ਵਾਸ਼ਿੰਗਟਨ, 23 ਸਤੰਬਰ (ਪੀ. ਟੀ. ਲਾਇਵ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਭਾਰਤ ਦੀ ਸਥਾਈ ਮੈਂਬਰੀ ਦਾ ਅਮਰੀਕਾ ਨੇ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਹੈ¤ਡਕੁਆਰਟਰ ਵਿੱਚ ਹਾਲੀਆ ਘਟਨਾਵਾਂ ਤੋਂ ਬਾਅਦ ਕੁਝ ਹਲਕਿਆਂ ਵਿੱਚ ਸ਼ੰਕਾ ਪ੍ਰਗਟ ਕੀਤੇ ਜਾਣ ਤੋਂ ਬਾਅਦ ਅਮਰੀਕਾ ਨੇ ਇਸ ਸਬੰਧ ਵਿੱਚ ਆਪਣੀ ਪ੍ਰਤੀਬਧਤਾ ਦੁਹਰਾਈ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਫਾਗੀ ਬਾਟਮ ਮੁੱਖ ਦਫਤਰ ਵਿੱਚ ਹੋਈ ਰਣਨੀਤਿਕ ਅਤੇ ਵਪਾਰਿਕ ਗੱਲਬਾਤ ਦੀ ਸਮਾਪਤੀ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਅਤੇ ਸਥਾਈ ਮੈਂਬਰ ਦੇ ਤੌਰ ’ਤੇ ਭਾਰਤ ਨੂੰ ਸ਼ਾਮਿਲ ਕੀਤੇ ਜਾਣ ਦੀ ਮੁਹਿੰਮ ਦਾ ਅਮਰੀਕਾ ਸਮਰਥਨ ਕਰਦਾ ਹੈ। ਬਿਆਨ ਦੇ ਅਨੁਸਾਰ ਦੋਨੋ ਦੇਸ਼ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਬਣਾਏ ਰੱਖਣ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਸਾਰ ਅਸਰਦਾਰ ਭੂਮਿਕਾ ਨਿਭਾਉਂਦੇ ਰਹਿਣਗੇ। ਸੁਰੱਖਿਾ ਪ੍ਰੀਸ਼ਦ ਸੁਧਾਰ ਉ¤ਤੇ ਅੰਤਰ ਸਰਕਾਰੀ ਗੱਲਬਾਤ (ਆਈਜੀਐਨ) ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਦੋਨਾਂ ਦੇਸ਼ਾਂ ਨੇ ਪ੍ਰਤੀਬਧਤਾ ਜਤਾਈ ਹੈ। ਬਿਆਨ ਵਿੱਚ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਅਤੇ ਦੁਨੀਆ ਭਰ ਵਿੱਚ ਸ਼ਾਂਤੀ ਸਥਿਰਤਾ ਅਤੇ ਖੁਸ਼ਹਾਲੀ ਵਿੱਚ ਭਾਰਤ ਅਮਰੀਕਾ ਸਾਂਝੇਦਾਰੀ ਦਾ ਮਹੱਤਵਪੂਰਨ ਯੋਗਦਾਨ ਦੱਸਿਆ ਗਿਆ ਹੈ। ਯਮਨ ਵਿੱਚ ਸੰਘਰਸ਼ ਦੇ ਦੌਰਾਨ ਅਮਰੀਕੀ ਨਾਗਰਿਕਾਂ ਸਮੇਤ ਵਿਦੇਸ਼ੀਆਂ ਨੂੰ ਕੱਢੇ ਜਾਣਾ ਅਤੇ ਨੇਪਾਲ ਵਿੱਚ ਭੁਚਾਲ ਦੇ ਬਾਅਦ ਰਾਹਤਕਾਰਜਾਂ ਵਿੱਚ ਭਾਰਤ ਵੱਲੋਂ ਨਿਭਾਈ ਗਈ ਭੂਮਿਕਾ ਦੀ ਬਿਆਨ ਵਿੱਚ ਸ਼ਲਾਘਾ ਕੀਤੀ ਗਈ ਹੈ।



