ਫਰੀਦਾਬਾਦ/ਚੰਡੀਗੜ੍ਹ, 6 ਸਤੰਬਰ (ਹ.ਸ. ਨਾਗਪਾਲ)– ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਉਦਯੋਗਿਕ ਨਗਰੀ ਫਰੀਦਾਬਾਦ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਜੋੜਨ ਵਾਲੀ ਬਦਰਪੁਰ-ਮੁਜੇਸਰ ਤੱਕ ਲਗਭਗ 2500 ਕਰੋੜ ਰੁਪਏ ਦੀ ਲਾਗਤ ਨਾਲ ਬਣੀ 13.875 ਕਿਲੋਮੀਟਰ ¦ਬੀ ਮੈਟਰੋ ਰੇਲ ਲਾਈਨ ਦਾ ਉਦਘਾਟਨ ਕੀਤਾ ਅਤੇ ਮੈਟਰੋ ਨੂੰ ਹਰਿਆਣਾ ਵਿਚ ਆਰਥਿਕ ਪ੍ਰਗਤੀ ਦਾ ਨਵਾਂ ਪ੍ਰਵੇਸ਼ ਦੁਆਰ ਦੱਸਿਆ। ਇਸ ਮੌਕੇ ’ਤੇ ਆਯੋਜਿਤ ਗਤੀ ਪ੍ਰਗਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਿਛਲੇ 10 ਮਹੀਨਿਆਂ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿਚ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਇਹ ਯਤਨ ਹਰਿਆਣਾ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪਰਿਯੋਜਨਾ ਨੂੰ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਬਲਭਗੜ੍ਹ ਤੱਕ ਲੈ ਜਾਇਆ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਮੋਦੀ ਦਿੱਲੀ ਦੇ ਜਨਪਥ ਤੋਂ ਫਰੀਦਾਬਾਦ ਦੇ ਬਾਟਾ ਚੌਕ ਤੱਕ ਮੈਟਰੋ ’ਤੇ ਸਫਰ ਕਰਕੇ ਫਰੀਦਾਬਾਦ ਪਹੁੰਚੇ, ਜਿੱਥੇ ਬਾਟਾ ਚੌਕ ਮੈਟਰੋ ਸਟੇਸ਼ਨ’ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋ¦ਕੀ, ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਨ ਵੈਕਾਈਆ ਨਾਇਡੂ, ਕੇਂਦਰੀ ਗ੍ਰਾਮੀਣ ਵਿਕਾਸ ਸ੍ਰੀ ਬੀਰੇਂਦਰ ਸਿੰਘ, ਕੇਂਦਰੀ ਰੱਖਿਆ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ ਅਤੇ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਨਪਾਲ ਗੁਜਰ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਸਵਾਗਤ ਕੀਤਾ। ਬਾਅਦ ਵਿਚ ਸ੍ਰੀ ਮੋਦੀ ਸੈਕਟਰ 12 ਸਥਿਤ ਰੈਲੀ ਮੈਦਾਨ ਪਹੁੰਚੇ ਅਤੇ ਰਿਮੋਰਟ ਦਾ ਬਟਨ ਦਬਾਕੇ ‘ਬਦਰਪੁਰ-ਮੁਜੇਸਰ’ ਰੇਲਵੇ ਲਾਈਨ ਦਾ ਲੋਕਆਰਪਣ ਕੀਤਾ। ਉਨ੍ਹਾਂ ਕਿਹਾ ਕਿ ਉਦਯੋਗਿਕ ਦ੍ਰਿਸ਼ਟੀ ਨਾਲ ਕਿਸੇ ਸਮੇਂ ਏਸ਼ੀਆ ਵਿਚ ਨੌਵਾਂ ਸਥਾਨ ਰੱਖਣ ਵਾਲੇ ਉਦਯੋਗਿਕ ਸ਼ਹਿਰ ਫਰੀਦਾਬਾਦ ਨੂੰ ਇਹ ਮੈਟਰੋ ਪਰਿਯੋਜਨਾ ਵਿਕਾਸ ਦੇਰਸਤੇ ’ਤੇ ਹੋਰ ਅੱਗੇ ਲੈ ਜਾਵੇਗੀ। ਪ੍ਰਗਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੈਟਰੋ ਦਾ ਵਿਸਥਾਰ ਹਰਿਆਣਾ ਵਿਚ ਵਿਕਾਸ ਦੇ ਨਵੇਂ ਰਸਤੇ ਖੋਲ੍ਹੇਗਾ ਅਤੇ ਇਸ ਨਾਲ ਸੂਬੇ ਦਾ ਚਹੁੰਮੁਖੀ ਵਿਾਕਸ ਹਵੇਗਾ। ਇਸ ਮੈਟਰੋ ਲਾਈਨ ਦੇ ਸ਼ੁਰੂ ਹੋਣ ਨਾਲ ਪ੍ਰਤੀਦਿਨ ਦੋ ਲੱਖ ਲੋਕਾਂ ਨੂੰ ਮੈਟਰੋ ਸਹੂਲਤ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਦਿੱਲੀ ਮੈਟਰੋ ਦਾ ਵਿਸਥਾਰ ਬਲਭਗੜ੍ਹ, ਬਹਾਦਰਗੜ੍ਹ ਅਤੇ ਕੁੰਡਲੀ ਤੱਕ ਕੀਤਾ ਜਾਵੇਗਾ। ਵਰਤਮਾਨ ਵਿਚ ਹਰਿਆਣਾ ਵਿਚ 26 ਕਿਲੋਮੀਟਰ ਦੀ ਮੈਟਰੋ ਦਾ ਪਰਿਚਾਲਨ ਹੋ ਚੁੱਕਿਆ ਹੈ। ਸਮਾਰੋਹ ਵਿਚ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋ¦ਕੀ, ਕੇਂਦਰੀ ਰੱਖਿਆ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ, ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਬੀਰੇਂਦਰ ਸਿੰਘ, ਹਰਿਆਣਾ ਮੰਤਰੀ ਮੰਡਲ ਦੇ ਸਾਰੇ ਮੰਤਰੀ, ਭਾਜਪਾ ਦੇ ਹਰਿਆਣਾ ਤੋਂ ਸਾਰੇ ਸਾਂਸਦ ਤੇ ਵਿਧਾਇਕ, ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਡੀ ਐਸ ਢੇਸੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਆਰ ਕੇ ਖੁੱਲਰ, ਮੀਡੀਆ ਸਲਾਹਕਾਰ ਅਮਿਤ ਆਰੀਆ, ਰਾਜਨੀਤਿਕ ਸਲਾਹਕਾਰ ਜਗਦੀਸ਼ ਚੌਪੜਾ, ਓਐਸਡੀ ਸ੍ਰੀ ਜਵਾਹਰ ਯਾਦਵ, ਰਾਜ ਕੁਮਾਰ ਭਾਰਦਵਾਜ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀ ਤੇ ਦਿੱਲੀ ਮੈਟਰੋ ਰੇਲ ਪਰਿਯੋਜਨਾ ਦੇ ਪ੍ਰਬੰਧਕ ਨਿਦੇਸ਼ਕ ਸ੍ਰੀ ਮੰਗੂ ਸਿੰਘ ਤੇ ਹੋਰ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਰੈਲੀ ਵਿਚ ਕੋਨੇ-ਕੋਨੇ ਤੋਂ ਆਏ ਲੋਕ ਹਾਜ਼ਰ ਸਨ।



