Skip to content
Independent perspectives. Global stories.
BREAKING

ਐਫ.ਸੀ.ਆਈ. ਮਜ਼ਦੂਰਾਂ ਨੇ ਢਾਈ ਘੰਟੇ ਕੀਤੀ ਹੜਤਾਲ, ਰੇਲਵੇ ਖਿਲਾਫ ਜੰਮ ਕੇ ਨਾਅਰੇਬਾਜ਼ੀ

Share this story

ਖੰਨਾ, 5 ਸਤੰਬਰ (ਕੇ ਐਲ ਸਹਿਗਲ)- ਐਫ.ਸੀ.ਆਈ ਮਜ਼ਦੂਰਾਂ ਨੇ ਸ਼ਨੀਵਾਰ ਦੀ ਸਵੇਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਢਾਈ ਘੰਟੇ ਹੜਤਾਲ ਰੱਖੀ ਅਤੇ ਰੇਲਵੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਲੋਡਿੰਗ ਅਤੇ ਅਨਲੋਡਿੰਗ ਪਲੇਟਫਾਰਮ ’ਤੇ ਧੂੜ ਅਤੇ ਗੰਦਗੀ ਤੋਂ ਪਰੇਸ਼ਾਨ ਇਹਨਾਂ ਮਜ਼ਦੂਰਾਂ ਨੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ। ਮਜ਼ਦੂਰ ਆਗੂਆਂ ਅਵਤਾਰ ਸਿੰਘ ਅਤੇ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਐਫ.ਸੀ.ਆਈ ਰੇਲਵੇ ਨੂੰ ਸਫਾਈ ਦੇ ਲਈ ਲੱਖਾਂ ਰੁਪਏ ਹਰ ਸਾਲ ਅਦਾ ਕਰਦੀ ਹੈ। ਪ੍ਰੰਤੂ ਕਿਸੇ ਨੇ ਅੱਜ ਤੱਕ ਸਫਾਈ ਨਹੀਂ ਕੀਤੀ। ਇਸ ਕਾਰਨ ਉਹਨਾਂ ਦੇ ਤਿੰਨ ਮਜ਼ਦੂਰ ਗੁਰਦੇਵ ਸਿੰਘ, ਕਾਲਾ ਅਤੇ ਸੁਦਾਗਰ ਸਿੰਘ ਹਸਪਤਾਲ ਵਿੱਚ ਦਾਖਲ ਹਨ। ਮਜ਼ਦੂਰਾਂ ਦੇ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਰੇਲਵੇ ਦੇ ਅਧਿਕਾਰੀਆਂ ਨੇ ਆ ਕੇ ਛੇਤੀ ਹੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਤਾਂ ਮਜ਼ਦੂਰਾਂ ਨੇ ਕੰਮ ਸ਼ੁਰੂ ਕੀਤਾ। ਇਸ ਮੌਕੇ ’ਤੇ ਲਾਭ ਸਿੰਘ, ਦਲਬਾਰਾ ਸਿੰਘ, ਮਾਨ ਸਿੰਘ, ਜਸਵੀਰ ਸਿੰਘ, ਜੋਗਿੰਦਰ ਸਿੰਘ, ਜ਼ੋਰਾ ਸਿੰਘ, ਤਰਸੇਮ, ਕਰਤਾਰ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ, ਕੇਵਲ ਸਿੰਘ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਪਿਆਰਾ ਸਿੰਘ ਆਦਿ ਹਾਜ਼ਰ ਸਨ।

WRITTEN BY