Skip to content
Independent perspectives. Global stories.
BREAKING

ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਵੀਜ਼ਾ

Share this story

ਸੈਕਰਾਮੈਂਟੋ, 22 ਸਤੰਬਰ (ਪੀ. ਟੀ.)- ਇਮੀਗ੍ਰੇਸ਼ਨ ਵਕੀਲ ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਵਕਾਲਤੀ ਪ੍ਰਾਪਤੀਆਂ ਵਿਚ ਵਾਧਾ ਕਰਦੇ ਹੋਏ ਪ੍ਰਸਿੱਧ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੂੰ ਸ਼ੋਅ ਕਰਨ ਵਾਸਤੇ ਵੀਜ਼ਾ ਦੁਆਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਉਨ੍ਹਾਂ ਬੀਤੇ ਹਫਤੇ 5 ਵਿਅਕਤੀਆਂ ਨੂੰ ਰਾਜਸੀ ਸ਼ਰਨ ਦੁਆਉਣ ਅਤੇ 3 ਵਿਅਕਤੀਆਂ ਨੂੰ ਸਿਟੀਜ਼ਨਸ਼ਿਪ ਦੁਆਉਣ ਵਿਚ ਮਾਅਰਕਾ ਮਾਰਿਆ। ਇਸ ਸਬੰਧੀ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਫਿਲਮੀ ਅਦਾਕਾਰ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੂੰ ਅਮਰੀਕਾ ’ਚ ਸ਼ੋਅ ਕਰਨ ਵਾਸਤੇ ਪੀ-3 ਵੀਜ਼ਾ ਦੁਆਇਆ। ਇਸੇ ਤਰ੍ਹਾਂ 3 ਵਿਅਕਤੀਆਂ ਜਿਨ੍ਹਾਂ ’ਚ ਇੰਦਰਜੀਤ ਕੌਰ ਗਰੇਵਾਲ ਸੈਕਰਾਮੈਂਟੋ, ਹਰਜੀਤ ਕੌਰ ਫਰਿਜ਼ਨੋ ਅਤੇ ਅਵਤਾਰ ਸਿੰਘ ਫਰਿਜ਼ਨੋ ਨੂੰ ਸਿਟੀਜ਼ਨਸ਼ਿਪ ਦਵਾਉਣ ਵਿਚ ਸਫ਼ਲਤਾ ਹਾਸਲ ਕੀਤੀ। ਇਨ੍ਹਾਂ ਨੂੰ ਅੰਗਰੇਜ਼ੀ ਦੀ ਬਹੁਤ ਘੱਟ ਮੁਹਾਰਤ ਸੀ। ਇਸੇ ਤਰ੍ਹਾਂ ਉਨ੍ਹਾਂ 5 ਵਿਅਕਤੀਆਂ ਜਿਨ੍ਹਾਂ ’ਚ ਹਰਵਿੰਦਰ ਸਿੰਘ, ਨਰਿੰਦਰਜੀਤ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਸੁਖਬਿੰਦਰ ਸਿੰਘ ਚਾਹਲ ਨੂੰ ਰਾਜਸੀ ਸ਼ਰਨ ਦੁਆਉਣ ਵਿਚ ਵੀ ਮਾਅਰਕਾ ਮਾਰਿਆ ਜੋ ਕੈਲੇਫੋਰਨੀਆ ਨਿਊਯਾਰਕ ਦੇ ਵਸਨੀਕ ਸਨ। ਇਸ ਮੌਕੇ ਗਾਇਕ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ਵਿਸ਼ੇਸ਼ ਤੌਰ ’ਤੇ ਸ. ਜਸਪ੍ਰੀਤ ਸਿੰਘ ਅਟਾਰਨੀ ਦਾ ਧੰਨਵਾਦ ਕੀਤਾ।ਦੱਸਣਯੋਗ ਹੈ ਕਿ ਸ: ਜਸਪ੍ਰੀਤ ਸਿੰਘ ਅਟਾਰਨੀ ਇਸ ਤੋਂ ਪਹਿਲਾਂ ਗਾਇਕ ਗੁਰਦਾਸ ਮਾਨ, ਅਮਰਿੰਦਰ ਗਿੱਲ, ਬੱਬੂ ਮਾਨ, ਸ਼ੈਰੀ ਮਾਨ, ਜੈਜੀ ਬੀ., ਐਮੀ ਵਿਰਕ, ਕੁਲਵਿੰਦਰ ਬਿੱਲਾ, ਮਮਤਾ ਜੋਸ਼ੀ, ਹਰਭਜਨ ਮਾਨ, ਜਸਵਿੰਦਰ ਬਰਾੜ ਨੂੰ ਵੀ ਪੀ-3 ਵੀਜ਼ਾ ਦੁਆ ਚੁੱਕੇ ਹਨ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਾਲ ਫੋਨ ਨੰਬਰਾਂ 510 657 6444 (ਫਰੀਮਾਂਟ), 559 271 5511 (ਫਰਿਜ਼ਨੋ), 916 372 4440 (ਸੈਕਰਾਮੈਂਟੋ) ਅਤੇ 718 533 8444 (ਨਿਊਯਾਰਕ) ’ਤੇ ਕਾਲ ਕਰਕੇ ਇੰਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ’ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

WRITTEN BY