ਵਾਸ਼ਿੰਗਟਨ, 23 ਸਤੰਬਰ (ਪੀ.ਟੀ. ਲਾਇਵ)- ਸ਼੍ਰੋਮਣੀ ਅਕਾਲੀ ਦਲ ਦੇ ਯੂਐਸ ਯੁਨਿਟ ਵੱਲੋਂ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੌਮੀ ਹੀਰੋ ਵਜੋਂ ਮਾਨਤਾ ਦੇਵੇ ਅਤੇ ਉਨ੍ਹਾਂ ਦੇ ਦਰਬਾਰ ਦਾ ਰਿਕਾਰਡ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਜਾਵੇ। ਅਕਾਲੀ ਦਲ ਦੀ ਹਾਈ ਪਾਵਰ ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਯੂਐਸਏ ਵਿੱਚ ਰਾਜਸੀ ਪਨਾਹ ਲੈਣ ਵਾਲਿਆਂ ਦੇ ਵੀਜ਼ੇ ਅਤੇ ਪਾਸਪੋਰਟ ਦਾ ਮਾਮਲਾ ਭਾਰਤ ਸਰਕਾਰ ਨਾਲ ਉਠਾਉਣ। ਪਾਰਟੀ ਦੇ ਹੈ¤ਡਆਫਿਸ ਤੋਂ ਅੱਜ ਜਾਰੀ ਪ੍ਰੈ¤ਸ ਰਿਲੀਜ਼ ਮੁਤਾਬਿਕ ਅਕਾਲੀ ਦਲ ਦੇ ਅਮਰੀਕਾ ਯੁਨਿਟ ਦੀ ਹਾਈ ਪਾਵਰ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਸ. ਜਸਪ੍ਰੀਤ ਸਿੰਘ ਅਟਾਰਨੀ ਦੀ ਚੇਅਰਮੈਨ ਨਿਊਯਾਰਕ ਅਤੇ ਸ਼ਿਕਾਗੋ ਵਿਖੇ ਹੋਈ। ਕੋਰ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਦੋਵੇਂ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿਮਹਾਰਾਜਾ ਰਣਜੀਤ ਸਿੰਘ ਇੱਕ ਅਸਲ ਕੌਮੀ ਹੀਰੋ ਹੈ ਅਤੇ ਉਸ ਨੂੰ ਇਹ ਮਾਣ ਮਿਲਦਾ ਚਾਹੀਦਾ ਹੈ। ਮੀਟਿੰਗ ਵਿੱਚ ਮਹਾਰਾਜਾ ਦੇ ਦਰਬਾਰ ਦਾ ਉਰਦੂ ਅਤੇ ਫਾਰਸੀ ਵਿੱਚ ਪਿਆ ਰਿਕਾਰਡ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਦੀ ਬੇਨਤੀ ਕੀਤੀ ਹੈ। ਇਹ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ ਵਿੱਚ ਸ਼ਾਮਿਲ ਫਕੀਰ ਅਜੀਜੂਦੀਨ ਦੇ ਪਰਿਵਾਰ ਕੋਲ ਸੁਰੱਖਿਅਤ ਹੈ। ਹਾਈ ਪਾਵਰ ਕੋਰ ਕਮੇਟੀ ਦੇ ਸਾਰੇ ਮੈਂਬਰਾਂ ਅਤੇ ਈਸਟ ਕੋਸਟ ਜ਼ੋਨ ਅਤੇ ਮਿਡ ਵੈਸਟ ਕੋਸਟ ਜ਼ੋਨ ਦੇ ਆਗੂਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਪੰਜਾਬੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਗਿਆ। ਮੀਟਿੰਗ ਨੇ ਪੰਜਾਬ ਰੈਵਨਿਊ ਲਾਅ ਵਿੱਚ ਸੋਧ ਦੀ ਮੰਗ ਵੀ ਕੀਤੀ ਹੈ ਤਾਂ ਜੋ ਜ਼ਮੀਨਾਂ ਨਾਲ ਸਬੰਧਿਤ ਝਗੜੇ ਘਟਾਏ ਜਾ ਸਕਣ। ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਹੋਰ ਵੀ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਨੇ ਪਾਰਟੀ ਦੇ ਅਮਰੀਕਾ ’ਚ 3 ਦਫਤਰ ਖੋਲ੍ਹਣ ਅਤੇ ਸਾਰੇ ਸੂਬਿਆਂ ਅਤੇ ਸ਼ਹਿਰਾਂ ਵਿੱਚ ਪਾਰਟੀ ਦੇ ਯੂਨਿਟ ਖੜ੍ਹੇ ਕਰਨ ਦਾ ਫੈਸਲਾ ਲਿਆ। ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਈਸਟ, ਵੈਸਟ ਅਤੇ ਮਿਡ ਵੈਸਟ ਜ਼ੋਨ ਵਿੱਚ ਦਫਤਰ ਕਾਇਮ ਕਰਨ ਦਾ ਮਕਸਦ ਸਿੱਖ ਸ਼ਨਾਖਤ ਨਾਲ ਜੁੜੇ ਮੁੱਦਿਆਂ ’ਤੇ ਦੂਜੀਆਂ ਜਥੇਬੰਦੀਆਂ ਨਾਲ ਜੁੜ ਕੇ ਕੰਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਅਮਰੀਕਨਾਂ ਨੂੰ ਸਿੱਖ ਧਰਮ ਅਤੇ ਸਿੱਖਾਂ ਬਾਰੇ ਜਾਗਰੂਕ ਕਰੇਗਾ ਤਾਂ ਜੋ ਸਿੱਖਾਂ ਨੂੰ ਗਲਤ ਸ਼ਨਾਖਤ ਦੇ ਆਧਾਰ ਉ¤ਪਰ ਨਸਲੀ ਅਪਰਾਧਾਂ ਦਾ ਸਾਹਮਣਾ ਨਾ ਕਰਨਾ ਪਵੇ। ਕੋਰ ਕਮੇਟੀ ਨੇ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਵਿੱਚ ਨੌਜਵਾਨ ਵਿੰਗ ਨੂੰ ਜਲਦੀ ਸਥਾਪਿਤ ਕਰੇ। ਨਿਊਯਾਰਕ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਾਸਟਰ ਮਹਿੰਦਰ ਸਿੰਘ ਸਰਪ੍ਰਸਤ ਈਸਟ ਕੋਸਟ ਜ਼ੋਨ, ਸ. ਮੋਹਨ ਸਿੰਘ ਖਟੜਾ ਪ੍ਰਧਾਨ ਈਸਟ ਕੋਸਟ ਜ਼ੋਨ, ਸ. ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਜ਼ੋਨ ਤੇ ਕੌਮੀ ਬੁਲਾਰੇ, ਸ. ਹਰਬੰਸ ਸਿੰਘ ਢਿੱਲੋਂ ਪ੍ਰਧਾਨ ਨਿਊਯਾਰਕ ਸਟੇਟ ਅਤੇ ਮੈਂਬਰ ਕੋਰ ਕਮੇਟੀ, ਸ. ਹਰਦੀਪ ਸਿੰਘ ਗੋਲਡੀ ਪ੍ਰਧਾਨ ਨਿਊਜਰਸੀ ਸਟੇਟ, ਸ. ਹਰਬੰਸ ਸਿੰਘ ਸੰਧੂ ਪ੍ਰਧਾਨ ਮੈਰੀਲੈਂਡ ਸਟੇਟ, ਸ. ਪ੍ਰੀਤਮ ਸਿੰਘ ਗਿਲਜੀਆਂ ਸੀਨੀਅਰ ਮੀਤ ਪ੍ਰਧਾਨ ਈਸਟ ਕੋਸਟ ਜ਼ੋਨ, ਸ. ਜਰਨੈਲ ਸਿੰਘ ਗਿਲਜੀਆਂ ਸੀਨੀਅਰ ਮੀਤ ਪ੍ਰਧਾਨ ਈਸਟ ਕੋਸਟ ਜ਼ੋਨ, ਸ. ਬਲਵਿੰਦਰ ਸਿੰਘ ਨਵਾਂਸ਼ਹਿਰ, ਸ. ਦਲਵਿੰਦਰ ਸਿੰਘ ਬਿੱਟੂ ਸੈਕਟਰੀ ਜਨਰਲ ਈਸਟ ਕੋਸਟ ਜ਼ੋਨ, ਸ. ਹਾਕਮਜੀਤ ਸਿੰਘ ਗਰੇਵਾਲ ਮੈਂਬਰ ਕੋਰ ਕਮੇਟੀ, ਸ. ਰਘਵੀਰ ਸਿੰਘ ਸੁਭਾਨਪੁਰ ਮੈਂਬਰ ਕੋਰ ਕਮੇਟੀ ਅਤੇ ਚੇਅਰਮੈਨ ਈਸਟ ਕੋਸਟ, ਸ. ਪਿਆਰਾ ਸਿੰਘ ਬਰਨਾਲਾ ਜਨਰਲ ਸੈਕਟਰੀ ਨਿਊਯਾਰਕ, ਸ. ਕਸ਼ਮੀਰ ਸਿੰਘ ਪਿਹੋਵਾ ਸੈਕਟਰੀ ਜਨਰਲ ਨਿਊਯਾਰਕ, ਸ. ਮਲਕੀਤ ਸਿੰਘ ਸਰੀਂਹ ਵਾਇਸ ਪਰੈਜ਼ੀਡੈਂਟ ਈਸਟ ਕੋਸਟ ਜ਼ੋਨ, ਸ. ਜਸਮੇਰ ਸਿੰਘ ਘੁਰਾਲਾ ਸਕੱਤਰ ਈਸਟ ਕੋਸਟ ਜ਼ੋਨ, ਸ. ਹਿੰਮਤ ਸਿੰਘ ਸਰਪੰਚ ਸੀਨੀਅਰ ਮੀਤ ਪ੍ਰਧਾਨ ਨਿਊਯਾਰਕ ਮੈਂਬਰ ਕੋਰ ਕਮੇਟੀ ਹਾਜ਼ਰ ਸਨ। ਸ਼ਿਕਾਗੋ ਵਿਖੇ ਸ. ਜਸਪ੍ਰੀਤ ਸਿੰਘ ਅਟਾਰਨੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਸ. ਬਲਦੇਵ ਸਿੰਘ ਸੱਲਣ ਪ੍ਰਧਾਨ ਮਿਡ ਵੈਸਟ ਕੋਸਟ ਜ਼ੋਨ ਅਤੇ ਮੈਂਬਰ ਕੋਰ ਕਮੇਟੀ, ਸ. ਬਚਨ ਸਿੰਘ ਗਿੱਲ ਚੇਅਰਮੈਨ ਮਿਡ ਵੈਸਟ ਕੋਸਟ ਜ਼ੋਨ ਅਤੇ ਮੈਂਬਰ ਕੋਰ ਕਮੇਟੀ, ਸ. ਮੁਖਤਿਆਰ ਸਿੰਘ ਹੈਪੀ ਹੀਰ ਚੇਅਰਮੈਨ ਇਲਿਓਨਸ ਸਟੇਟ ਮੈਂਬਰ ਕੋਰ ਕਮੇਟੀ, ਸ. ਗੁਰਪ੍ਰੀਤ ਸਿੰਘ ਸੱਲਣ ਪ੍ਰਧਾਨ ਇੰਡਾਨਾ ਸਟੇਟ, ਸ. ਹਰਵਿੰਦਰ ਸਿੰਘ ਗੋਤਰਾ ਸੀਨੀਅਰ ਮੀਤ ਪ੍ਰਧਾਨ ਮਿਡ ਵੈਸਟ ਕੋਸਟ ਜ਼ੋਨ, ਸ. ਅਮਰੀਕ ਸਿੰਘ ਅਮਰ ਕਾਰਪੇਟ ਮੈਂਬਰ ਕੋਰ ਕਮੇਟੀ, ਸ. ਜਸਕਰਨ ਸਿੰਘ ਧਾਲੀਵਾਲ ਮੀਤ ਪ੍ਰਧਾਨ ਮਿਡ ਵੈਸਟ ਕੋਸਟ ਜ਼ੋਨ, ਸ. ਗੁਰਮੀਤ ਸਿੰਘ ਭੋਲਾ ਜਨਰਲ ਸੈਕਟਰੀ ਮਿਡ ਵੈਸਟ ਕੋਸਟ ਜੋਨ ਹਾਜ਼ਰ ਸਨ। ਇਸ ਦੌਰਾਨ ਕੋਰ ਕਮੇਟੀ ਦੇ ਮੈਂਬਰਾਨ ਸ. ਕੁਲਵੰਤ ਸਿੰਘ ਖੇੜਾ, ਸ. ਹਰਬੰਸ ਸਿੰਘ ਚਹਿਲ, ਸ. ਅਰਵਿੰਦਰ ਸਿੰਘ ਲੱਖਾ, ਸ. ਅਵਤਾਰ ਸਿੰਘ ਗਿੱਲ, ਸ. ਚਰਨਜੀਤ ਸਿੰਘ ਬਾਠ ਅਤੇ ਦੂਸਰੇ ਨੇਤਾਵਾਂ ਨਾਲ ਫੋਨ ’ਤੇ ਸਲਾਹ ਕੀਤੀ ਗਈ ਅਤੇ ਪਾਸ ਮਤਿਆਂ ਸਬੰਧੀ ਸਹਿਮਤੀ ਲਈ ਗਈ। ਦੋਵਾਂ ਮੀਟਿੰਗਾਂ ਵਿੱਚ ਸ਼ਾਮਿਲ ਨੇਤਾਵਾਂ ਵੱਲੋਂ ਮੀਟਿੰਗ ਵਿੱਚ ਰੱਖੇ ਗਏ ਮਤਿਆਂ ਪ੍ਰਤੀ ਆਪਣੀ ਸਹਿਮਤੀ ਦਿੱਤੀ ਗਈ। ਇਸ ਦੌਰਾਨ ਡਾ. ਗਿੱਲ ਵੱਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਢਾਂਚੇ ਦੀ ਹਾਈ ਪਾਵਰ ਕਮੇਟੀ ਦੀ ਪਹਿਲੀ ਮੀਟਿੰਗ ਨਿਊਯਾਰਕ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਧੰਨਵਾਦ ਉਪਰੰਤ ਸ਼ੁਰੂ ਹੋਈ, ਜਿਨ੍ਹਾਂ ਨੇ ਸਮੂਚੇ ਢਾਂਚੇ ਨੂੰ ਅਮਲੀ ਰੂਪ ਦਿੱਤਾ। ਮੀਟਿੰਗ ’ਚ ਸਟੇਜ ਦੀ ਸੇਵਾ ਸ. ਕਸ਼ਮੀਰ ਸਿੰਘ ਵੱਲੋਂ ਨਿਭਾਈ ਗਈ ਜਿਨ੍ਹਾਂ ਨੇ ਸਾਰੇ ਆਏ ਅਹੁਦੇਦਾਰਾਂ ਦੀ ਜਾਣ-ਪਹਿਚਾਣ ਕਰਵਾਉਣ ਤੋਂ ਬਾਅਦ ਸ. ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕਮੇਟੀ ਨੂੰ ਮੀਟਿੰਗ ਸਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ। ਸ. ਜਸਪ੍ਰੀਤ ਸਿੰਘ ਵੱਲੋਂ ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਐਨਆਰਆਈ ਇੰਚਾਰਜ ਜਥੇਦਾਰ ਤੋਤਾ ਸਿੰਘ, ਸ. ਮਨਜੀਤ ਸਿੰਘ ਜੀਕੇ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਢਾਂਚੇ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਉਪਰੰਤ ਉਨ੍ਹਾਂ ਪੰਜਾਬ ਵਿਚ ਪੇਸ਼ ਆਉਣ ਵਾਲੇ ਮਸਲਿਆਂ ਜਿਨ੍ਹਾਂ ਵਿਚ ਜ਼ਮੀਨਾਂ, ਪਲਾਟਾਂ, ਪਾਸਪੋਰਟਾਂ, ਵੀਜ਼ਾ ਅਤੇ ਨਸ਼ਿਆਂ, ਕਰੱਪਸ਼ਨ ਅਤੇ ਰੋਜ਼ਗਾਰ ਵਸੀਲਿਆਂ ਸਬੰਧੀ ਅਪਣਾਈਆਂ ਨੀਤੀਆਂ ਸਬੰਧੀ ਜ਼ਿਕਰ ਕੀਤਾ। ਉਨ੍ਹਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪ੍ਰਵਾਸੀਆਂ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿਚ ਉਠਾਉਣ ਸਬੰਧੀ ਨਿਭਾਏ ਰੋਲ ਦੀ ਤਾਰੀਫ ਕੀਤੀ। ਸ. ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ ਅਤੇ ਚੇਅਰਮੈਨ ਨੇ ਮਜ਼ਬੂਤ ਢਾਂਚੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਤਿੰਨ ਦਫਤਰ ਈਸਟ, ਵੈਸਟ ਅਤੇ ਮਿਡ ਵੈਸਟ ਵਿਚ ਸਥਾਪਿਤ ਕੀਤੇ ਜਾਣਗੇ ਅਤੇ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਘਰ-ਘਰ ਪਹੁੰਚਾਇਆ ਜਾਵੇ ਅਤੇ 2017 ਵਿਚ ਮੁੜ ਸਰਕਾਰ ਬਣਾਈ ਜਾਵੇ। ਇਸ ਮੀਟਿੰਗ ਦਾ ਮੁੱਖ ਮਕਸਦ ਨਿਊਯਾਰਕ ਵਿਚ ਕੁਝ ਆਪਸੀ ਸਹਿਮਤੀ ਨਾਲ ਤਬਦੀਲੀਆਂ ਕਰਨਾ ਸੀ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਤੋਤਾ ਸਿੰਘ ਦੀ ਪ੍ਰਵਾਨਗੀ ਉਪਰੰਤ ਲਾਗੂ ਕੀਤੀਆਂ ਜਾਣ ’ਤੇ ਮੋਹਰ ਲਗਾਈ, ਜਿਸ ਵਿਚ ਸ. ਹਰਬੰਸ ਸਿੰਘ ਢਿੱਲੋਂ ਨੂੰ ਸ੍ਰਪਰਸਤ, ਸ. ਰਘਬੀਰ ਸਿੰਘ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਊਯਾਰਕ ਅਤੇ ਸ. ਹਿੰਮਤ ਸਿੰਘ ਸਰਪੰਚ ਨੂੰ ਚੇਅਰਮੈਨ ਵਜੋਂ ਬਣਾਉਣ ਸਬੰਧੀ ਕੋਰ ਕਮੇਟੀ ਦੀ ਪ੍ਰਵਾਨਗੀ ਦਿੱਤੀ। ਬੁਲਾਰਿਆਂ ਵੱਲੋਂ ਸੁਝਾਅ ਦਿੱਤੇ ਗਏ ਅਤੇ ਲੋਕਾਂ ਦੇ ਕੰਮਾਂ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰਾਂ ਕੀਤੀਆਂ, ਜਿਸ ’ਤੇ ਤਨਦੇਹੀ ਨਾਲ ਕੰਮ ਕਰਨ ਨੂੰ ਤਰਜੀਹ ਦਿੱਤੀ ਗਈ। ਇਸ ਮੀਟਿੰਗ ਵਿਚ ਸ. ਹਰਬੰਸ ਸਿੰਘ ਪ੍ਰਧਾਨ ਮੈਰੀਲੈਂਡ, ਸ. ਹਰਦੀਪ ਸਿੰਘ ਗੋਲਡੀ ਪ੍ਰਧਾਨ ਨੀਊ ਜਰਸੀ, ਉਪ ਪ੍ਰਧਾਨ ਸ. ਕਰਨੈਲ ਸਿੰਘ ਬਾਠ, ਸ. ਪ੍ਰੀਤਮ ਸਿੰਘ ਗਿਲਜੀਆਂ, ਮਾਸਟਰ ਮਹਿੰਦਰ ਸਿੰਘ ਸ੍ਰਪਰਸਤ, ਸ. ਹਰਬਖਸ਼ ਸਿੰਘ ਟਾਹਲੀ, ਜਨਰਲ ਸਕੱਤਰ ਬਿੱਟੂ, ਸ. ਹਾਕਮਜੀਤ ਸਿੰਘ ਕੋਰ ਕਮੇਟੀ ਮੈਂਬਰ, ਸ. ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਨਵਾਂਸ਼ਹਿਰ ਯੂਥ ਲੀਡਰ, ਤਜਿੰਦਰ ਸਿੰਘ ਨੰਗਲ, ਮਲਕੀਤ ਸਿੰਘ, ਜਰਨੈਲ ਸਿੰਘ ਗਿਲਜੀਆਂ, ਸ. ਜਸਮੇਲ ਸਿੰਘ ਮੁਰਾਲਾ, ਸ. ਪਿਆਰਾ ਸਿੰਘ ਬਰਨਾਲਾ, ਸ. ਬਲਬੀਰ ਸਿੰਘ, ਸ. ਦਲਵਿੰਦਰ ਸਿੰਘ ਤੋਂ ਇਲਾਵਾ ਈਸਟ ਕੋਸਟ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।



