Skip to content
Independent perspectives. Global stories.
BREAKING

ਕਿਸਾਨਾਂ ਨੂੰ 80 ਅਤੇ 100 ਰੁ. ਦੇ ਮੁਆਵਜ਼ਾ ਚੈ¤ਕ ਦੇਣਾ ਭੱਦਾ ਮਜ਼ਾਕ : ਵਿਧਾਇਕ ਕੇਵਲ ਸਿੰਘ

Share this story

ਬਰਨਾਲਾ, 25 ਸਤੰਬਰ (ਅਖਿਲੇਸ਼ ਬਾਂਸਲ, ਕੁਲਦੀਪ ਸੂਦ)- ਅਕਾਲੀ ਸਰਕਾਰ ਵੱਲੋਂ ਚਿੱਟੀ ਮੱਖੀ ਦੇ ਨਰਮੇ ਉ¤ਪਰ ਹੋਏ ਹਮਲੇ ਕਾਰਨ ਕਿਸਾਨਾਂ ਨੂੰ 80 ਅਤੇ 100 ਰੁਪਏ ਦੇ ਮੁਆਵਜ਼ਾ ਚੈ¤ਕ ਜਾਰੀ ਕਰਨਾ ਕਿਸਾਨਾਂ ਨਾਲ ਭੱਦਾ ਮਜ਼ਾਕ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੇਵਲ ਸਿੰਘ ਨੇ ਈ-ਮੇਲ ਰਾਹੀਂ ਜਾਰੀ ਕੀਤੇ ਪ੍ਰੈਸ ਨੋਟ ਵਿਚ ਕੀਤਾ। ਉਨ੍ਹਾਂ ਕਿਹਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਅਤੇ ਨਿਤ ਨਵੇਂ ਦਿਨ ਕਿਸਾਨ ਦੀ ਖੁਦਕੁਸ਼ੀ ਕਰਨ ਦੀ ਖਬਰ ਅਖਬਾਰ ਦੀ ਸੁਰਖੀ ਬਣਦੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਵਿਧਾਇਕ ਕੇਵਲ ਸਿੰਘ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਸ ਤਰ੍ਹਾਂ ਨਾਲ ਨਿਗੁਣੀ ਰਕਮ ਦੇ ਚੈ¤ਕ ਵੰਡੇ ਗਏ ਹੋਣ। ਸਰਕਾਰ ਰੈਵਨਿਊ ਰਿਕਾਰਡ ਵਿਚ ਮਾਲਕੀ ਦਾ ਬਹਾਨਾ ਬਣਾ ਕੇ ਅਜਿਹਾ ਕਰਦੀ ਹੈ। ਇਸ ਲਈ ਸਰਕਾਰ ਨੇ ਕੋਈ ਠੋਸ ਨੀਤੀ ਨਹੀਂ ਬਣਾਈ ਕਿ ਖੇਤੀ

ਕਰਨ ਵਾਲੇ ਕਿਸਾਨ ਨੂੰ ਮੁਆਵਜ਼ਾ ਮਿਲੇ। ਉਨ੍ਹਾਂ ਕਿਹਾ ਕਿਸਾਨ ਹੁਣ ਜਾਗਰੂਕ ਹੋ ਰਹੇ ਹਨ ਅਤੇ ਬਠਿੰਡੇ ਕਿਸਾਨ ਮੇਲੇ ਵਿਚ ਫੁੱਟਿਆ ਗੁੱਸਾ ਇਸੇ ਗੱਲ ਦੀ ਨਿਸ਼ਾਨੀ ਹੈ। ਉਨ੍ਹਾਂ ਸਰਕਾਰ ਤੋਂ ਮੰਗੀ ਕੀਤੀ ਕਿ ਜੋ ਕਿਸਾਨ ਜਮੀਨਾਂ ਠੇਕੇ ਤੇ ਲੈ ਕੇ ਖੇਤੀ ਕਰਦੇ ਹਨ ਉਨਾਂ ਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ ਅਤੇ ਮੁਆਵਜਾ ਵੀ ਸਿੱਧਾ ਖੇਤੀ ਕਰਨ ਵਾਲੇ ਕਿਸਾਨ ਨੂੰ ਹੀ ਮਿਲਣਾ ਚਾਹੀਦਾ ਹੈ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨਾਂ ਦੀ ਸਰਕਾਰ ਨੇ ਫੌਰੀ ਤੌਰ ’ਤੇ ਬਾਂਹ ਨਾ ਫੜੀ ਤਾਂ ਬਠਿੰਡਾ ਕਿਸਾਨ ਧਰਨੇ ਵਾਲੀਆਂ ਘਟਨਾਵਾਂ ਹਰ ਥਾਂ ਵਾਪਰਨਗੀਆਂ। ਵਿਧਾਇਕ ਨੇ ਕਿਹਾ ਕਿ ਲੋਕ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਯਾਦ ਕਰਦੇ ਹਨ ਕਿ ਉਨ੍ਹਾਂ ਕਿਸ ਤਰਾਂ ਨਰਮੇ ਨੂੰ ਹਰ ਸਾਲ ਨੁਕਸਾਨ ਕਰਨ ਵਾਲੀ ਅਮਰੀਕਨ ਸੁੰਡੀ ਤੋਂ ਛੁਟਕਾਰਾ ਦਿਵਾਇਆ ਸੀ ਅਤੇ ਸਾਲ 2006 ਵਿਚ 26 ਲੱਖ ਕਪਾਹ ਦੀਆਂ ਗੰਢਾਂ ਦਾ ਰਿਕਾਰਡ ਉਤਪਾਦਨ ਹੋਇਆ ਸੀ। ਹੁਣ ਲੋਕ 2017 ਵੱਲ ਦੇਖ ਰਹੇ ਹਨ ਅਤੇ ਕੈਪਟਨ ਸਾਹਿਬ ਦੀ ਅਗਵਾਈ ਵਿਚ ਸਰਕਾਰ ਬਣਾਉਣ ਲਈ ਕਾਹਲੇ ਹਨ।

WRITTEN BY