Skip to content
Independent perspectives. Global stories.
BREAKING

ਗੁਰਦੁਆਰਾ ਠਾਠ ਨਾਨਕਸਰ ਛਾਂਗਾ ਖੁਰਦ ਵਿਖੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਮਨਾਈ ਗਈ

Share this story

ਫਿਰੋਜ਼ਪੁਰ, 20 ਸਤੰਬਰ (ਮਨੋਹਰ ਲਾਲ)- ਗੁਰਦੁਆਰਾ ਠਾਠ ਨਾਨਕ ਸਰ ਪਿੰਡ ਚੱਕ ਘੁਬਾਈ ਛਾਂਗਾ ਖੁਰਦ ਵਿਖੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਪਵਿੱਤਰ ਬਰਸੀ ਦੀ ਯਾਦ ਵਿਚ ਸਲਾਨਾ ਮਹਾਨ ਜਪ ਤੱਪ ਸਮਾਗਮ ਕਰਵਾਏ ਗਏ। ਸਭ ਤੋਂ ਪਹਿਲਾਂ 15 ਭਾਦਰੋਂ 31 ਅਸਗਤ 2015 ਦਿਨ ਸੋਮਵਾਰ ਤੋਂ ਬਾਬਾ ਨੰਦ ਸਿੰਘ ਜੀ ਦੀ ਬਰਸੀ ਦੀ ਯਾਦ ਵਿਚ ਸ਼੍ਰੀ ਮਹਾ ਸੰਪਟ ਆਖੰਡ ਪਾਠ ਆਰੰਭ ਕੀਤੇ ਗਏ ਸਨ, ਜਿਨ੍ਹਾ ਦੇ ਭੋਗ ਪਾਏ ਗਏ। ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਮਹਾਪੁਰਸ਼ ਅਤੇ ਰਾਗੀ, ਗੁਣੀ ਗਿਆਨੀ ਵਿਦਵਾਨ, ਕਥਾ ਵਾਚਕਾਂ ਅਤੇ ਢਾਡੀ ਜਥਿਆ ਨੇ ਸੰਗਤਾਂ ਨੂੰ ਹਰ ਜੱਸ ਸਰਵਨ ਕਰਕੇ ਨਿਹਾਲ ਕੀਤਾ। ਇਸ ਮੌਕੇ ਤੇ ਪ੍ਰੋਫੈਸਰ ਹਰਪ੍ਰੀਤ ਸਿੰਘ ਜੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗੁਰੂਦੁਆਰਾ ਠਾਠ ਨਾਨਕਸਰ ਛਾਂਗਾ ਖੁਰਦ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਦੀ ਜੀਵਨਬਾਰੇ ਸੰਗਤਾਂ ਨੂੰ ਦੱਸਿਆ ਕਿ ਅੱਜ ਅਸੀਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਦੀ ਯਾਦ ਵਿਚ ਇਕੱਠੇ ਹੋਏ ਹਾਂ। ਇਨ੍ਹਾਂ ਮਹਾਂਪੁਰਸ਼ਾਂ ਨੇ ਘੋਰ ਤਪੱਸਿਆ ਕੀਤੀ ਅਤੇ ਲੱਖਾਂ ਸਿੰਘਾਂ ਨੂੰ ਅਮ੍ਰਿਤ ਛਕਾ ਕੇ ਗੁਰੂ ਘਰ ਨਾਲ ਜੋੜਿਆ ਅਤੇ ਜੀਆਂ ਦਾ ਉਧਾਰ ਕੀਤਾ। ਬਾਬਾ ਜੀ ਨੇ ਕਿਹਾ ਕਿ ਸੰਤ ਮਹਾਂਪੁਰਸ਼ ਇਸ ਧਰਤੀ ਤੇ ਆਉਂਦੇ ਹੀ ਇਸ ਕਰਕੇ ਹਨ ਕਿ ਜੀਆਂ ਦਾ ਸੁਧਾਰ ਕਰ ਸਕੀਏ। ਇਯ ਕਰਕੇ ਹੀ ਲੋਕ ਉਨ੍ਹਾਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਯਾਦ ਕਰਦੇ ਹਨ। ਇਸ ਮੋਕੇ ਤੇ ਬਾਬਾ ਜੀ ਨੇ ਸਮੂਹ ਆਏ ਹੋਏ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਸੰਗਤਾਂ ਵਿਚ ਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਬਾਬਾ ਜੀ ਨੇ ਸਮੂਹ ਆਈਆਂ ਹੋਈਆਂ ਸੰਗਤਾਂ ਦਾ ਨਿਹਾਲ ਕੀਤਾ , ਜਿਹੜੇ ਮੀਂਹ ਵਿਚ ਇਥੇ ਪਹੁੰਚੇ। ਇਸ ਮੌਕੇ ਤੇ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਤੋਂ ਇਲਾਵਾ ਸੁਰਿੰਦਰ ਸਿੰਘ ਬੱਬੂ ਮੀਤ ਪ੍ਰਧਾਨ ਕੈਟ ਬੋਰਡ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਗੁਰੂ ਕਾ ਆਤੁੱਟ ¦ਗਰ ਵੀ ਵਰਤਾਇਆ ਗਿਆ।

WRITTEN BY