Skip to content
Independent perspectives. Global stories.
BREAKING

ਆਪ ਨੇ ਅੰਡਰ ਬਰਿੱਜ ਹੇਠਾਂ ਖੜ੍ਹੇ ਪਾਣੀ ਨੂੰ ਲੈਕੇ ਕੀਤਾ ਪ੍ਰਦਰਸ਼ਨ

Share this story

ਮਾਨਸਾ, 24 ਸਤੰਬਰ (ਅਨੂਪ ਸਿੰਘ ਖਾਲਸਾ)- ਅੱਜ ਆਮ ਆਦਮੀ ਪਾਰਟੀ ਨੇ ਮਾਨਸਾ ਵਿਖੇ ਨਗਰ ਕੌਂਸਲ, ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਅੰਡਰ ਬਰਿੱਜ ਕੋਲ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਗੁਰਲਾਭ ਸਿੰਘ ਮਾਹਲ ਇੰਚਾਰਜ ਲੀਗਲ ਸੈੱਲ ਬਠਿੰਡਾ ਜ਼ੋਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਪਏ ਮੀਂਹ ਕਾਰਨ ਮਾਨਸਾ ਦਾ ਅੰਡਰ ਬਰਿੱਜ ਪਿਛਲੇ ਚਾਰ ਦਿਨਾਂ ਤੋਂ ਬੰਦ ਪਿਆ ਹੈ। ਜਿਸ ਵਿੱਚ ਤਿੰਨ-ਚਾਰ ਫੁੱਟ ਪਾਣੀ ਖੜ੍ਹਾ ਹੈ। ਜਿਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ। ਇਸ ਕਾਰਨ ਸ਼ਹਿਰ ਦੇ ਆਮ ਲੋਕਾਂ ਨੂੰ ਸ਼ਹਿਰ ਦੇ ਦੂਜੇ ਪਾਸੇ ਜਾਣ ਲਈ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕੂਲੀ ਬੱਚਿਆਂ ਨੂੰ ਵੀ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਕਿਉਂ ਕਿ ਸ਼ਹਿਰ ਦਾ ਰੇਲਵੇ ਫਾਟਕ ਜਿਆਦਾਤਰ ਬੰਦ ਹੀ ਰਹਿੰਦਾ ਹੈ।ਇਸ ਨੁੰ ਤੁਰੰਤ ਸਫਾਈ ਕਰਵਾ ਕੇ ਆਵਾਜਾਈ ਚਾਲੂ ਕੀਤੀ ਜਾਵੇ ਅਤੇ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿਅੰਡਰ ਬ੍ਰਿਜ ਵਿੱਚੋਂ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ। ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ ਪਿਛਲੇ ਦਿਨ ਸ਼ਹਿਰ ਵਿੱਚ ਪਈ ਬਰਸਾਤ ਤੋਂ ਬਾਅਦ ਸ਼ਹਿਰ ਵਿੱਚ ਸਫਾਈ ਦਾ ਪ੍ਰਬੰਧ ਬਿਲਕੁਲ ਠੱਪ ਪੈ ਗਿਆ ਹੈ। ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਗੰਦਾ ਪਾਣੀ ਖੜ੍ਹਾ ਹੈ। ਜਿਸ ਨਾਲ ਸ਼ਹਿਰ ਵਿੱਚ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਸਮੇਂ ਨਾਜਰ ਸਿੰਘ ਮਾਨਸ਼ਾਹੀਆ ਇੰਚਾਰਜ ਕਿਸਾਨ ਸੈੱਲ ਬਠਿੰਡਾ ਜੋਨ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਨਗਰ ਕੌਂਸਲ ਮਾਨਸਾ, ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ 24 ਘੰਟਿਆਂ ਦੇ ਅੰਦਰ -ਅੰਦਰ ਸ਼ਹਿਰ ਵਿੱਚ ਸਫਾਈ ਦਾ ਪ੍ਰਬੰਧ ਕਰਵਾਏ ਨਹੀਂ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਪਨਾਉਣਾ ਪਵੇਗਾ। ਇਸ ਸਮੇਂ ਸੱਤਪਾਲ ਸਿੰਗਲਾ, ਗੁਰਪ੍ਰੀਤ ਭੁੱਚਰ, ਬਲਦੇਵ ਸਿੰਘ ਰਾਠੀ, ਸਰਕਲ ਇੰਚਾਰਜ ਮਾਨਸਾ ਸ਼ਹਿਰ ਨੇ ਕਿਹਾ ਕਿ ਜਲਦ ਤੋਂ ਜਲਦ ਮਾਨਸਾ ਸ਼ਹਿਰ ਵਿੱਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕੀਤਾ ਜਾਵੇ। ਜੇਕਰ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਸ਼ਹਿਰ ਵਿੱਚ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ, ਪੰਜਾਬ ਸਰਕਾਰ, ਕੇਂਦਰ ਸਰਕਾਰ ਦੀ ਹੋਵੇਗੀ। ਇਸ ਸਮੇਂ ਭੁਪਿੰਦਰ ਸਿੰਘ ਆਪ ਯੂਥ ਮਾਨਸਾ, ਗੁਰਸੇਵਕ ਸਿੰਘ ਭਰੀ, ਹਰਦੀਪ ਸਿੰਘ ਜਵਾਹਰਕੇ ਐਡਵੋਕੇਟ, ਗੁਰਦੇਵ ਸਿੰਘ ਸਰਕਲ ਇੰਚਾਰਜ ਫਫੜੇ, ਅਸ਼ੋਕ ਬਾਂਸਲ, ਸਤੀਸ਼ ਕੁਮਾਰ ਰਿਕਸ਼ੇਵਾਲੇ ਆਦਿ ਹਾਜ਼ਰ ਸਨ।

WRITTEN BY