ਪੰਜਾਬੀ ਮੀਡੀਆ ਆਵਾਰਡ ਸ਼ੋਅ ਸਫਲਤਾ ਨਾਲ ਸਿਰੇ ਚੜ੍ਹਿਆ ਜਲੰਧਰ, 23 ਸਤੰਬਰ (ਪੀ. ਟੀ.)- ਭਲਾਈ ਕਾਰਜਾਂ ਲਈ ਪਿਛਲੇ 2 ਦਹਾਕੇ ਤੋਂ ਕਾਰਜਸ਼ੀਲ ਪੰਜਾਬੀ ਮੀਡੀਆ ਅਕੈਡਮੀ ਵੱਲੋਂ ਪੰਜਾਬੀ ਪੱਤਰਕਾਰਤਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੁੱਧਵਾਰ ਨੂੰ ਇੱਥੇ ਪੰਜਾਬੀ ਮੀਡੀਆ ਅਵਾਰਡ ਸ਼ੋਅ 2015 ਜਲੰਧਰ ਦੂਰਦਰਸ਼ਨ ਦੇ ਸਟੂਡੀਓ ਤੋਂ ਸਿੱਧਾ ਟੈਲੀਕਾਸਟ ਕੀਤਾ ਗਿਆ। ਅਵਾਰਡ ਸ਼ੋਅ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕੀਤੀ ਜਦੋਂ ਕਿ ਰਾਜਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਭੂੰਦੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਸ੍ਰੀ ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਲਾਇਵ ਟੈਲੀਕਾਸਟ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਕੁੱਲ 15 ਵਰਗਾਂ ’ਚ ਪੁਰਸਕਾਰ ਦਿੱਤੇ ਗਏ। ਵੱਖ-ਵੱਖ ਖੇਤਰਾਂ ਦੀਆਂ 5 ਸ਼ਖਸੀਅਤਾਂ ਨੂੰ ਪੰਜਾਬ ਸੇਵਾ ਰਤਨਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡੀਡੀ ਪੰਜਾਬੀ ’ਤੇ ਇਹ ਪ੍ਰੋਗਰਾਮ ਦੁਨੀਆ ਭਰ ਦੇ 26 ਦੇ ਕਰੀਬ ਦੇਸ਼ਾਂ ਵਿੱਚ ਨਾਲੋ-ਨਾਲੋਂ ਦੇਖਿਆ ਗਿਆ ਇਸ ਪ੍ਰੋਗਰਾਮ ਨੂੰ ਡੀਡੀ ਪੰਜਾਬੀ ਦੀ ਵੈਬਸਾਈਟ ਉਪਰ ਵੀ ਨਾਲੋ-ਨਾਲੋਂ ਟੈਲੀਕਾਸਟ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਦਰਸ਼ਨ ਜਲੰਧਰ ਅਤੇ ਜੀਐਨਏ ਗਰੁਪ ਵੱਲੋਂ ਦਿੱਤੇ ਗਏ ਸਹਿਯੋਗ ਨਾਲ ਕਰਵਾਇਆ ਗਿਆ ਇਹ ਪ੍ਰੋਗਰਾਮ ਕਈ ਪੱਖਾਂ ਤੋਂ ਯਾਦਗਾਰੀ ਹੋ ਨਿਬੜਿਆ। ਸਮਾਗਮ ਵਿੱਚ ਵਾਤਾਵਰਨ ਸੰਭਾਲ ਅਤੇ ਸਿੱਖਿਆ ਦੇ ਪ੍ਰਸਾਰ ਲਈ ਸੰਤ ਚਰਨਪੁਰੀ ਜੀ ਪ¤ਖੋ ਕਲਾਂ, ਪੰਜਾਬੀ ਸਾਹਿਤ ਅਤੇ ਅਨੁਵਾਦ ਦੀ ਵੱਡੀ ਸੇਵਾ ਲਈ ਵਿਦਵਾਨ ਪ੍ਰੋਫੈਸਰ ਅਛਰੂ ਸਿੰਘ, ਮੈਡੀਕਲ ਖੇਤਰ ਵਿੱਚ ਉ¤ਤਮਤਾ ਲਈ ਡਾ. ਐਸ.