ਨਵੀਂ ਦਿ¤ਲੀ, 31 ਅਗਸਤ (ਪੀ. ਟੀ.)- ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਰਾਜ਼ ਕਾਰਨ ਹਿੰਦੀ ‘ਫਿਲਮ ਸਿੰਘ ਇਜ ਬਲਿੰਗ’ ਦੇ ਪੋਸਟਰ ਅਤੇ ਟਰੇਲਰ ਵਾਪਿਸ ਲੈ ਲਏ ਗਏ ਹਨ। ਫਿਲਮ ਦੇ ਮੁ¤ਖ ਕਲਾਕਾਰ ਅਤੇ ਨਿਰਮਾਤਾ ਸ੍ਰੀ ਅਕਸ਼ੇ ਕੁਮਾਰ ਨੇ ਵਿਵਾਦਾਂ ਤੋਂ ਬਚਣ ਲਈ ਸਾਰੇ ਵਿਵਾਦਪੂਰਨ ਅੰਸ਼ਾਂ ਨੂੰ ਹਟਾਣ ਦਾ ਭਰੋਸਾ ਦਿ¤ਤਾ ਹੈ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਦੀ ਅਗਵਾਈ ਵਿ¤ਚ ਮੁਂਬਈ ਗਏ ਇ¤ਕ ਸ਼ਿਸ਼ਟਮੰਡਲ ਨੇ ਫਿਲਮ ਦੇ ਸੰਬੰਧ ਵਿੱਚ ਅਕਸ਼ੇ ਦੇ ਨਾਲ ਵਿਸਥਾਰ ’ਚ ਚਰਚਾ ਕੀਤੀ । ਸਿ¤ਖ ਪਹਿਚਾਣ ਦਾ ਪ੍ਰਤੀਕ ਕੜੇ ਦੇ ਉ¤ਤੇ ਗੁਰੁਬਾਣੀ ਉਕੇਰ ਕੇ ਕੜੇ ਦੇ ਅੰਦਰ ਘ¤ਟ ਕ¤ਪੜਿਆਂ ਵਿ¤ਚ ਪੋਜ ਦਿੰਦੀ ਮਹਿਲਾ ਕਲਾਕਾਰ ਦੀ ਤਸਵੀਰ ਫਿਲਮ ਦੇ ਪੋਸਟਰ ਉ¤ਤੇ ਛਾਪ¤ਣ ਨੂੰ ਸਿ¤ਖ ਸਿਧਾਂਤਾਂ ਦਾ ਨਿਰਾਦਰ ਅਤੇ ਗੁਰੁਬਾਣੀ ਦਾ ਦੁਰੂਪ੍ਰਯੋਗ ਕਰਾਰ ਦਿੰਦੇ ਹੋਏ ਸ. ਰਾਣਾ ਨੇ ਅਕਸ਼ੇ ਨੂੰ ਇਸ ਸਬੰਧੀ ਸਿ¤ਖਾਂ ਦੀਆਂ
ਭਾਵਨਾਵਾਂ ਤੋਂ ਜਾਣੂ ਕਰਾਇਆ । ਇਸ ਦੇ ਨਾਲ ਹੀ ਫਿਲਮ ਦੇ ਯੂ – ਟਿਊਬ ਉ¤ਤੇ ਅਪਲੋਡ ਕੀਤੇ ਗਏ ਟ੍ਰੇਲਰ ਵਿ¤ਚ 1 ਤੋਂ 5 ਤੱਕ ਦੀ ਗਿਣਤੀ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ , ਕੁਸ਼ਤੀ ਅਤੇ ਸ਼ਰਾਬ ਦੀਆਂ ਬੋਤਲਾਂ ਦੀਆਂ ਤਸਵੀਰਾਂ ਨੂੰ ਸਿ¤ਖ ਸੰਸਕ੍ਰਿਤੀ ਦਾ ਹਿ¤ਸਾ ਦ¤ਸਣ ਉ¤ਤੇ ਸ. ਰਾਣਾ ਨੇ ਨਰਾਜਗੀ ਜਤਾਈ । ਸ. ਰਾਣਾ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਕੁਸ਼ਤੀ ਜਾਂ ਸ਼ਰਾਬ ਦੀਆਂ ਬੋਤਲਾਂ ਦਿਖਾਉਣਾ ਸਿ¤ਖ ਸੰਸਕ੍ਰਿਤੀ ਨੂੰ ਬਦਨਾਮ ਕਰਨਾ ਹੈ । ਇਸ ਸ਼ਿਸ਼ਟਮੰਡਲ ਵਿ¤ਚ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਸ. ਪੁਨੀਤ ਸਿੰਘ ਚੰਢੋਕ , ਸੈਂਸਰ ਬੌਰਡ ਦੀ ਸਲਾਹਕਾਰ ਕਮੇਟੀ ਵਿ¤ਚ ਸਿ¤ਖ ਮੈਂਬਰ ਸ. ਗੁਰਪ੍ਰੀਤ ਕੌਰ ਚੱਡਾ ਅਤੇ ਸ਼ਰੋਮਣੀ ਕਮੇਟੀ ਦੇ ਮੁਂਬਈ ਤੋਂ ਨਾਮਜਦ ਮੈਂਬਰ ਗੁਰਿੰਦਰ ਸਿੰਘ ਬਾਵਾ ਮੌਜੂਦ ਸਨ । ਸ਼ਿਸ਼ਟਮੰਡਲ ਦੀਆਂ ਗ¤ਲਾਂ ਨੂੰ ਗੰਭੀਰਤਾ ਨਾਲ ਸੁਣਨ ਦੇ ਬਾਅਦ ਅਕਸ਼ੇ ਨੇ ਵਿਵਾਦ ਦਾ ਕਾਰਨ ਬਣੇ ਪੋਸਟਰ ਨੂੰ ਵਾਪਸ ਲੈਣ ਦੇ ਨਾਲ ਹੀ ਫਿਲਮ ਦੇ ਅਧਿਕਾਰਿਕ ਟ੍ਰੇਲਰ ’ਚੋਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼ਰਾਬ ਦੀਆਂ ਤਸਵੀਰਾਂ ਦੇ ਅੰਸ਼ਾਂ ਨੂੰ ਹਟਾ ਕੇ ਯੂ – ਟਿਊਬ ਉ¤ਤੇ ਨਵਾਂ ਟ੍ਰੇਲਰ ਅਪਲੋਡ ਕਰਨ ਦਾ ਵੀ ਐਲਾਨ ਕੀਤਾ ਗਿਆ । ਅਕਸ਼ੇ ਦੁਆਰਾ ਇਸ ਮੌਕੇ ਉ¤ਤੇ ਫਿਲਮ ਵੀ ਸ਼ਿਸ਼ਟਮੰਡਲ ਨੂੰ ਵਿਖਾਈ ਗਈ । ਸ੍ਰੀ ਰਾਣਾ ਨੇ ਅਕਸ਼ੇ ਦੀ ਗ¤ਲ ਸ਼੍ਰੀ ਅਕਾਲ ਤਖ਼ਤੇ ਦੇ ਜ¤ਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਿ¤ਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ . ਦੇ ਨਾਲ ਟੇਲੀਫੋਨ ’ਤੇ ਕਰਵਾਈ । ਜਿਸ ਵਿ¤ਚ ਅਕਸ਼ੇ ਦੁਆਰਾ ਆਪਣੇ ਆਪ ਨੂੰ ਗੁਰੂ ਘਰ ਦੇ ਪ੍ਰਤੀ ਸਮਰਪਤ ਹੋਣ ਦਾ ਦਾਅਵਾ ਕਰਦੇ ਹੋਏ ਫਿਲਮ ਦੇ ਨੁਮਾਇਸ਼ ਤੋਂ ਪਹਿਲਾਂ ਜ¤ਥੇਦਾਰ ਸਾਹਿਬ ਨੂੰ ਫਿਲਮ ਵਿਖਾਉਣ ਦੀ ਗ¤ਲ ਵੀ ਕਹੀ ਗਈ । ਅਕਸ਼ੇ ਨੇ ਦਿ¤ਲੀ ਕਮੇਟੀ ਦੁਆਰਾ ਗਲਤੀਆਂ ਦੀ ਜਾਣਕਾਰੀ ਦੇਣ ਲਈ ਕਮੇਟੀ ਦਾ ਧੰਨਵਾਦ ਵੀ ਕੀਤਾ। ਇ¤ਥੇ ਜ਼ਿਕਰਯੋਗ ਹੈ ਕਿ ਦਿ¤ਲੀ ਕਮੇਟੀ ਦੁਆਰਾ ਪਹਿਲ ਕਰਦੇ ਹੋਏ ਇਸ ਮਸਲੇ ਉ¤ਤੇ ਜ¤ਥੇਦਾਰ ਸ਼੍ਰੀ ਅਕਾਲ ਤਖ਼ਤੇ ਸਾਹਿਬ ਅਤੇ ਸੈਂਸਰਬੋਰਡ ਦੇ ਚੇਅਰਮੈਨ ਪਹਲਾਜ ਨਿਹਲਾਨੀ ਨੂੰ ਸ਼ਿਕਾਇਤ ਕੀਤੀ ਗਈ ਸੀ



