Skip to content
Independent perspectives. Global stories.
BREAKING

ਭਾਰਤੀ ਫ਼ੌਜ ਪਾਕਿਸਤਾਨ ਨਾਲ ਲ¤ਗਦੀ ਸਰਹ¤ਦ ’ਤੇ ਕਰੇਗੀ ਵ¤ਡਾ ਫ਼ੌਜੀ ਅਭਿਆਸ

Share this story

ਨਵੀਂ ਦਿ¤ਲੀ, 22 ਸਤੰਬਰ (ਪੀ. ਟੀ. ਲਾਇਵ)- ਭਾਰਤੀ ਫ਼ੌਜ ਪਾਕਿਸਤਾਨ ਨਾਲ ਲ¤ਗਦੀ ਆਪਣੀ ਸਰਹੱਦ ’ਤੇ ਵ¤ਡਾ ਫ਼ੌਜੀ ਅਭਿਆਸ ਕਰਨ ਜਾ ਰਹੀ ਹੈ।ਇਕ ਰਿਪੋਰਟ ਮੁਤਾਬਿਕ ਇਹ ਅਭਿਆਸ ਦੇਸ਼ ਦੇ ਪੱਛਮੀ ਮੋਰਚੇ ’ਤੇ ਕੀਤਾ ਜਾਵੇਗਾ।ਇਸ ਅਭਿਆਸ ’ਚ 30 ਹਜ਼ਾਰ ਫ਼ੌਜੀ ਹਿ¤ਸਾ ਲੈਣਗੇ।ਇਸ ਤੋਂ ਇਲਾਵਾ ਸੈਂਕੜੇ ਟੀ-90 ਤੇ ਟੀ-72 ਜੰਗੀ ਟੈਂਕ ਵੀ ਸ਼ਾਮਲ ਰਹਿਣਗੇ।ਹਥਿਆਰਾਂ ਦਾ ਪ੍ਰਯੋਗ ਕਰਨ ਦੇ ਨਾਲ ਦੁਸ਼ਮਣ ਦੇ ਖੇਤਰ ਨੂੰ ਹਮਲੇ ਨਾਲ ਘੇਰਨ ਦੀ ਕੋਸ਼ਿਸ਼ ਸ਼ਾਮਲ ਰਹੇਗੀ।ਇਸ ਦੌਰਾਨ ਪਾਕਿਸਤਾਨ ਨਾਲ ਲਗਦੀ ਰਾਜਸਥਾਨ ਸਰਹੱਦ ’ਤੇ ਫ਼ੌਜ ਆਪਣਾ ਅਭਿਆਸ ਕਰੇਗੀ।ਸੂਤਰਾਂ ਮੁਤਾਬਿਕ ਇਹ ਸਭ ਤੋਂ ਵ¤ਡਾ ਜੰਗੀ ਅਭਿਆਸ ਅਕਤੂਬਰ ਨਵੰਬਰ ’ਚ ਰਾਜਸਥਾਨ ’ਚ ਹੋਵੇਗਾ।

ਇਸੇ ਦੌਰਾਨ ਪ੍ਰਾਪਤ ਇੱਕ ਹੋਰ ਰਿਪੋਰਟ ਅਨੁਸਾਰ ਭਾਰਤ ਨੇ ਇਸਰਾਈਲ ਤੋਂ ਅਜਿਹੇ ਡਰੋਨ ਖਰੀਦਣ ਦੀ ਤਿਆਰੀਆਂ ਤੇਜ਼ ਕਰ ਦਿ¤ਤੀਆਂ ਹਨ ਜਿਨ੍ਹਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਜਾ ਸਕਦਾ ਹੈ ਤੇ ਜਿਨ੍ਹਾਂ ਦੀ ਸਹਾਇਤਾ ਨਾਲ ਫ਼ੌਜ ਵਿਦੇਸ਼ੀ ਜ਼ਮੀਨ ’ਤੇ ਘ¤ਟ ਖਤਰੇ ’ਤੇ ਹਮਲੇ ਕਰ ਸਕਦੀ ਹੈ।ਇਹ ਜਾਣਕਾਰੀ ਫ਼ੌਜੀ ਸੂਤਰਾਂ ਨੇ ਦਿ¤ਤੀ ਹੈ।ਇਹ ਰਿਪੋਰਟ ਪਾਕਿਸਤਾਨ ਦੁਆਰਾ ਆਪਣੀ ਜ਼ਮੀਨ ’ਤੇ ਅ¤ਤਵਾਦੀਆਂ ਵੱਲੋਂ ਖ਼ੁਦ ਤਿਆਰ ਕੀਤੇ ਡਰੋਨ ਨਾਲ ਹਮਲਾ ਕੀਤੇ ਜਾਣ ਦੀਆਂ ਖ਼ਬਰਾਂ ਦੇ ਇਕ ਹਫਤੇ ਬਾਅਦ ਆਈ ਹੈ।ਜਿਸ ਨਾਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਇਨ੍ਹਾਂ ਦੋਵਾਂ ਗੁਆਂਢੀਆਂ ਦੇ ਵਿਚਕਾਰ ਨਵਾਂ ਮੋਰਚਾ ਖੁ¤ਲ੍ਹਣ ਦੀ ਸੰਭਾਵਨਾ ਵ¤ਧ ਗਈ ਹੈ।ਗੌਰਤਲਬ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕਸ਼ਮੀਰ ਮੁ¤ਦੇ ਨੂੰ ਲੈ ਕੇ ਹਮੇਸ਼ਾ ਸੰਘਰਸ਼ ਦੀ ਸਥਿਤੀ ਬਣੀ ਰਹਿੰਦੀ ਹੈ।

WRITTEN BY