Skip to content
Independent perspectives. Global stories.
BREAKING

ਕਿਸਾਨ ਧਰਨੇ ’ਚ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ’

Share this story

ਬਠਿੰਡਾ, 24 ਸਤੰਬਰ (ਸੁਖਵਿੰਦਰ ਸਰਾਂ, ਇੰਦਰਜੀਤ ਨਥਾਣਾ)- ਨਰਮਾ ਪੱਟੀ ਦੇ ਕਿਸਾਨਾਂ ਦੀ ਤਰਾਸਦੀ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁੱਖੀ ਦਾ ਇਜਹਾਰ ਉਦੋਂ ਹੋਰ ਵੀ ਨੰਗੇ ਨੰਗੇ- ਚਿੱਟੇ ਰੂਪ ਵਿੱਚ ਸਾਹਮ?ਣੇ ਆਇਆ ਜਦੋਂ ਇੱਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਪੁੱਤਰ ਸ: ਠਾਣਾ ਸਿੰਘ ਵਾਸੀ ਪਿੰਡ ਚੁੱਘੇ ਕਲਾਂ ਜਿਲਾ ਬਠਿੰਡਾ ਨੇ ਧਰਨੇ ਵਿੱਚ ਬੈਠੇ ਨੇ ਹੀ ਖੁੱਦਕਸ਼ੀ ਨੋਟ ਲਿਖਿਆ ; ਕਿ ਮੈਂ ਇਹਨਾਂ ਸਰਕਾਰਾਂ ਤੋਂ ਤੰਗ ਆ ਚੁੱਕਾ ਹਾਂ ਤੇ ਉਸਨੇ ਅੱਜ ਸਵੇਰੇ ਤੜਕੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕਸ਼ੀ? ਕਰਨ ਦੀ ਕੋਸ਼ਿਸ ਕੀਤੀ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਅਤੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਜਿੱਥੇ ਕੁਲਦੀਪ ਸਿੰਘ ਜਿੰਦਗੀ ਮੌਤ ਨਾਲ ਜੂਝਦਾ ਹੋਇਆ ਜਿੰਦਗੀ ਦੀ ਜੰਗ ਹਾਰ ਗਿਆ ਅਤੇ ਸੰਸਾਰ ਨੂੰ ਅਲਵਿਦਾ ਕਹਿ ਗਿਆ । ਪੱਕੇ ਮੋਰਚੇ ਵਿੱਚ ਬੈਠੀਆਂ ਕਿਸਾਨ; ਮਜਦੂਰ ਜਥੇਬੰਦੀਆਂ ਦੇ ਆਗੂਆਂ ਨੇ ਇਸ ਨੌਜਵਾਨ ਦੀ ਮੌਤ ਤੇ ਡੂੰਗਾ ਦੁੱਖ ਪ੍ਰਗਟ ਕਰਦਿਆਂ ਪੂਰਜੋਰ ਮੰਗ ਕੀਤੀ ਕਿ ਇਸ ਦੇ ਜਿੰਮੇਵਾਰ ਖੇਤੀ-ਬਾੜੀ ਮਹਿਕਮੇ ਦੇ ਉੱਚ- ਅਧਿਕਾਰੀਆਂ ; ਦਵਾਈ ਡੀਲਰਾਂ ; ਮਾੜੇ ਬੀਜ ਵੇਚਣ ਵਾਲਿਆਂ ਅਤੇ ਮੁੱਖ ਤੌਰ ਤੇਅਕਾਲੀ ਸਰਕਾਰ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਉਪਰ ਧਾਰਾ 306 ਦਾ ਪਰਚਾ ਦਰਜ ਕੀਤਾ ਜਾਵੇ । ਕਿਸਾਨ ਮਜਦੂਰ ਆਗੂਆਂ ਨੇ ਮੰਗ ਕੀਤੀ ਕਿ ਕੁਲਦੀਪ ਸਿੰਘ ਦੇ ਪ੍ਰੀਵਾਰ ਨੂੰ 10 ਲੱਖ ਰੁਪਏ ਮੁਆਵਜਾ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪ੍ਰੀਵਾਰ ਦਾ ਸਾਰਾ ਸਰਕਾਰੀ ਅਤੇ ਗੈਰ ਸਰਕਾਰੀ ਕਰਜਾ ਮੁਆਫ ਕੀਤਾ ਜਾਵੇ।

WRITTEN BY