ਨਵੀਂ ਦਿ¤ਲੀ, 20 ਸਤੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਦੌਰਾਨ ਖਾਦੀ ਖਾਦ ਨੈਸ਼ਨ ਦੀ ਅਪੀਲ ਕਰਦਿਆਂ ਲੋਕਾਂ ਨੂੰ ਖਾਦੀ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਲੋਕਾਂ ਨੇ ਕੀ ਪਾਇਆ ਪਰ ਉਨ੍ਹਾਂ ਨੇ ਬਹੁਤ ਕੁਝ ਪਾਇਆ। ਲੋਕਤੰਤਰ ’ਚ ਜਨਸ਼ਕਤੀ ਦਾ ਬਹੁਤ ਮਹ¤ਤਵ ਹੈ ਤੇ ਇਸ ‘ਚ ਉਨ੍ਹਾਂ ਦਾ ਬਹੁਤ ਵਿਸ਼ਵਾਸ ਰਿਹਾ ਹੈ।ਮਨ ਕੀ ਬਾਤ ਨੇ ਉਨ੍ਹਾਂ ਨੂੰ ਸਿਖਾਇਆ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਨਸ਼ਕਤੀ ਬਹੁਤ ਵ¤ਡੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਲਈ ਲ¤ਖਾਂ ਲੋਕਾਂ ਨੇ ਸਰਗਰਮ ਹੋ ਕੇ ਸੁਝਾਅ ਦਿ¤ਤੇ, ਜੋ ਆਪਣੇ ਆਪ ‘ਚ ਬਹੁਤ ਵ¤ਡੀ ਸ਼ਕਤੀ ਹੈ। ਲੋਕਾਂ ਦੀਆਂ ਚਿ¤ਠੀਆਂ ਨੇ ਬਹੁਤ ਵ¤ਡਾ ਪਾਠ ਪੜਾਇਆ।ਉਨ੍ਹਾਂ ਕਿਹਾ ਕਿ ਸੈਲਫੀ ਵਿਦ ਡਾਟਰ ਅਤੇ 30 ਲੱਖ ਲੋਕਾਂ ਵੱਲੋਂ ਸਬਸਿਡੀ ਛੱਡਣਾ ਆਪਣੇ ਆਪ ਵਿੱਚ ਇੱਕ ਮੂਕ ਕ੍ਰਾਂਤੀ ਹੈ।ਪ੍ਰਧਾਨਮੰਤਰੀ ਮੁਤਾਬਿਕ ‘ਮਨ ਕੀ ਬਾਤ’ ਪ੍ਰੋਗਰਾਮ ਲਈ 55 ਹਜ਼ਾਰ ਲੋਕਾਂ ਨੇ ਫੋਨ ਕਰਕੇ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਦਰਜ ਕਰਵਾਏ, ਜਿਸ ’ਤੇ ਸਰਕਾਰ ਕੰਮ ਕਰੇਗ। ਐਤਵਾਰ ਨੂੰ ਆਕਾਸ਼ਵਾਣੀ ‘ਤੇ ‘ਮਨ ਕੀ ਬਾਤ‘ ਪ੍ਰੋਗਰਾਮ ਦੇ 12ਵੇਂ ਆਡੀਸ਼ਨ ‘ਚ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਫੋਨ ਕਰਕੇ ਆਪਣੇ ਸਵਾਲ ਅਤੇ ਸੁਝਾਅ ਦਰਜ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ,‘‘ ਮੈਨੂੰ ਖੁਸ਼ੀ ਹੈ ਕਿ ਦੇਸ਼ ’ਚੋਂ ਮੈਨੂੰ 55 ਹਜ਼ਾਰ ਤੋਂ ਜ਼ਿਆਦਾ ਟੈਲੀਫੋਨ ਆਏ।