ਨੂਰਪੁਰ ਬੇਦੀ, 4 ਸਤੰਬਰ (ਸੁਰਿੰਦਰ ਸੈਣੀ)-ਬਲਾਕ ਨੂਰਪੁਰ ਬੇਦੀ ਦੇ ਪੁਰਾਣਿਕ ਸੱਤਨਰਾਇਣ ਮੰਦਰ ਵਿਖੇ ਯੂਨਾਇਟੀਡ ਹਿਓੁਮਨਮ ਅਤੇ ਮੰਦਰ ਕਮੇਟੀ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਹੁਤ ਹੀ ਧੂਮਧਾਮ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਈ ਜਾ ਰਹੀ ਹੈ । ਜਾਣਕਾਰੀ ਦਿੰਦਿਆਂ ਸਖਿਲ ਬੇਹਕੀ ਅਤੇ ਮੈਡਮ ਗੁੱਡੀ ਨੇ ਦੱਸਿਆ ਕਿ ਪੁਰਾਣਿਕ ਸੱਤਨਰਾਇਣ ਮੰਦਰ ਵਿਖੇ ਜਨਮ ਅਸ਼ਟਮੀ ਦਾ ਤਿਓੁਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਹਾ ਹੈ । ਜਿਸ ਦੀਆਂ ਤਿਆਰੀਆ ਮੁੰਕਮਲ ਕਰ ਲਈਆਂ ਹਨ । ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਸ਼ਾਮ 7 ਵਜੇ ਤੋ ਰਾਤ 12 ਵਜੇ ਤੱਕ ਕੀਤੀ ਜਾਵੇ ਤੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਇਸ ਪੂਜਾ ਵਿੱਚ ਸਾਰੇ ਨਗਰ ਨਿਵਾਸੀ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕਰਨ ਤੇ ਉਹਨਾ ਦਾ ਅਸ਼ੀਰਵਾਦ ਪ੍ਰਾਪਤ ਕਰਨ।



