ਚੰਡੀਗੜ੍ਹ, 23 ਸਤੰਬਰ (ਪੀ. ਟੀ.)- ਕਾਂਗਰਸੀ ਵਿਧਾਇਕ ਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਉ¤ਪ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਅ¤ਜ ਚੰਡੀਗੜ੍ਹ ’ਚ ਜਾਣਕਾਰੀ ਦਿ¤ਤੀ ਕਿ ਪੰਜਾਬ ’ਚ ਇਕ ਹਫ਼ਤੇ ਦੇ ਅੰਦਰ-ਅੰਦਰ ਕਾਂਗਰਸ ਦੀ ਨਵੀਂ ਲੀਡਰਸ਼ਿਪ ਸਾਰਿਆਂ ਦੇ ਸਾਹਮਣੇ ਹੋਵੇਗੀ ਤੇ ਇਸ ਦਾ ਐਲਾਨ ਪਾਰਟੀ ਹਾਈਕਮਾਨ ਵਲੋਂ ਪੰਜਾਬ ਦੇ ਸਾਰੇ ਕਾਂਗਰਸੀ ਆਗੂਆਂ ਨੂੰ ਵਿਸ਼ਵਾਸ ‘ਚ ਲੈ ਕੇ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਦੋ ਫਾੜ ਹੋਣ ਦੀਆਂ ਜੋ ਖ਼ਬਰਾਂ ਚ¤ਲ ਰਹੀਆਂ ਉਹ ਬਿਲਕੁਲ ਬੇਬੁਨਿਆਦ ਹਨ। ਕੈਪਟਨ ਅਮਰਿੰਦਰ ਸਿੰਘ ਦੂਸਰੀ ਪਾਰਟੀ ਨਹੀਂ ਬਣਾ ਰਹੇ ।



