ਇੰਚੀਆਨ (ਸਿਓਲ)/ਚੰਡੀਗੜ੍ਹ, 31 ਅਗਸਤ (ਪੀ. ਟੀ.)- ਦੱਖਣੀ ਕੋਰੀਆ ਵਲੋਂ ਨਿਊ ਚੰਡੀਗੜ੍ਹ ਵਿਖੇ ਦੇਸ਼ ਦੇ ਪਹਿਲੇ ਸਮਾਰਟ ਸਿਟੀ ਪ੍ਰਾਜੈਕਟ ਨੂੰ ਸਥਾਪਿਤ ਕਰਨ ਲਈ ਜਿੱਥੇ ਤਕਨੀਕ ਤੇ ਵਿੱਤੀ ਸਾਧਨ ਮੁਹੱਈਆ ਕਰਵਾਉਣ ਦੀ ਇ¤ਛਾ ਜਤਾਈ ਗਈ ਹੈ ਉ¤ਥੇ ਹੀ ਐਲ.ਈ.ਡੀ. ਲਾਇਟਾਂ ਤੇ ਲੁਧਿਆਣਾ ਤੇ ਅੰਮ੍ਰਿਤਸਰ ਸ਼ਹਿਰਾਂ ਵਿਚ ਸੇਫ ਸਿਟੀ ਪ੍ਰਾਜੈਕਟ ਲਈ ਵੀ ਤਕਨੀਕੀ ਤੇ ਹੋਰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸਬੰਧੀ ਪ੍ਰਸਤਾਵ ਕੋਰੀਅਨ ਟੈਲੀਕਾਮ ਵਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫਦ ਨਾਲ ਮੁਲਾਕਾਤ ਦੌਰਾਨ ਪੇਸ਼ ਕੀਤਾ ਗਿਆ। ਅੱਜ ਇੱਥੇ ਸ. ਬਾਦਲ ਵਲੋਂ ਇੰਚੀਆਨ ਫਰੀ ਇਕਨਾਮਿਕ ਜ਼ੋਨ ਦੇ ਦੌਰੇ ਦੌਰਾਨ ਕੋਰੀਅਨ ਟੈਲੀਕਾਮ ਨੂੰ ਕਿਹਾ ਗਿਆ ਕਿ ਉਹ ਨਿਊ ਚੰਡੀਗੜ੍ਹ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਵਿਸਥਾਰਤ ਪ੍ਰਸਤਾਵ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦਾ ਇਹ ਮਾਡਲ ਸਾਰੇ
ਦੇਸ਼ ਲਈ ਰਾਹ ਦਸੇਰਾ ਸਾਬਿਤ ਹੋਵੇਗਾ, ਜਿਸਨੂੰ ਆਧੁਨਿਕ ਲੋੜਾਂ ਦੇ ਮੱਦੇਨਜ਼ਰ ਵਿਕਸਤ ਕੀਤਾ ਜਾਵੇਗਾ। ਸ. ਬਾਦਲ ਵਲੋਂ ਕੋਰੀਅਨ ਟੈਲੀਕਾਮ ਨੂੰ ਇਹ ਵੀ ਕਿਹਾ ਗਿਆ ਕਿ ਉਹ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਸੇਫ ਸਿਟੀ ਪ੍ਰਾਜੈਕਟ ਲਈ ਕੰਮ ਕਰਨ । ਇਸ ਮੌਕੇ ਕੋਰੀਅਨ ਟੈਲੀਕਾਮ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਐਲ.ਈ.ਡੀ. ਲਾਇਟਾਂ Ñਲਾਉਣ ਦੇ ਨਾਲ-ਨਾਲ ਸੇਫ ਸਿਟੀ ਪ੍ਰਾਜੈਕਟ ਤਹਿਤ ਕੈਮਰੇ ਵੀ ਲਾਏ ਜਾਣਗੇ।
ਕੰਪਨੀ ਦੇ ਡਾਇਰੈਕਟਰ ਇਵਾਨ ਪਰਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਪਹਿਲਾਂ ਹੀ ਬਿਜਨਸ ਮਾਡਲ ਤਿਆਰ ਕੀਤਾ ਜਾ ਚੁੱਕਾ ਹੈ ਜਿਸ ਤਹਿਤ ਨਿਵੇਸ਼ਕ ਨੂੰ ਐਕਜ਼ਿਮ ਬੈਂਕ ਕੋਰੀਆ ਵਲੋਂ ਕਰਜ਼ ਦੇਣ ਦੀ ਵਿਵਸਥਾ ਵੀ ਹੈ। ਉ¤ਪ ਮੁੱਖ ਮੰਤਰੀ ਨੇ ਮਈਲ ਡੇਅਰੀਜ਼ ਦਾ ਵੀ ਦੌਰਾ ਕੀਤਾ। ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਓ ਇਕ ਚੌਂਗ ਨੇ ਕਿਹਾ ਕਿ ਡੇਅਰੀ ਵਲੋਂ ਜਿੱਥੇ 62 ਲੱਖ ਲੀਟਰ ਦੁੱਧ ਦਾ ਉਤਪਾਦਨ ਕੀਤਾ ਜਾਂਦਾ ਹੈ ਉ¤ਥੇ 8 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਵੀ ਕੀਤੀ ਜਾਂਦੀ ਹੈ। ਕੰਪਨੀ ਕੋਲ 120 ਫਾਰਮ ਹਨ , ਜਿਸ ਵਿਚ 40,000 ਗਾਵਾਂ ਮੌਜੂਦ ਹਨ। ਉਪ ਮੁੱਖ ਮੰਤਰੀ ਨਾਲ ਮੁੱਖ ਮੰਤਰੀ ਦੇ ਉਦਯੋਗਿਕ ਸਲਾਹਕਾਰ ਕਮਲ ਓਸ਼ਵਾਲ, ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਉਦਯੋਗਪਤੀ ਸੰਜੀਵ ਗਰਗ, ਸੀਨੀਅਰ ਸਰਕਾਰੀ ਅਧਿਕਾਰੀ ਪੀ.ਐਸ.ਔਜਲਾ, ਵਿਸ਼ਵਜੀਤ ਖੰਨਾ , ਅਨੁੱਰਿਧ ਤਿਵਾੜੀ ਤੇ ਰਾਹੁਲ ਤਿਵਾੜੀ ਹਾਜ਼ਰ ਸਨ।



