Skip to content
Independent perspectives. Global stories.
BREAKING

ਪੁਲਿਸ ਕਰਮਚਾਰੀ ਦੀ ਵਧੀਕੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਪੀ.ਜੀ.ਆਈ. ਵਿੱਚ ਤੋੜਿਆ ਦਮ

Share this story

ਨੰਗਲ, 31 ਅਗਸਤ (ਕਮਲਜੀਤ)- ਪੰਜਾਬ ਪੁਲਿਸ ਦੇ ਇੱਕ ਕਰਮਚਾਰੀ ਵੱਲੋਂ ਬੀ.ਬੀ.ਐਮ.ਬੀ ਵਿਭਾਗ ਵਿੱਚ ਤੇਨਾਤ ਕਰਮਚਾਰੀ ਨਾਲ ਕੀਤੀ ਕੁੱਟ ਮਾਰ ਕਾਰਣ ਉਸ ਨੂੰ ਪੀ.ਜੀ ਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖਿਲ ਕਰਵਾਈਆ ਗਿਆ ਸੀ। ਜਿਸ ਦੀ ਉ¤ਥੇ ਮੋਤ ਹੋ ਜਾਣ ਕਾਰਣ ਸ਼ਹਿਰ ਦੇ ਵਿੱਚ ਸਥੀਤੀ ਤਨਾਵ ਪੁਰਣ ਬਣ ਗਈ ਤੇ ਸੈਂਕੜੇ ਲੋਕਾਂ ਵੱਲੋਂ ਅੱਜ ਐਸ.ਡੀ.ਐਮ ਦਫਤਰ ਨੰਗਲ ਵਿਖੇ ਐਸ.ਡੀ.ਐਮ ਮੈਡਮ ਸੁਰਭੀ ਮਲੀਕ ਨੂੰ ਇਨਸਾਫ ਦਵਾਉਣ ਲਈ ਮੰਗ ਪੱਤਰ ਦਿੱਤਾ ਤੇ ਪੰਜਾਬ ਪੁਲਿਸ ਵਿਰੁੱਧ ਜੋਰਦਾਰ ਨਾਰੇਬਾਜੀ ਲਾਸ਼ ਰੱਖ ਕੇ ਕੀਤੀ ਗਈ। ਉਸ ਤੋਂ ਬਾਅਦ ਸਮੂਹ ਲੋਕਾਂ ਦੇ ਇੱਕਠ ਵੱਲੋਂ ਨੈਸ਼ਨਲ ਹਾਈਵੇ ਨੰਗਲ-ਉਨਾ ਚੰਡੀਗੜ੍ਹ ਦੇ ਮੁੱਖ ਮਾਰਗ ਨੰਗਲ ਡੈਮ ਵਿਖੇ ਸੜਕ ਦੇ ਵਿੱਚ ਸੁਰਿੰਦਰ ਕੁਮਾਰ ਦੀ ਲਾਸ਼ ਰੱਖ ਕੇ ਇਨਸਾਫ ਲੇਣ ਲਈ ਜਾਮ ਲਗਾਈਆ ਗਿਆ।ਇਹ ਜਾਮ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਾਰੀ ਰਿਹਾ ਤਕਰੀਬਨ 6 ਘੰਟੇ ਦੇ ਇਸ ਜਾਮ ਦੋਰਾਨ ਲੋਕਾਂਵਿੱਚ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਕਾਫੀ ਰੋਸ ਪਾਇਆ ਗਿਆ। ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਮੇਘ ਰਾਜ, ਐਡਵੋਕੇਟ ਹੀਰਾ, ਮਾਸਟਰ ਹਰਦਿਆਲ, ਸੋਹਣ ਸਿੰਘ ਨਿੱਕੂਵਾਲ, ਜੱਗੀ ਠੇਕੇਦਾਰ, ਐਡਵੋਕੇਟ ਅਨੁਜ ਠਾਕੁਰ, ਕਾ: ਸੁਖਦੇਵ ਸਿੰਘ ਡਿਗਵਾ, ਡਾ: ਸੰਜੀਵ ਗੋਤਮ, ਸਰਪੰਚ ਹੇਮ ਰਾਜ, ਕੇਵਲ ਕ੍ਰਿਸ਼ਨ, ਅਵਤਾਰ ਸਿੰਘ,ਪ੍ਰਧਾਨ ਮ੍ਰਤੰਜੇ ਪ੍ਰਸ਼ਾਦ, ਸੰਜੈ ਸਾਹਨੀ ਤੇ ਹੋਰ ਆਗੁਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਜ਼ੋਰਦਾਰ ਨਿਖੇਦੀ ਕੀਤੀ ਗਈ ਤੇ ਇਨਸਾਫ ਮਿਲਣ ਦੀ ਮੰਗ ਕੀਤੀ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਪੁਲਿਸ ਕਰਮਚਾਰੀ ਗੁਰਨਾਮ ਸਿੰਘ ਵਾਸੀ ਨਵੀਂ ਅਬਾਦੀ ਵੱਲੋਂ ਇੱਕ ਵਿਅਕਤੀ ਨਾਲ ਮਾਰ ਕੁਟਾਈ ਕਰਣ ਉਪਰਾਂਤ ਉਸ ਦੀ ਦਿਨ ਐਤਵਾਰ ਨੂੰ ਮੋਤ ਹੋ ਗਈ।ਵਿਅਕਤੀ ਦਾ ਨਾਮ ਸੁਰਿੰਦਰ ਸਿੰਘ ਅਤੇ ਨੰਗਲ ਦੇ ਪਿੰਡ ਦੁਬੇਟਾ ਦਾ ਵਾਸੀ ਸੀ। ਸਮੂਹ ਪਿੰਡ ਦਾ ਕਹਿਣਾ ਹੈ ਕਿ 16 ਅਗਸਤ ਦੀ ਰਾਤ ਨੂੰ ਸੁਰਿੰਦਰ ਸਿੰਘ ਆਪਣੇ ਘਰ ਨੂੰ ਜਾ ਰਿਹਾ ਸੀ।ਰਸਤੇ ਵਿੱਚ ਇੱਕ ਸਰਕਾਰੀ ਬੈਂਚ ਪਿਆ ਸੀ ਤੇ ਥੱਕਿਆ ਹਾਰਾ ਸੁਰਿੰਦਰ ਉਸ ਦੇ ਉ¤ਤੇ ਬੈਠ ਗਿਆ ਸਾਹਮਣੇ ਦਾ ਘਰ ਗੁਰਨਾਮ ਸਿੰਘ ਜੋ ਕਿ ਅਨੰਦਪੁਰ ਥਾਣੇ ਵਿੱਚ ਇੱਕ ਮੁਨਸ਼ੀ ਤੈਨਾਤ ਹੈ ‘ਦਾ ਘਰ ਸੀ।ਉਸ ਵੱਲੋ ਆਪਣੇ ਕੁੱਝ ਰਿਸ਼ਤੇਦਾਰਾਂ ਨਾਲ ਮਿਲ ਕੇ ਸੁਰਿੰਦਰ ਸਿੰਘ ਨਾਲ ਕੁਟ ਮਾਰ ਸ਼ੁਰੂ ਕਰ ਕੀਤੀ।ਇਸ ਤੋਂ ਬਾਅਦ ਉਸ ਨੂੰ ਪੁਲਿਸ ਬੁਲਾ ਕੇ ਹਸਪਤਾਲ ਲੈਜਾ ਕੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸੁਰਿੰਦਰ ਸਿੰਘ ਦੇ ਪਰਿਵਾਰ ਦੇ ਹਸਤਾਖਰ ਕਰਵਾ ਕੇ ਵਾਰਸਾ ਦੇ ਹਵਾਲੇ ਕਰ ਦਿੱਤਾ ਤੇ ਪਰਵਾਰ ਮੈਂਬਰਾ ਨੂੰ ਅਗਲੇ ਦਿਨ ਸਵੇਰੇ 10 ਵਜੇ ਥਾਣੇ ਆਉਣ ਲਈ ਕਿਹਾ ਸੁਰਿੰਦਰ ਸਿੰਘ ਦੀ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਜਦੋਂ ਉਸ ਨੂੰ ਅਗਲੇ ਦਿਨ ਹਸਪਤਾਲ ਲੈ ਜਾਇਆ ਗਿਆ ਉ¤ਥੇ ਵੀ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ।ਪੀ.ਜੀ.ਆਈ ਦਾਖਲ ਕਰਵਾਉਣ ਤੋਂ ਉਪਰਾਂਤ ਦਿਨ ਪਰ ਦਿਨ ਸੁਰਿੰਦਰ ਸਿੰਘ ਦੀ ਹਾਲਤ ਨਾਜੁਕ ਹੁੰਦੀ ਗਈ। ਪਿੜਿਤ ਪਰਿਵਾਰ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੇ ਜੋ ਪਹਿਲੇ ਸਟੰਟ ਪਿਆ ਹੋਇਆ ਸੀ। ਮਾਰ ਕੁਟਾਈ ਕਰਕੇ ਉਹ ਖਰਾਬ ਹੋ ਗਿਆ ਹੈ ਜਿਸ ਕਰਕੇ ਉਸ ਨੂੰ ਬਦਲ ਕੇ ਨਵਾਂ ਸਟੰਟ ਪਾਣਾ ਪਿਆ। ਜਿਸ ਕਾਰਣ ਸੁਰਿੰਦਰ ਰਾਣਾ ਕੋਮਾ ਵਿੱਚ ਚਲਾ ਗਿਆ।