Skip to content
Independent perspectives. Global stories.
BREAKING

ਪੰਜਾਬ ਵਿਧਾਨ ਸਭਾ ’ਚ ਕਾਂਗਰਸ ਦਾ ਕੰਮ ਰੋਕੂ ਮਤਾ ਸਪੀਕਰ ਵੱਲੋਂ ਖਾਰਜ

Share this story

ਚੰਡੀਗੜ੍ਹ, 21 ਸਤੰਬਰ (ਹ.ਸ. ਨਾਗਪਾਲ)- ਪੰਜਾਬ ਵਿਧਾਨ ਸਭਾ ਚ ਅ¤ਜ ਵਿਰੋਧੀ ਧਿਰ ਦਾ ਕੰਮ ਰੋਕੂ ਮਤਾ ਸਪੀਕਰ ਵਲੋਂ ਖਾਰਜ ਕਰ ਦਿਤਾ ਗਿਆ। ਕਾਂਗਰਸ ਵਿਧਾਇਕ ਦਲ ਲੀਡਰ ਸੁਨੀਲ ਜਾਖੜ ਵਲੋਂ ਪੇਸ਼ ਕੰਮ ਰੋਕੂ ਮਤੇ ਨੂੰ ਖਾਰਜ ਕਰਦਿਆਂ ਸਪੀਕਰ ਨੇ 23 ਸਤੰਬਰ ਨੂੰ ਕਿਸਾਨੀ ਮੁ¤ਦਿਆਂ ’ਤੇ ਬਹਿਸ ਲਈ ਦਿਨ ਮੁਕਰਰ ਕਰ ਦਿਤਾ ਹੈ। ਇਸ ਤੋਂ ਇਲਾਵਾ ਅ¤ਜ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿ¤ਤਲ ਦੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਖਿਚਾਈ ਕਰ ਦਿਤੀ।ਕਾਂਗਰਸੀਆਂ ਦੇ ਸੁਆਲ ’ਤੇ ਮਗਰੋਂ ਨਾਅਰੇਬਾਜ਼ੀ ਮਗਰੋਂ ਜਦੋਂ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੁਆਬ ਦੇਣ ਲਈ ਉਠੇ ਤਾਂ ਸ੍ਰੀ ਮਿੱਤਲ ਨੇ ਵਿਚੋਂ ਉਠਦਿਆਂ ਕਾਂਗਰਸੀਆਂ ਨੂੰ ਕਿਹਾ ਕਿ ਉਹ ਕਾਰਵਾਈ ਚ¤ਲਣ ਨਹੀਂ ਦੇਣਾ ਚਾਹੁੰਦੇ। ਅਜੇ ਸ੍ਰੀ ਮਿਤਲ ਬੋਲ ਹੀ ਰਹੇ ਸਨ ਕਿ ਸਪੀਕਰ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਤੁਸੀਂ ਇੰਝ ਵਿਚੋਂ ਉਠਕੇ ਨਹੀਂ ਬੋਲ ਸਕਦੇ। ਜਦੋਂ ਸਬੰਧਤ ਮੰਤਰੀ ਸੁਆਲ ਦਾਜੁਆਬ ਦੇਣ ਲਈ ਖੜ੍ਹੇ ਹੋਏ ਹਨ ਤਾਂ ਤੁਸੀਂ ਕਿੰਝ ਉਨ੍ਹਾਂ ਤੋਂ ਪਹਿਲਾਂ ਬੋਲਣ ਲ¤ਗ ਪਏ। ਤੁਸੀਂ ਅਜਿਹਾ ਨਹੀਂ ਕਰ ਸਕਦੇ।ਇਸ ’ਤੇ ਮਿ¤ਤਲ ਚੁ¤ਪਚਾਪ ਆਪਣੀ ਸੀਟ ’ਤੇ ਹਸਦੇ-ਹਸਦੇ ਬੈਠ ਗਏ।ਇਸ ਦੌਰਾਨ ਕਾਂਗਰਸ ਦੀ ਦੀਨਾਨਗਰ ਤੋਂ ਵਿਧਾਇਕਾ ਅਰੁਣਾ ਚੌਧਰੀ ਨੇ ਅ¤ਤਵਾਦੀ ਹਮਲੇ ਦਾ ਮੁ¤ਦਾ ਚੁ¤ਕਦਿਆਂ ਕਿਹਾ ਕਿ ਜੇਕਰ ਆਰਮੀ ਨੂੰ ਕਮਾਨ ਦੇ ਦਿਤੀ ਜਾਂਦੀ ਤਾਂ ਮੁਕਾਬਲਾ 1 ਘੰਟੇ ’ਚ ਹੀ ਖਤਮ ਹੋ ਜਾਣਾ ਸੀ ਜਦਕਿ ਪੰਜਾਬ ਪੁਲਿਸ ਨੇ ਅਜਿਹਾ ਨਹੀਂ ਕੀਤਾ ਤੇ ਇਸੇ ਕਾਰਨ ਮੁਕਾਬਲਾ ਕਈ ਘੰਟੇ ਚਲਦਾ ਰਿਹਾ। ਇਸ ਕਾਰਨ ਇਕ ਐਸ ਪੀ ਸ਼ਹੀਦ ਹੋ ਗਿਆ।ਇਸ ’ਤੇ ਸ¤ਤਾਧਾਰੀ ਧਿਰ ਨੇ ਤਕੜਾ ਇਤਰਾਜ਼ ਜਤਾਇਆ।ਉ¤ਪ ਮੁ¤ਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਦੀਨਾਨਗਰ ਚ ਬੇਹ¤ਦ ਸ਼ਲਾਘਾਯੋਗ ਕੰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਅਜਿਹੇ ਅ¤ਤਵਾਦੀਆਂ ਦੇ ਮੁਕਾਬਲੇ ਕਿੰਨਾ ਲੰਮਾ ਸਮਾਂ ਚਲਦੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਪੁਲਿਸ ਨੇ ਕਾਫੀ ਛੇਤੀ ਅ¤ਤਵਾਦੀ ਪਾਰ ਬੁਲਾ ਦਿਤੇ। ਇਸ ਗ¤ਲ ਦੀ ਸ਼ਲਾਘਾ ਖੁਦ ਪ੍ਰਧਾਨ ਮੰਤਰੀ ’ਤੇ ਪੂਰਾ ਦੇਸ਼ ਕਰ ਚੁ¤ਕਾ ਹੈ।ਇਸ ’ਤੇ ਜਾਖੜ ਨੇ ਉਠਦਿਆਂ ਕਿਹਾ ਕਿ ਦਰਅਸਲ ਅਰੁਣਾ ਚੌਧਰੀ ਦੀ ਗੱਲ ਨੂੰ ਗਲਤ ਸਮਝ ਲਿਆ ਗਿਆ ਹੈ।

WRITTEN BY