ਪੀ.ਐਸ ਵਿਰਕ ਸਮਾਜ ਸੇਵਾ ਦੇ ਖੇਤਰ ’ਚ ਸ੍ਰੀ ਅਸ਼ੋਕ ਸਿੰਘ ਗਰਚਾ ਐਮਡੀ ਸੇਫ ਇੰਜੀਨੀਅਰਿੰਗ ਲੁਧਿਆਣਾ ਅਤੇ ਨੌਜਵਾਨ ਉ¤ਦਮੀ ਵਜੋ ਸ. ਜਗਤਾਰ ਸਿੰਘ ਢੀਂਡਸਾ ਚੇਅਰਮੈਨ ਸ਼੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਲਾਂਗੜੀਆਂ ਨੂੰ ਪੰਜਾਬ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮੀਡੀਆ ਦੇ ਖੇਤਰ ਵਿੱਚ ਯੋਗਦਾਨ ਲਈ ਸਰਵੋਤਮ ਪੱਤਰਕਾਰਤਾ ਲਈ ਅਜੀਤ ਦੇ ਸੀਨੀਅਰ ਸਟਾਫ ਰਿਪੋਰਟਰ ਡਾ. ਹਰਜਿੰਦਰ ਸਿੰਘ ਲਾਲ ਨੂੰ ਪੰਜਾਬੀ ਮੀਡੀਆ ਰਤਨ ਪੁਰਸਕਾਰ ਦਿੱਤਾ ਗਿਆ। ਸਰਵੋਤਮ ਪ੍ਰਵਾਸੀ ਪੰਜਾਬੀ ਪੱਤਰਕਾਰ ਵਜੋਂ ਸ. ਨਰਪਾਲ ਸਿੰਘ ਸ਼ੇਰਗਿ¤ਲ ਲੰਡਨ ਨੂੰ, ਸਰਵੋਤਮ ਪੰਜਾਬੀ ਧਾਰਮਿਕ ਪ¤ਤਰਕਾਰ ਵਜੋਂ ਸ’. ਆਰ ਐਸ ਖਾਲਸਾ ਨੂੰ, ਰਾਜਧਾਨੀ ਦਿੱਲੀ ਖੇਤਰ ਤੋਂ ਸਰਵੋਤਮ ਪੰਜਾਬੀ ਪੱਤਰਕਾਰ ਵਜੋਂ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ, ਸਰਵੋਤਮ ਪੰਜਾਬੀ ਉ¤ਪ ਸੰਪਾਦਕ ਵਜੋਂ ਸ. ਜਸਪ੍ਰੀਤ ਸਿੰਘ ਨੂੰ ਅਤੇ ਸਰਵੋਤਮ ਪੰਜਾਬੀ ਫੋਟੋ ਪੱਤਰਕਾਰ ਵਜੋਂ ਪੰਜਾਬ ਟਾਇਮਜ਼ ਜਲੰਧਰ ਦੇ ਸਟਾਫ ਫੋਟੋਗ੍ਰਾਫਰ ਸ੍ਰੀ ਰੂਬੀ ਸੰਧੂ ਨੂੰ ਮੀਡੀਆ ਰਤਨ ਪੁਰਸਕਾਰ ਪ੍ਰਦਾਨ ਕੀਤੇ ਗਏ। ਪੰਜਾਬੀ ਪੱਤਰਕਾਰੀ ਦੀ ਉ¤ਤਮ ਪੜ੍ਹਾਈ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰ ਵਿਭਾਗ ਨੂੰ ਸਰਵੋਤਮ ਪੰਜਾਬੀ ਪੱਤਰਕਾਰੀ ਸਿੱਖਿਆ ਸੰਸਥਾ ਵਜੋਂ ਪੁਰਸਕਾਰ ਦਿੱਤਾ ਗਿਆ। ਇਹ ਪੁਰਸਕਾਰ ਵਿਭਾਗ ਦੇ ਮੁਖੀ ਡਾ. ਹਰਜਿੰਦਰਪਾਲ ਸਿੰਘ ਵਾਲੀਆ ਵੱਲੋਂ ਹਾਸਿਲ ਕੀਤਾ ਗਿਆ। ਜਲੰਧਰ ਦੂਰਦਰਸ਼ਨ ਨੂੰ ਸਰਵੋਤਮ ਪੰਜਾਬੀ ਟੀਵੀ ਚੈਨਲ ਵਜੋਂ ਚੁਣਿਆ ਗਿਆ। ਇਹ ਪੁਰਸਕਾਰ ਕੇਂਦਰ ਦੇ ਡਿਪਟੀ ਡਾਇਰੈਕਟਰ ਸ੍ਰੀ ਨਰਿੰਦਰ ਸਿੰਘ ਜੀ ਵੱਲੋਂ ਹਾਸਿਲ ਕੀਤਾ ਗਿਆ। ਆਕਾਸ਼ਵਾਣੀ ਜਲੰਧਰ ਨੂੰ ਪੰਜਾਬੀ ਦਾ ਸਰਵੋਤਮ ਰੇਡੀਓ ਚੈਨਲ ਵਜੋਂ ਚੁਣਿਆ ਗਿਆ। ਸਨਮਾਨ ਦੇਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ, ਸ. ਭੂੰਦੜ ਅਤੇ ਸ੍ਰੀ ਨਰਿੰਦਰਪਾਲ ਸਿੰਘ ਵੱਲੋਂ ਨਿਭਾਈ ਗਈ। ਸਮਾਗਮ ਦੀ ਸ਼ੁਰੂਆਤ ਪੰਜਾਬੀ ਮੀਡੀਆ ਅਕੈਡਮੀ ਦੇ ਪ੍ਰਧਾਨ ਅਤੇ ਪੰਜਾਬ ਟਾਇਮਜ਼ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਵੱਲੋਂ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸੈਂਟ ਲੌਂਗਪੁਰੀ ਇੰਟਰਨੈਸ਼ਨਲ ਪਬਲਿਕ ਸਕੂਲ ਪ¤ਖੋ ਕਲਾਂ ਅਤੇ ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਲਾਂਗੜੀਆਂ ਦੇ ਬੱਚਿਆਂ ਨੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਪ੍ਰੋਗਰਾਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ. ਅਵਤਾਰ ਸਿੰਘ ਦੇ ਕਾਰਜਕਾਲ ਸਬੰਧੀ ਇਕ ਡਾਕੂਮੈਟਰੀ ‘ਸ਼੍ਰੋਮਣੀ ਸੇਵਕ’ ਦਿਖਾਈ ਗਈ। ਇਸ ਮੌਕੇ ’ਤੇ ਡਾ. ਹਰਜਿੰਦਰ ਸਿੰਘ ਵਾਲੀਆ ਵਲੋਂ ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ ਬਾਰੇ ਭਾਵਪੂਰਤ ਵਿਚਾਰ ਪ੍ਰਗਟ ਕੀਤੇ ਗਏ। ਉਨ੍ਹਾਂ ਨੇ ਸਾਰੇ ਮੀਡੀਆ ਵਰਗ ਨੂੰ ਦੂਰਦਰਸ਼ਨ ਅਤੇ ਆਕਾਸ਼ਵਾਣੀ ਤੋਂ ਨੈਤਿਕਤਾ ਅਤੇ ਪੇਸ਼ੇਵਾਰਾਨਾ ਮੁਹਾਰਤ ਸਿੱਖਣ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਕਿਸਾਨੀ ਦੇ ਸੰਕਟ ਦਾ ਮੁੱਦਾ ਉਠਾਇਆ ਅਤੇ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਮੀਡੀਆ ਵਿੱਚ ਸਥਾਨ ਦੇਣ ਦੀ ਵਕਾਲਤ ਕੀਤੀ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੋਮਣੀ ਕੇਮਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪੰਜਾਬੀ ਮੀਡੀਆ ਅਕੈਡਮੀ ਦੇ ਉ¤ਦਮ ਨੂੰ ਸਲਾਹੁੰਦਿਆਂ ਆਖਿਆ ਕਿ ਪੰਜਾਬੀ ਮੀਡੀਆ ਨੂੰ ਹੋਰ ਮਜ਼ਬੂਤ ਕਰਨ ਲਈ ਵੱਡੇ ਯਤਨ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਮੇਟੀ ਵੱਲੋਂ ਕਰਵਾਈ ਜਾ ਰਹੀ ਪੰਜਾਬੀ ਭਾਸ਼ਾ ਕਾਨਫਰੰਸ ਵਿੱਚ ਸ਼ਮੂਲੀਅਤ ਦੀ ਅਪੀਲ ਵੀ ਕੀਤੀ। ਕਮੇਟੀ ਦੀ ਤਰਫੋਂ ਉਨ੍ਹਾਂ ਨੇ ਪੰਜਾਬੀ ਮੀਡੀਆ ਅਕੈਡਮੀ ਨੂੰ 5 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਸਮਾਗਮ ਵਿੱਚ ਵਿਧਾਨ ਸਭਾ ਦੇ ਰੁਝੇਵੇਂ ਕਾਰਨ ਨਾ ਪੁੱਜ ਸਕੇ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁਣਸ ਵੱਲੋਂ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ ਅਤੇ ਅਕੈਡਮੀ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਅਕੈਡਮੀ ਦੇ ਸਰਪ੍ਰਸਤ ਅਤੇ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਵਿਜੇ ਚੋਪੜਾ, ਪੰਜਾਬੀ ਜਾਗਰਣ ਦੇ ਸੰਪਾਦਕ ਸ. ਸ਼ਿੰਗਾਰਾ ਸਿੰਘ ਭੁੱਲਰ ਵੱਲੋਂ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਿਟੀਜਨ ਅਰਬਨ ਕੋਆਰਪ੍ਰੇਟਿਵ ਬੈਂਕ ਜਲੰਧਰ ਦੇ ਚੇਅਰਮੈਨ ਸ੍ਰੀ ਕੇਕੇ ਸ਼ਰਮਾ ਚੇਅਰਮੈਨ ਸ੍ਰੀ ਬੋਬੀ ਪਸਰੀਚਾ ਐਮਡੀ ਫੈਂਸੀ ਗਰੁਪ ਆਦਮਪੁਰ ਦੋਆਬਾ, ਡਾ. ਧਰਮਿੰਦਰ ਸਿੰਘ ਉਭਾ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਕਮੇਟੀ, ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਨੋਵੀਂ ਜਲੰਧਰ, ਸਮਾਜ ਸੇਵਕ ਸ. ਦਰਸ਼ਨ ਸਿੰਘ ਭੈਣੀਬਾਘਾ, ਸੀਨੀਅਰ ਪੱਤਰਕਾਰ ਸ. ਗੁਰਚੇਤ ਸਿੰਘ ਫੱਤੇਵਾਲੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਪੰਜਾਬ ਟਾਇਮਜ਼ ਦੀ ਸੀਈਓ ਸਰਦਾਰਨੀ ਰੁਪਿੰਦਰ ਕੌਰ, ਕਾਰਜਕਾਰੀ ਸੰਪਾਦਕ ਮੈਡਮ ਪਰਨੀਤ ਕੌਰ, ਸ. ਬਲਵਿੰਦਰ ਸਿੰਘ ਧਾਲੀਵਾਲ, ਸ. ਦਰਸ਼ਨ ਸਿੰਘ ਕੋਚ, ਸ. ਸੁਰਿੰਦਰ ਸਿੰਘ ਮਾਨ ਮਾਨਸਾ ਸ੍ਰੀ ਗੁਰਮੀਤ ਪਲਾਹੀ, ਡਾ. ਮਨਿੰਦਰਪਾਲ ਸਿੰਘ ਹਾਜ਼ਰ ਸਨ।



