ਮੁੰਬਈ, 24 ਸਤੰਬਰ (ਪੀ. ਟੀ.)- ਮਹਾਰਾਸ਼ਟਰ ਦੇ ਰਾਜਪਾਲ ਸੀ. ਵਿਦਿਆ ਸਾਗਰ ਰਾਵ ਨੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਰਹਿਮ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।ਆਰਮਜ਼ ਐਕਟ ਦੇ ਮਾਮਲੇ ’ਚ ਦੋਸ਼ੀ ਸੰਜੇ ਦੱਤ ਫਿਲਹਾਲ ਪੁਣੇ ਦੇ ਯੇਰਵਾੜਾ ਜੇਲ੍ਹ ’ਚ ਸਜ਼ਾ ਕੱਟ ਰਹੇ ਹਨ। ਫਿਲਹਾਲ ਦੱਤ 30 ਦਿਨ ਦੀ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ। ਰਾਜਪਾਲ ਵੱਲੋਂ ਪਟੀਸ਼ਨ ਖਾਰਿਜ ਕੀਤੇ ਜਾਣ ਤੋਂ ਬਾਅਦ ਹੁਣ ਸੰਜੇ ਦੱਤ ਨੂੰ ਫੌਰੀ ਤੌਰ ’ਤੇ ਵਾਪਿਸ ਜੇਲ੍ਹ ਜਾਣਾ ਪਵੇਗਾ।



