ਨਥਾਣਾ, 6 ਸਤੰਬਰ (ਇੰਦਰਜੀਤ ਨਥਾਣਾ)- ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਹੋਈ ਚੋਣ ਸਮੇਂ ਭੁੱਚੋ ਵਿਧਾਨ ਸਭਾ ਹਲਕੇ ਦੇ ਪਿੰਡਾਂ ਨਾਲ ਸਬੰਧਤ ਤਿੰਨ ਨੌਜਵਾਨਾਂ ਦੇ ਇਸ ਚੋਣ ਵਿੱਚ ਭਾਰੀ ਬਹੁਮਤ ਨਾਲ ਜੇਤੂ ਰਹਿਣ ਦੇ ਮਾਣ ਵਜੋਂ ਪਿੰਡ ਪੂਹਲਾ ਵਿੱਚ ਇੱਕ ਧੰਨਵਾਦੀ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮਜੀਤ ਸਿੰਘ ਬਿੱਕਾ ਨੇ ਕੀਤੀ। ਉਨ੍ਹਾਂ ਹਾਜਰ ਮੈਂਬਰਾ ਨਾਲ ਨਵੇਂ ਚੁਣੇ ਅਹੁਦੇਦਾਰਾਂ ਬਰਿੰਦਰ ਸਿੰਘ ਬੇਗਾ ਜਨਰਲ ਸਕੱਤਰ ਲੋਕ ਸਭਾ ਹਲਕਾ ਬਠਿੰਡਾ, ਜਗਸੀਰ ਸਿੰਘ ਬਾਠ ਪ੍ਰਧਾਨ ਵਿਧਾਨ ਸਭਾ ਹਲਕਾ ਭੁੱਚੋ ਅਤੇ ਮਲਕੀਤ ਸਿੰਘ ਮੱਲ੍ਹੀ ਬੇਗਾ ਮੀਤ ਪ੍ਰਧਾਨ ਦੀ ਵਰਕਰਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਮੀਟਿੰਗ ਦੌਰਾਨ ਕਾਂਗਰਸ ਦੀ ਮਜ਼ਬੂਤੀ ਅਤੇ ਅਗਲੀ ਰਣਨੀਤੀ ਤਿਆਰ ਕਰਦਿਆਂ ਵਰਕਰਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਕਰਨ ਵਾਸਤੇ ਹਰ ਪਿੰਡ ਵਿੱਚ ਯੂਥ ਕਾਂਗਰਸ ਦੇ ਯੂਨਿਟ ਬਣਾਉਣ ਦਾ ਫੈਸਲਾ ਲਿਆ ਗਿਆ।ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਪਾਰਟੀ ਦੀਆਂ ਨੀਤੀ ਨੂੰ ਹੇਠਲੇ ਪੱਧਰ ਤੇ ਲਾਗੂ ਕਰਨ ਲਈ ਵਰਕਰਾਂ ਦੇ ਆਪਸੀ ਤਾਲਮੇਲ ਰੱਖਣ ਅਤੇ ਸਾਰੇ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਵਿਸਵਾਸ ਦਵਾਇਆ। ਇਸ ਮੌਕੇ ਨਛੱਤਰ ਸਿੰਘ ਮਾਨ ਸਕੱਤਰ ਪੀ.ਪੀ.ਸੀ.ਸੀ., ਧਰਮ ਸਿੰਘ ਮਾੜੀ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ, ਜੋਗਿੰਦਰ ਸਿੰਘ ਨਥਾਣਾ ਜਿਲ੍ਹਾ ਮੀਤ ਪ੍ਰਧਾਨ ਮਹਾਂ ਜਾਟ ਸਭਾ,ਨਾਇਬ ਸਿੰਘ ਬੱਜੋਆਣਾ, ਸੁਖਮੰਦਰ ਸਿੰਘ ਬਾਠ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ,ਬਲਵਿੰਦਰ ਸਿੰਘ ਐਮ.ਸੀ. ਨਥਾਣਾ,ਬਲਵੀਰ ਸਿੰਘ ਨਥਾਣਾ,ਕੇਵਲ ਸਿੰਘ ਬਾਠ ਤੋਂ ਇਲਾਵਾ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।



