ਗੁੜਗਾਉਂ, 24 ਸਤੰਬਰ (ਪੀ. ਟੀ.)- ਹਰਿਆਣਾ ’ਚ ਡੇਂਗੂ ਤੋਂ 1007 ਤੋਂ ਵੱਧ ਲੋਕ ਪ੍ਰਭਾਵਿਤ ਹਨ। ਹਰਿਆਣਾ ਸਿਹਤ ਵਿਭਾਗ ਅਨੁਸਾਰ ਇਕੱਲੇ ਗੁੜਗਾਉਂ ‘ਚ 228 ਡੇਂਗੂ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ।ਜਦਕਿ ਕੈਥਲ ’ਚ 88, ਕੁਰੂਕਸ਼ੇਤਰ ’ਚ 63, ਕਰਨਾਲ ’ਚ 53, ਸਿਰਸਾ ’ਚ 39, ਰੋਹਤਕ ’ਚ 42, ਪਾਣੀਪਤ ’ਚ 32, ਪੰਚਕੂਲਾ ’ਚ 33 ਤੇ ਅੰਬਾਲਾ ’ਚ 25 ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ।



