Skip to content
Independent perspectives. Global stories.
BREAKING

ਤਕਨੀਕੀ ਸਿੱਖਿਆ ਪ੍ਰਾਪਤ ਗ੍ਰੈਜੂਏਟਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵੱਲ ਵਧੇਰੇ ਤਵੱਜੋਂ ਦੇਵੇਗੀ ਪੰਜਾਬ ਤਕਨੀਕੀ ਯੂਨੀਵਰਸਿਟੀ

Share this story

ਜਲੰਧਰ/ਚੰਡੀਗੜ੍ਹ, 21 ਸਤੰਬਰ- ਇੰਦਰ ਕੁਮਾਰ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵੱਲੋਂ ਤਕਨੀਕੀ ਸਿੱਖਿਆ ਪ੍ਰਾਪਤ ਗਰੈਜੂਏਟਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ ਜਿਸ ਲਈ ਯੂਨੀਵਰਸਿਟੀ ਵਿੱਚ ਉ¤ਚ ਕੋਟੀ ਦੇ ਅਕਾਦਮਿਕ ਮਾਹਿਰਾਂ ਦੀ ਭਰਤੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਮਾਪਦੰਡਾਂ ਅਨੁਸਾਰ ਕੀਤੀ ਜਾਵੇਗੀ। ਯੂਨੀਵਰਸਿਟੀ ਦੀ ਬੋਰਡ ਆਫ ਗਵਰਨਰਜ਼ ਦੀ 58ਵੀਂ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਰਾਕੇਸ਼ ਵਰਮਾ ਵੱਲੋਂ ਬੋਰਡ ਆਫ ਗਵਰਨਰਜ਼ ਸਾਹਮਣੇ ਇੱਕ ਪੇਸ਼ਕਾਰੀ ਦਿਖਾਈ ਗਈ ਜਿਸ ਰਾਹੀਂ ਸੂਬੇ ਵਿੱਚ ਤਕਨੀਕੀ ਸਿੱਖਿਆ ਸੁਧਾਰਾਂ ਦਾ ਖਾਕਾ ਪੇਸ਼ ਕੀਤਾ ਗਿਆ। ਮੀਟਿੰਗ ਦੌਰਾਨ ਬੋਰਡ ਦੇ ਚੇਅਰਮੈਨ ਨੇ ਯੂਨੀਵਰਸਿਟੀ ਦੇ ਉਪ ਕੁੱਲਪਤੀ ਅਤੇ ਮੈਗਸੀਪਾ ਦੇ ਡਾਇਰੈਕਟਰ ਨੂੰ ਕਿਹਾ ਕਿ ਉਹ ਯੂਨੀਵਰਸਿਟੀਵਿੱਚ ਮਨੁੱਖੀ ਸਰੋਤਾਂ ਬਾਰੇ ਆਡਿਟ ਰਿਪੋਰਟ ਦੋ ਹਫਤੇ ਦੇ ਵਿੱਚ-ਵਿੱਚ ਪੇਸ਼ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਵਿੱਚ ਠੇਕੇ ਦੇ ਅਧਾਰ ‘ਤੇ ਭਰੀਆਂ ਪੋਸਟਾਂ ਜੋ ਕਿ ਉਮਰ, ਯੋਗਤਾ, ਤਜ਼ਰਬਾ ਆਦਿ ਮਾਪਦੰਡਾਂ ਤੋਂ ਵਖਰੇਵਾਂ ਰੱਖਦੀਆਂ ਹਨ, ਨੂੰ ਰੱਦ ਕਰਕੇ ਸੱਤ ਦਿਨ ਦੇ ਵਿੱਚ-ਵਿੱਚ ਉਨ੍ਹਾਂ ਪੋਸਟਾਂ ‘ਤੇ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਬੋਰਡ ਆਫ ਗਵਰਨਰਜ਼ ਨੂੰ ਇਹ ਵੀ ਕਿਹਾ ਕਿ ਉਹ ਅਗਲੀ ਮੀਟਿੰਗ ਦੌਰਾਨ ਆਪਣੀ ਰਿਪੋਰਟ ਪੇਸ਼ ਕਰਨ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁੱਲਪਤੀ ਵੱਲੋਂ ਪਿਛਲੇ ਛੇ ਤੋਂ ਨੌ ਮਹੀਨਿਆਂ ਦੌਰਾਨ ਯੂਨੀਵਰਸਿਟੀ ਦੇ ਕੰਮ ਕਾਜ਼ ਵਿੱਚ ਪਾਰਦਰਸ਼ਤਾ ਲਿਆਉਣ ਲਈ ਯੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ। ਬੋਰਡ ਆਫ ਗਵਰਨਰਜ਼ ਦੇ ਚੇਅਰਮੈਨ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨ ਲਾਈਨ ਪੋਰਟਲ ਨੂੰ ਹੋਰ ਕਾਰਗਰ ਬਣਾਉਣ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਦੂਰ ਵਰਤੀ ਸਿੱਖਿਆ ਪ੍ਰੋਗ੍ਰਾਮ ਨੂੰ ਦੁਬਾਰਾ ਲਾਗੂ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਤ ਚੱਲ ਰਹੇ ਅਦਾਲਤੀ ਕੇਸਾਂ, ਮੀਡੀਆ ਪਾਲਿਸੀ, ਸੈਂਟਰ ਆਫ ਐਕਸੇਲੈਂਸ ਦੀ ਸਥਾਪਨਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੁੱਖ ਤੌਰ ‘ਤੇ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਸ੍ਰੀ ਐਮ.ਪੀ.ਸਿੰਘ, ਸਕੱਤਰ ਤਨਕੀਤੀ ਸਿੱਖਿਆ ਆਰ.ਕੇ.ਵਰਮਾ, ਵਧੀਕ ਸਕੱਤਰ ਵਿੱਤ ਪ੍ਰਵੀਨ ਥਿੰਦ, ਸ੍ਰੀ ਐਮ.ਪੀ.ਸਿੰਘ ਈਸ਼ਰ, ਡਾ. ਰਵੀ ਕੁਮਾਰ, ਸ੍ਰੀ ਧਰੇਂਦਰ ਤਿਆਲ ਅਤੇ ਹੋਰ ਹਾਜ਼ਰ ਸਨ।

WRITTEN BY