ਵਾਸ਼ਿੰਗਟਨ ਡੀਸੀ, 1 ਸਤੰਬਰ (ਡਾ. ਗਿੱਲ)- ਕਾਫੀ ਲੰਬੇ ਸਮੇਂ ਤੋਂ ਮੈਟਰੋਪੁਲਿਟਨ ਏਰੀਏ ਦੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਗਾਇਕੀ ਦੀ ਇੰਤਜ਼ਾਰ ਕਰ ਰਹੇ ਸਨ। ਇਸ ਨਾਇਟ ਨੂੰ ਮਨਾਉਣ ਸਬੰਧੀ ਸਥਾਨਕ ਪੰਜਾਬੀ ਰੇਡੀਓ ਦੇ ਨਿਰਮਾਤਾ ਤੇ ਡਾਇਰੈਕਟਰ ਡਾ. ਸੁਖਪਾਲ ਸਿੰਘ ਧਨੋਆ ਨੇ ਇਸ ਦਾ ਪ੍ਰਬੰਧ ਕਰਕੇ ਜਿੱਥੇ ਪੰਜਾਬੀਆਂ ਦੇ ਮਨਾਂ ਨੂੰ ਜਿੱਤਿਆ ਉ¤ਥੇ ਸਥਾਨਕ ਕਾਰੋਬਾਰੀਆਂ, ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਨੂੰ ਕਰਵਾਉਣ ਸਬੰਧੀ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਦੀ ਸਾਫ-ਸੁਥਰੀ ਗਾਇਕੀ ਅਤੇ ਸੂਫੀਆਨਾ ਦਾ ਬੋਲਬਾਲਾ ਪੰਜਾਬੀਆਂ ਲਈ ਪ੍ਰੇਰਨਾਸਰੋਤ ਹੋਵੇਗਾ। ਅੱਜ ਕੱਲ੍ਹ ਨੁੱਕੜ ਮੀਟਿੰਗਾਂ ਰਾਹੀਂ ਇਸ ਗਾਇਕ ਦੇ ਟੋਟਕੇ ਗਾ ਕੇ ਲੋਕਾਂ ਨੂੰ ਲੁਭਾਇਆ ਜਾ ਰਿਹਾ ਹੈ। ਹਰਜੀਤ ਸਿੰਘ ਹੁੰਦਲ ਸੀਨੀਅਰ ਅਕਾਲੀ ਨੇਤਾ ਨੇ ਦੱਸਿਆ ਕਿ ਸੂਫੀ ਗਾਇਕ ਬਹੁਤ ਘਟ ਹਨ ਪਰ ਸਤਿੰਦਰ ਸਰਤਾਜ ਦਾ ਨਾਮ ਪਹਿਲੀ ਕਤਾਰ ਵਿੱਚ ਹੈ।ਜਿਸ ਲਈ ਉਤਸ਼ਾਹ ਦੇ ਮੁਨਾਰੇ ਦਿਨੋ-ਦਿਨ ਗਰਾਫ ਦੇ ਤੌਰ ’ਤੇ ਉ¤ਪਰ ਜਾ ਰਹੇ ਹਨ। ਹੁਣ ਤੱਕ ਇਸ ਨਾਇਟ ਸੂਫੀਆਨਾ ਨੂੰ ਕਰਵਾਉਣ ਸਬੰਧੀ ਕੋਈ ਦੋ ਦਰਜਨ ਜਥੇਬੰਦੀਆਂ ਨੇ ਹਮਾਇਤ ਕਰਕੇ ਇਸ ਨੂੰ ਚਾਰ ਚੰਨ ਲਗਾਏ ਹਨ। ਇਹ ਸੂਫੀਆਨਾ ਨਾਇਟ 12 ਸਤੰਬਰ ਨੂੰ ਵਰਜੀਨੀਆ ਦੇ ਹਾਈ ਸਕੂਲ ਵਿੱਚ ਕੀਤੀ ਜਾ ਰਹੀ ਹੈ ਜਿਸ ਲਈ ਤਿਆਰੀਆਂ ਮੁਕੰਮਲ ਹਨ। ਆਸ ਹੈ ਕਿ ਇਹ ਸ਼ੋਅ ਪੂਰਨ ਤੌਰ ’ਤੇ ਪੈਕ ਹੋਵੇਗਾ। ਸਰੋਤਿਆਂ ਨੂੰ ਪਹਿਲ ਦੇ ਆਧਾਰ ’ਤੇ ਸੀਟਾਂ ਲੈ ਲੈਣੀਆਂ ਚਾਹੀਦੀਆਂ ਹਨ।


