ਗਯਾ, 5 ਸਤੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਹਿੰਦੀ ਬੋਧ ਸੰਮੇਲਨ ’ਚ ਕਿਹਾ ਹੈ ਕਿ ਬੁੱਧ ਦੇ ਗਿਆਨ ’ਚ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਹੈ।ਬੁੱਧ ਤੇ ਕ੍ਰਿਸ਼ਨ ਤੋਂ ਬਹੁਤ ਸਿੱਖਣ ਨੂੰ ਮਿਲਦਾ ਹੈ।ਭਗਵਾਨ ਬੁੱਧ ਨੇ ਦੁਨੀਆ ਨੂੰ ਬਹੁਤ ਕੁਝ ਸਿਖਾਇਆ ਹੈ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਹਿੰਦੂ-ਬੁੱਧ ਸੰਮੇਲਨ ‘ਚ ਦੁਨੀਆ ਭਰ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ।ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਮਹਾਂਬੋਧੀ ਮੰਦਰ ਪਹੁੰਚੇ।ਇਥੇ ਪ੍ਰਧਾਨ ਮੰਤਰੀ ਨੇ ਪਵਿੱਤਰ ਬੋਧੀ ਦਰਖ਼ਤ ਦੇ ਥੱਲੇ ਕੁਝ ਵਕਤ ਬੈਠ ਕੇ ਧਿਆਨ ਵੀ ਲਗਾਇਆ।ਦਿਨ ਭਰ ਦੇ ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਬੋਧ ਗਯਾ ਮੰਦਰ ’ਚ ਤੇ ਪਵਿੱਤਰ ਦਰਖ਼ਤ ਦੀ ਪੂਜਾ ਕੀਤੀ।ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਵੀ ਸਖ਼ਤ ਇੰਤਜ਼ਾਮ ਕੀਤੇ ਗਏ।ਹਾਲਾਂਕਿ ਕੁਝ ਨਕਸਲੀ ਨੇਤਾਵਾਂ ਵਲੋਂ ਪ੍ਰਧਾਨ ਮੰਤਰੀ ਦੌਰੇ ਦਾ ਵਿਰੋਧ ਕੀਤੇ ਜਾਣ ’ਤੇ ਪੁਲਿਸ ਤੇ ਖੁਫੀਆ ਏਜੰਸੀਆਂ ਬੇਹੱਦ ਚੌਕਸੀ ਵਰਤ ਰਹੀਆਂ ਹਨ।



