇਗੀ। ਸਮਾਗਮ ਵਿੱਚ ਕਈ ਅਹਿਮ ਹਸਤੀਆਂ ਵੀ ਪਹੁੰਚਣਗੀਆਂ। ਸ੍ਰੀ ਸ਼ਰਮਾ ਦੀ ਅਗਵਾਈ ਹੇਠ ਇਸ ਬੈਂਕ ਨੇ ਕਾਫੀ ਤਰੱਕੀ ਕੀਤੀ ਹੈ। ਬੈਂਕ ਦੀ ਸਿਵਿਲ ਲਾਈਨ ਸ਼ਾਖਾ ਨੇ 100 ਕਰੋੜ ਰੁਪਏ ਦੀਆਂ ਅਮਾਨਤਾਂ ਜਮ੍ਹਾਂ ਕਰਨ ਦਾ ਰਿਕਾਰਡ ਬਣਾਇਆ ਹੈ।

WRITTEN BY