Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਕੇਂਦਰੀ ਡਰੱਗ ਕੰਟੋਰਲ ਤੇ ਰੈਗੋਲੇਟਰੀ ਸੈ¤ਲ ਗਠਿਤ

Share this story

ਚੰਡੀਗੜ੍ਹ, 20 ਸਤੰਬਰ (ਪੀ. ਟੀ.)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਦੇ ਹੁਕਮਾਂ ਮੁਤਾਬਕ ਕੇਂਦਰੀ ਡਰੱਗ ਕੰਟੋਰਲ ਤੇ ਰੈਗੋਲੇਟਰੀ ਸੈੱਲ ਗਠਿਤ ਕੀਤਾ ਹੈ ਜਿਸ ਅਧੀਨ ਡਰੱਗ ਅਤੇ ਕਾਸਮੈਟਿਕ ਐਕਟ 1940 ਅਤੇ ਰੂਲਜ਼ ਦੁਆਰਾ ਸੂਬੇ ਵਿਚ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਕਰਨ ਵਾਲਿਆਂ ਅਤੇ ਨਸ਼ੇ ਦੇ ਤੋਰ ਤੇ ਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਦੀ ਵਿਕਰੀ ਕਰਨ ਵਾਲਿਆਂ ਵਿਰੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਹੁਸਨ ਲਾਲ ,ਕਮਿਸ਼ਨਰ ,ਫੂਡ ਅਤੇ ਡਰੱਗ ਐਡਮਿਨੀਸਟਰੇਸ਼ਨ, ਪੰਜਾਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕੇਂਦਰੀ ਡਰੱਗ ਕੰਟੋਰਲ ਤੇ ਰੈਗੋਲੇਟਰੀ ਸੈੱਲ ਸੰਯੁਕਤ ਰੂਪ ਵਿਚ ਸੂਚਨਾਵਾਂ ਇਕੱਤਰ ਕਰਕੇ, ਸੂਬੇ ਵਿਚ ਘਟਿਆ ਮਿਆਰ ਦੀਆਂ ਦਵਾਈਆਂ ਅਤੇ ਨਸ਼ੇ ਦੇ ਤੋਰ ਤੇ ਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਰੱਖਣ ਵਾਲੇ ਦੋਸ਼ੀਆਂ ਵਿਰੁੱਧ ਛਾਪੇਮਾਰੀ ਕਰੇਗਾ ਜਿਸ ਉਪਰਾਂਤ ਸਬੰਧਤ ਅਧਿਕਾਰੀਇਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਬਠਿੰਡਾ ਵਿਖੇ ਸੈੱਲ ਦੁਆਰਾ ਲਗਭਗ 43 ਲੱਖ ਰੁਪਇਆ ਦੀਆਂ ਦਵਾਈਆਂ ਅਤੇ ਪੈਕੰਜਿੰਗ ਮਟੀਰੀਅਲ ਜਬਤ ਕੀਤਾ ਗਿਆ। ਇਸ ਟੀਮ ਦੁਆਰਾ ਬਠਿੰਡਾ ਦੇ ਆਦਰਸ਼ ਨਗਰ ਸਥਿਤ ਅਸ਼ੋਕਾ ਡਿਸਟੀਬਿਊਟਰ ਤੋਂ ਐਲੋਪੈਥਿਕ ਦੀਆਂ 81 ਕਿਸਮਾਂ ਦੀਆਂ ਦਵਾਈਆਂ ਦਾ ਭਾਰੀ ਸਟਾਕ ਜਬਤ ਕੀਤੀ ਹੈ ਜੋ ਕਿ ਵਿਕਰੀ ਅਤੇ ਸਪਲਾਈ ਲਈ ਤਿਆਰ ਕੀਤੀ ਗਿਆ ਸੀ ਜਿਸ ਨਾਲ ਭਾਰੀ ਮਾਤਰਾ ਵਿਚ ਸੈਕੰਡਰੀ ਪੈਕਿਜਿੰਗ ਮਟੀਰੀਅਲ ਵੀ ਜਬਤ ਕੀਤਾ ਗਿਆ। ਇਹਨਾਂ ਜਬਤ ਕੀਤੀਆਂ ਦਵਾਈਆਂ ਦੀ ਮਿਆਦ ਖਤਮ ਹੋ ਚੁੱਕੀ ਸੀ ਅਤੇ ਜਿਸ ਨਾਲ ਇਹ ਲਗ ਰਿਹਾ ਸੀ ਕਿ ਇਸ ਫਰਮ ਦੁਆਰਾ ਇਹਨਾਂ ਦਵਾਈਆਂ ਦੀ ਗਲਤ ਲੈਬਲਿੰਗ ਕਰਕੇ ਤਿਆਰ ਕਰਨ ਦੀ ਫਿਰਾਕ ਵਿਚ ਸੀ। ਜਿਸ ਕਾਰਨ ਇਹਨਾਂ ਕੋਲੋਂ ਪਾਈਆਂ ਗਈਆਂ ਸਾਰੀਆਂ ਦਵਾਈਆਂ ਅਤੇ ਪੈਕਿਜਿੰਗ ਮਟੀਰੀਅਲ ਨੂੰ ਜਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਕਰ ਰਹੇ ਅਧਿਕਾਰੀਆਂ ਨੂੰ ਅਸ਼ੋਕ ਕੁਮਾਰ ਕਿਸੇ ਤਰ੍ਹਾਂ ਦਾ ਖਰੀਦ ਅਤੇ ਵਿਕਰੀ ਦਾ ਰਿਕਾਰਡ ਵੀ ਦਿਖਾਉਣ ਵਿਚ ਅਸਮਰਥ ਰਹੇ ਜਿਸ ਉਪਰਾਂਤ ਟੀਮ ਨੇ 7 ਤਰ੍ਹਾਂ ਦੇ ਸੈਂਪਲ ਲੈਕੇ ਟੈਸਟ ਅਤੇ ਨਿਰੀਖਿਣ ਲਈ ਭੇਜ ਦਿੱਤੇ ਹਨ। ਸ਼੍ਰੀ ਹੁਸਨ ਲਾਲ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਛਾਪੇਮਾਰੀ ਜਾਰੀ ਰਹੇਗੀ ਤਾਂਕਿ ਸੂਬੇ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ, ਨਕਲੀ ਅਤੇ ਮਿਆਦ ਦੇ ਖਤਮ ਹੋਣ ਤੋਂ ਬਾਅਦ ਦਵਾਈਆਂ ਦੀ ਮੁੜ ਪੈਕੇਜਿੰਗ ਕਰਨ ਵਾਲਿਆਂ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

WRITTEN BY