Skip to content
Independent perspectives. Global stories.
BREAKING

ਭਾਰਤ ਅਮਰੀਕਾ ਤੋਂ ਅਰਬਾਂ ਡਾਲਰ ਦੇ ਫ਼ੌਜੀ ਹੈਲੀਕਾਪਟਰ ਖਰੀਦੇਗਾ

Share this story

ਭਾਰਤ ਅਮਰੀਕਾ ਤੋਂ ਅਰਬਾਂ ਡਾਲਰ ਦੇ ਫ਼ੌਜੀ ਹੈਲੀਕਾਪਟਰ ਖਰੀਦੇਗਾ ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਪਹਿਲਾਂ ਸੁਰੱਖਿਆ ਸਬੰਧੀ ਕੈਬਨਿਟ ਮੀਟਿੰਗ ਨੇ ਅਮਰੀਕੀ ਜਹਾਜ਼ ਕੰਪਨੀ ਬੋਇੰਗ ਤੋਂ 22 ਅਪਾਚੇ ਅਟੈਕ ਹੈਲੀਕਾਪਟਰ ਅਤੇ 15 ਸ਼ਿਨੂਕ ਹੈਵੀ ਲਿਫਟ ਹੈਲੀਕਾਪਟਰਾਂ ਦੀ ਖਰੀਦ ਦੇ ਲਈ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਪਾਚੇ ਅਤੇ ਸ਼ਿਨੂਕ ਹੈਲੀਕਾਪਟਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਰੱਖਿਆ ਖੇਤਰ ਨਾਲ ਜੁੜੇ ਕਈ ਲੋਕਾਂ ਨੂੰ ਉਮੀਦ ਸੀ ਕਿ 2013 ਵਿੱਚ ਲਾਗਤ ਗੱਲਬਾਤ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਢਾਈ ਅਰਬ ਡਾਲਰ ਤੋਂ ਜ਼ਿਆਦਾ ਮੁੱਲ ਵਾਲੇ ਇਸ ਸੌਦੇ ਉ¤ਪਰ ਇਸ ਸਾਲ ਜੂਨ ਵਿੱਚ ਅਮਰੀਕੀ ਰੱਖਿਆ ਮੰਤਰੀ ਐਸ਼ਟਨ ਕਾਰਟਰ ਦੀ ਯਾਤਰਾ ਦੌਰਾਨ ਦਸਤਖਤ ਕੀਤੇ ਜਾਣਗੇ। ਅਪਾਚੇ ਦਾ ਇਹ ਸੌਦਾ ‘ਹਾਈਬ੍ਰਿਡ’ ਹੈ ਅਤੇ ਇਸ ਵਿੱਚ ਹੈਲੀਕਾਪਟਰ ਦੇ ਲਈ ਇੱਕ ਕਰਾਰ ਉ¤ਪਰ ਬੋਇੰਗ ਦੇ ਨਾਲ ਦਸਤਖਤ ਕੀਤੇ ਜਾਣਗੇ, ਜਦਕਿ ਉਸ ਦੇ ਹਥਿਆਰਾਂ, ਰਡਾਰ ਅਤੇ ਇਲੈਕਟ੍ਰਾਨਿਕ ਜੰਗੀ ਪੁਰਜਿਆਂ ਦੇ ਲਈ ਅਮਰੀਕਾ ਸਰਕਾਰ ਦੇ ਨਾਲ ਦਸਤਖਤ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਇਸ ਕਰਾਰ ਉ¤ਪਰ ਜ਼ੋਰ ਦੇ ਰਿਹਾ ਸੀ, ਕਿਉਂਕਿ ਇਹ ਭਾਰਤ ਦੇ ਵਧਦੇ ਰੱਖਿਆ ਬਾਜ਼ਾਰ ਵਿੱਚ ਅਮਰੀਕੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰੇਗਾ।

WRITTEN BY