ਤੇ ਕੁਝ ਦਿਨ ਬਾਅਦ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਹ ਵੈਂਟੀਲੇਟਰ ਤੇ ਸੀ।ਜਿਸ ਕਾਰਣ 30 ਅਗਸਤ ਨੂੰ ਉਸ ਦੀ ਦਰਦਨਾਕ ਮੋਤ ਹੋ ਗਈ। ਇਸ ਮਸਲੇ ਦੇ ਬਾਰੇ ਨੰਗਲ ਥਾਣੇ ਵਿੱਚ ਗੁਰਨਾਮ ਸਿੰਘ ਉਪੱਰ ਪੁਲਿਸ ਰਿਪੋਰਟ ਦਰਜ ਕਰਵਾਉਣ ਦੀ ਗੁਜਾਰਸ਼ ਅਤੇ ਪਿੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਕਿਹਾ ਗਿਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾ ਵਾਂਗ ਕੋਈ ਕਾਰਵਾਈ ਨਾ ਕਰਦੇ ਹੋਏ ਇੱਕ ਖਾਨਾਪੁਰਤੀ ਲਈ 7/51 ਦਾ ਪਰਚਾ ਦਰਜ ਕਰ ਦਿੱਤਾ।ਜਿਸ ਤੋ ਭੜਕੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੋਰਦਾਰ ਨਾਰ੍ਹੇਬਾਜੀ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਅਪਰਾਧੀਆ ਨੂੰ ਪਨ੍ਹਾ ਦਿੱਤੀ ਹੋਈ ਹੈ ਤੇ ਆਮ ਜਨਤਾ ਨੂੰ ਕਿਥੋਂ ਇਨਸਾਫ ਮਿਲੇਗਾ। ਇਸ ਘਟਨਾ ਕਰਮ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਥੀਤੀ ਨੂੰ ਕਾਬੂ ਰੱਖਣ ਲਈ ਤਿਆਰ ਬਰ ਤਿਆਰ ਖੜਾ ਸੀ।ਇਸ ਮੋਕੇ ਤੇ ਐਸ.ਪੀ ਹਰਮੀਤ ਸਿੰਘ ਹੁੰਦਲ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਮੇਰੇ ਸਮੇਤ ਐਸ.ਆਈ.ਟੀ ਕਮੇਟੀ ਦਾ ਗੱਠਨ ਕੀਤਾ ਗਿਆ ਹੈ ਜਿਸ ਵਿੱਚ ਏ.ਐਸ.ਪੀ ਚਮਕੋਰ ਸਾਹਿਬ ਸੰਦੀਪ ਗਰਗ, ਡੀ.ਐਸ.ਪੀ ਸੰਤ ਸਿੰਘ ਧਾਲੀਵਾਲ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਅੱਜ ਮੋਕੇ ਤੇ ਐਸ.ਐਚ.ਓ ਨੰਗਲ ਕੇਸਰ ਸਿੰਘ ਤੇ ਬਲਵੀਰ ਸਿੰਘ ਏ.ਐਸ.ਆਈ , ਦੀਪਕ ਕੁਮਾਰ ਏ.ਐਸ.ਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਗੁਰਨਾਮ ਮੁਨਸ਼ੀ ਨੂੰ ਰੋਪੜ ਵਿਖੇ ਹਿਰਾਸਤ ਵਿੱਚ ਲੈ ਲਿਆ ਹੈ ਸੁਰਿੰਦਰ ਕੁਮਾਰ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

WRITTEN BY