ਨਿਊਯਾਰਕ, 24 ਸਤੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੇ ਮੌਜੂਦਾ ਦੌਰੇ ‘ਚ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨਾਲ ਦੋ ਪੱਖੀ ਬੈਠਕ ਨਹੀਂ ਹੋਵੇਗੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਅਜਿਹੇ ਕਿਸੇ ਦੋ ਪੱਖੀ ਬੈਠਕ ਦਾ ਪ੍ਰੋਗਰਾਮ ਤੈਅ ਨਹੀਂ ਹੈ। ਮੋਦੀ ਤੇ ਸ਼ਰੀਫ ਦੋਵੇਂ ਹੀ ਇਕ ਹੀ ਹੋਟਲ ‘ਚ ਠਹਿਰੇ ਹਨ। ਇਹ ਪੁੱਛੇ ਜਾਣ ‘ਤੇ , ਕੀ ਜਾਣਬੁੱਝ ਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਹੋਵੇਗੀ ਕਿ ਦੋਵੇਂ ਨੇਤਾਵਾਂ ਦੇ ਰਸਤੇ ਨਾ ਮਿਲਣ ਤਾਂ ਬੁਲਾਰੇ ਨੇ ਨਾ ਪੱਖੀ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਾਣਬੁੱਝ ਕੇ ਰਸਤੇ ਨਾ ਮਿਲਣ ਅਜਿਹਾ ਕੋਈ ਯਤਨ ਨਹੀਂ ਹੋਵੇਗਾ। ਜੇ ਉਹ ਰਸਤੇ ‘ਚ ਮਿਲਦੇ ਹਨ ਤਾਂ ਸਭ ਦੇ ਸਾਹਮਣੇ ਹੋਵੇਗਾ। ਸ਼ਰੀਫ ਸ਼ੁੱਕਰਵਾਰ ਸ਼ਾਮ ਨੂੰ ਨਿਊਯਾਰਕ ਪਹੁੰਚ ਰਹੇ ਹਨ।


