ਬਰਨਾਲਾ, 5 ਸਤੰਬਰ (ਅਖਿਲੇਸ਼ ਬਾਂਸਲ)- ਪੁਲਿਸ ਵੱਲੋਂ ਕਰਾਊਨ ਟਰੇਡਿੰਗ ਕੰਪਨੀ ਦੇ ਨਾਂ ’ਤੇ ਅਖੌਤੀ ਚਿਟਫੰਡ ਕੰਪਨੀ ਚਲਾ ਰਹੇ ਗਿਰੋਹ ਦੇ ਸੰਚਾਲਕ ਸਮੇਤ ਅੱਠ ਮੈਂਬਰ ਗਿਰਫਤਾਰ ਤੋਂ ਬਾਦ ਕੀਤੀ ਜਾ ਰਹੀ ਤਫ਼ਤੀਸ਼ੀ ਕਾਰਵਾਈ ਨੂੰ ਪੀੜਤਾਂ ਨੇ ਸੰਦੇਹ ਦੇ ਘੇਰੇ ’ਚ ਲਿਆ ਹੈ। ਪੀੜਤਾਂ ਨੇ ਜ਼ਿਲਾ ਦੀ ਪੁਲਿਸ ਦੀ ਬਜਾਏ ਸਿੱਧੇ ਸੀ.ਬੀ.ਆਈ. ਤੋਂ ਸਹੀ ਅਤੇ ਉੱਚ ਪੱਧਰੀ ਜਾਂਚ ਪੜਤਾਲ ਕਰਵਾਊਣ ਲਈ ਹਾਈ ਕੋਰਟ ਦਾ ਦਰਵਾਜਾ ਖਟਖਟਾਊਣ ਦੀ ਗੱਲ ਕਹੀ ਹੈ। ਦੱਸਣਯੋਗ ਹੈ ਕਿ ਹੰਢਿਆਇਆ ਦੇ ਸੀ.ਆਈ.ਏ. ਸਟਾਫ਼ ’ਤੇ ਸ਼ਹਿਣਾ ਥਾਣਾ ਦੀ ਪੁਲਿਸ ਨੇ ਸਾਂਝਾ ਆਪਰੇਸ਼ਨ ਕਰਨ ਦਾ ਵਿਖਾਵਾ ਕੀਤਾ ਹੈ। ਦੱਸਣਯੋਗ ਹੈ ਕਿ ਕਰਾਊਨ ਚਿਟਫੰਡ ਕੰਪਨੀ ਦੇ ਨਾਂ ’ਤੇ ਅਧਿਕਾਰੀ ਬਣਕੇ ਮੈਦਾਨ ’ਚ ਉੱਤਰੇ ਠੱਗ ਕਿਸਮ ਦੇ ਨੌਜਵਾਨਾਂ ਨੇ ਇੱਕ ਜ਼ਿਲੇ ਨੂੰ ਹੀ ਨਹੀਂ ਬਲਿਕ ਦਰਜ਼ਨਾਂ ਜ਼ਿਲਿਆਂ ਨੂੰ ਫੋਕਸ ਕੀਤਾ ਸੀ। ਜਿੱਥੋਂ ਉਂਨਾਂ ਨੂੰ ਪਹਿਲਾਂ ਤੋਂ ਹੀ ਅਰਬਾਂ ਖਰਬਾਂ ਰੁਪਏ ਮਿਲਣ ਦਾ ਅਨੁਮਾਨ ਸੀ। ਉੱਕਤ
ਕੰਪਨੀ ਵੱਲੋਂ ਵੱਧ ਵਿਆਜ਼ ਦੇ ਝਾਂਸੇ ’ਚ ਆਕੇ ਜ਼ਿਲਾ ਬਰਨਾਲਾ ਤੋਂ ਅਲਾਵਾ, ਬਠਿੰਡਾ, ਮਾਨਸਾ, ਸੰਗਰੂਰ, ਮੋਗਾ, ਫਰੀਦਕੋਟ, ਪਟਿਆਲਾ, ਚੰਡੀਗੜ ਅਤੇ ਹੋਰ ਕਈ ਜ਼ਿਲਿਆਂ ਦੇ ਹਜਾਰਾਂ ਲੋਕਾਂ ਨੇ ਕਰਾਉਨ ਕੰਪਨੀ ’ਚ ਆਪਣੀਆਂ ਜ਼ਮੀਨਾਂ ਵੇਚਕੇ ਅਤੇ ਕਰਜ਼ ’ਤੇ ਰੁਪਏ ਚੁੱਕ ਕੇ ਵੀ ਪੈਸਾ ਇਨਵੈਸਟ ਕੀਤਾ। ਜੇ ਇੱਕਲੇ ਜ਼ਿਲਾ ਬਰਨਾਲਾ ਦੀ ਗੱਲ ਕਰੀਏ ਤਾਂ ਦੱਸਿਆ ਜਾਂਦਾ ਹੈ ਕਿ ਇਸ ਜ਼ਿਲੇ ’ਚ ਪੰਜ ਸੌ ਤੋਂ ਵੱਧ ਏਜੰਟ ਫੈਲਾਏ ਸਨ। ਜਿੰਨਾਂ ਲੋਕਾਂ ਤੋਂ ਪੈਸੇ ਤਾਂ ਲੈ ਲਏ ਪਰ ਜੋ ਉਂਨਾਂ ਨੂੰ ਸਬੂਤ ਦੇ ਤੌਰ ’ਤੇ ਜਿੰਨਾਂ ਕੰਪਨੀਆਂ ਦੇ ਦਸਤਾਵੇਜ਼ ਦਿੱਤੇ, ਉਹ ਸੌ ਫੀਸਦੀ ਜਾਅਲੀ ਪਾਏ ਗਏ। ਇਸ ਲਈ ਪੁਲਿਸ ਕਾਰਵਾਈ ’ਤੇ ਪੈਦਾ ਹੋਇਆ ਸੰਦੇਹ- ਜਦੋਂ ਲੋਕਾਂ ਨੂੰ ਉੱਕਤ ਕੰਪਨੀ ਤੋਂ ਵਿਆਜ਼ ਮਿਲਣਾ ਬੰਦ ਹੋ ਗਿਆ ਅਤੇ ਕੰਪਨੀ ਦੇ ਜਾਅਲੀ ਹੋਣ ਦੀ ਚਰਚਾ ਨੇ ਜੋਰ ਫੜਿਆ ਤਾਂ ਪੀੜਤ ਲੋਕਾਂ ਨੇ ਪੁਲਿਸ ਦੇ ਦਰਵਾਜ਼ੇ ਖਟਖਟਾਊਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਬਰਨਾਲਾ ਪੁਲਿਸ ਪਾਸ ਅਸਰ ਰਸੂਖ ਰੱਖਣ ਵਾਲੇ ਸ਼ਹਿਰ ਦੇ ਵੀ ਕਈ ਨਾਮੀਂ ਵਿਅਕਤੀਆਂ ਨੇ ਲਿਖਿਤ ਤੌਰ ’ਤੇ ਸ਼ਿਕਾਇਤ ਕੀਤੀ ਸੀ। ਪਰ ਪੁਲਿਸ ਨੇ ਆਪਣਾ ਵਤੀਰਾ ਉਦਾਸੀਨਤਾ ਵਾਲਾ ਰੱਖਿਆ ਸੀ। ਜਦੋਂ ਲੋਕ ਕਾਰਣ ਪੁੱਛਦੇ ਸਨ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਕਹਿ ਦਿੱਤਾ ਜਾਂਦਾ ਸੀ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰ ਪੰਜ ਦਿਨ ਪਹਿਲਾਂ ਇਕ ਪਿੰਡ ਦੇ ਸਿਰਫ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਗਿਰੋਹ ਦੇ ਅੱਠ ਮੈਂਬਰਾਂ ਨੂੰ ਗਿਰਫਤਾਰ ਕਰ ਲੈਣ ਨੇ ਬੇਸ਼ਕ ਪੂਰੇ ਪੰਜਾਬ ’ਚ ਸਨਸਨੀ ਫੈਲਾ ਦਿੱਤੀ। ਜਦੋਂ ਲੋਕਾਂ ਨੇ ਠੰਡੇ ਹੋਕੇ ਵਿਚਾਰ ਕੀਤਾ ਤਾਂ ਪੁਲਿਸ ਅਤੇ ਉੱਕਤ ਅਰੋਪੀਆਂ ਦੀ ਮਿਲੀਭਗਤ ਦੀ ਬਦ-ਬੂ ਆਊਣ ਲੱਗੀ। ਪੁਲਿਸ ਦੇ ਸੀਨੀਅਰ ਅਧਿਕਾਰੀ ਪੀੜਤਾਂ ਨੂੰ ਇਹ ਕਹਿਕੇ ਟਾਲਾ ਵੱਟ ਰਹੇ ਹਨ ਕਿ ਰਿਮਾਂਡ ਦੇ ਦੌਰਾਨ ਵੀ ਅਰੋਪੀਆਂ ਤੋਂ ਅਜਿਹਾ ਕੋਈ ਰਿਕਾਰਡ ਨਹੀਂ ਮਿਲਿਆ ਜਿਸਤੋਂ ਉਂਨਾਂ ਖਿਲਾਫ ਕੋਈ ਦੋਸ਼ ਸਾਬਿਤ ਹੁੰਦਾ ਹੋਵੇ। ਇਹ ਕਹਿੰਦੇ ਨੇ ਪੀੜਤ- ‘ਕਰਾਉਨ’ ਪੀੜਤਾਂ ਦਾ ਕਹਿਣਾ ਹੈ ਕਿ ਉਂਨਾਂ ਦਾ ਬਰਨਾਲਾ ਜ਼ਿਲਾ ਦੀ ਪੁਲਿਸ ਤੋਂ ਵਿਸ਼ਵਾਸ਼ ਉੱਠ ਚੁੱਕਾ ਹੈ। ਇੰਸਾਫ਼ ਅਤੇ ਸਿੱਧੇ ਸੀ.ਬੀ.ਆਈ. ਤੋਂ ਸਹੀ ਅਤੇ ੱਚ ਪੱਧਰੀ ਜਾਂਚ ਪੜਤਾਲ ਕਰਵਾਊਣ ਲਈ ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖਟਖਟਾਊਣਗੇ। ਉਂਨਾਂ ਇਹ ਵੀ ਕਿਹਾ ਕਿ ਜੇਕਰ ਸੀਬੀਆਈ ਪਾਸੋਂ ਹੁਣ ਤੱਕ ਦੀ ਬਰਨਾਲਾ ਪੁਲਿਸ ਵੱਲੋਂ ਕੀਤੀ ਕਾਰਵਾਈ ਗਲਤ ਪਾਈ ਗਈ ਤਾਂ ਉਹ ਮੌਜੂਦਾ ਸਾਰੇ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਲਾਊਣ ਦੀ ਅਪੀਲ ਵੀ ਕਰਨਗੇ। ਅਦਾਲਤ ਨੇ ਦੂਜੀ ਵਾਰ ਦਿੱਤਾ ਪੁਲਿਸ ਰਿਮਾਂਡ- ਜ਼ਿਲਾ ਦੀ ਮਾਨਯੋਗ ਅਦਾਲਤ ਨੇ ਅਰੋਪਿਆਂ ਤੋਂ ਗਹਿਰਾਈ ਨਾਲ ਪੜਤਾਲ ਕਰਵਾਊਣ ਲਈ ਸੀ.ਆਈ.ਸਟਾਫ ਹੰਢਿਆਇਆ ਦੀ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਦਿੱਤਾ ਸੀ। ਅਰੋਪੀਆਂ ਨੂੰ ਅੱਜ ਮੈਜਿਸਟਰੇਟ ਹਰਜੀਤ ਸਿੰਘ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ। ਜਿੰਨਾਂ ਪੁਲਿਸ ਨੂੰ ਅੱਠ ਸਤੰਬਰ ਤੱਕ ਰਿਮਾਂਡ ਦੇਕੇ ਜਾਂਚ ਕਰਨ ਦੇ ਅਦੇਸ਼ ਜਾਰੀ ਕੀਤੇ ਹਨ।