ਮੋਦੀ ਨੇ ਕਿਹਾ, ਚਾਹੇ ਸਿਆਚਿਨ ਹੋਵੇ, ਚਾਹੇ ਕ¤ਛ ਜਾਂ ਕਾਮਰੁਪ ਹੋਵੇ, ਚਾਹੇ ਕਸ਼ਮੀਰ ਹੋਵੇ ਜਾਂ ਕੰਨਿਆਕੁਮਾਰੀ ਹੋਵੇ, ਹਿੰਦੂਸਤਾਨ ਦੀ ਧਰਤੀ ਦਾ ਕੋਈ ਹਿ¤ਸਾ ਅਜਿਹਾ ਨਹੀਂ ਹੈ ਜਿਥੋਂ ਲੋਕਾਂ ਨੇ ਮੈਨੂੰ ਟੈਲੀਫੋਨ ਨਾ ਕੀਤਾ ਹੋਵੇ। ਇਹ ਆਪਣੇ-ਆਪ ‘ਚ ਇਕ ਵਧੀਆ ਅਨੁਭਵ ਹੈ। ਮੋਦੀ ਨੇ ਕਿਹਾ,‘‘ ਇਹ ਗ¤ਲ ਮੇਰੇ ਲਈ ਹੈਰਾਨੀ ਅਤੇ ਖੁਸ਼ੀ ਵਾਲੀ ਰਹੀ ਹੈ। ਅਜਿਹਾ ਲ¤ਗਦਾ ਹੈ ਕਿ ਹਰ ਪਾਸੇ ਨਕਾਰਾਤਮਕਤਾ ਹੈ ਪਰ ਮੇਰਾ ਅਨੁਭਵ ਵ¤ਖਰਾ ਰਿਹਾ। ਇਨ੍ਹਾਂ 55 ਹਜ਼ਾਰ ਲੋਕਾਂ ਨੇ ਆਪਣੇ ਤਰੀਕੇ ਨਾਲ ਆਪਣੀ ਗ¤ਲ ਦ¤ਸੀ, ਕਿਉਂਕਿ ਕੋਈ ਰੋਕਣ ਵਾਲਾ ਨਹੀਂ ਸੀ, ਉਹ ਕੁਝ ਵੀ ਕਹਿ ਸਕਦੇ ਸਨ ਪਰ ਮੈਂ ਹੈਰਾਨ ਹਾਂ ਕਿ ਇਹ ਸਾਰੀਆਂ ਗ¤ਲਾਂ ਇਸ ਤਰ੍ਹਾਂ ਸਨ ਜਿਵੇਂ ‘ਮਨ ਕੀ ਬਾਤ’ ਦੀ ਪਰਛਾਵੇਂ ’ਚੋਂ ਹੋਣ, ਪੂਰੀ ਤਰ੍ਹਾਂ ਸਕਾਰਾਤਮਕ।ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਆਮ ਨਾਗਰਿਕ ਵੀ ਸਕਾਰਾਤਮਕ ਸੋਚ ਲੈ ਕੇ ਚ¤ਲਦਾ ਹੈ, ਜੋ ਦੇਸ਼ ਦੀ ਵ¤ਡੀ ਪੂੰਜੀ ਹੈ।ਪ੍ਰਧਾਨਮੰਤਰੀ ਨੇ ਕਿਹਾ ਕਿ ਸ਼ਾਇਦ ਇਕ-ਦੋ ਫੀਸਦੀ ਫੋਨ ਅਜਿਹੇ ਹੋ ਸਕਦੇ ਹਨ ਜਿਸ ‘ਚ ਕੋਈ ਗੰਭੀਰ ਸ਼ਿਕਾਇਤ ਦਾ ਮਾਹੌਲ ਹੋਵੇ, ਨਹੀਂ ਤਾਂ 90 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਤਾਕਤ ਦੇਣ ਅਤੇ ਖੁਸ਼ੀ ਦੇਣ ਵਾਲੀਆਂ ਗ¤ਲਾਂ ਕਹੀਆਂ ਹਨ।



