ਬਾਬਾ ਬਕਾਲਾ- ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿੱਖੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਹੋਈ ਕਾਂਗਰਸੀ ਰੈਲੀ ਬਹੁਤ ਸਫਲ ਹੋਈ। ਜਦੋਂ ਆੱਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸੱਕਤਰ ਸ਼ਕੀਲ ਅਹਿਮਦ, ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੋਰ ਭੱਠਲ, ਜਗਮੀਤ ਬਰਾੜ, ਅਮਰਿੰਦਰ ਰਾਜਾ ਵੜਿੰਗ ਪ੍ਰਧਾਨ ਆੱਲ ਇੰਡੀਆ ਯੂਥ ਕਾਂਗਰਸ, ਸਪੋਕਸਮੈਨ ਨਮਿਸ਼ਾ ਮਹਿਤਾ ਤੇ ਸਾਬਕਾ ਵਿਧਾਇਕ ਸੱਖਪਾਲ ਸਿੰਘ ਖਹਿਰਾ ਰੈਲੀ ਵਿੱਚ ਪਹੂੰਚੇ।ਲੋਕਾਂ ਦਾ ਠਾਠਾਂ ਮਾਰਦਾ ਇੱਕਠ ਵੇਖਕੇ ਸੀਨੀਅਰ ਲੀਡਰ ਬਾਗੋ ਬਾਗ ਹੋ ਗਏ ਸ਼ਕੀਲ ਅਹਿਮਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਜਲਦੀ ਹੀ ਅਕਾਲੀ-ਭਾਜਪਾ ਸਰਕਾਰ ਤੋ ਮੁੱਕਤ ਕਰਵਾਂਵਾਂਗੇ।ਨਹੀ ਤਾਂ ਅਕਾਲੀ-ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਭਿਖਾਰੀ ਬਨਾ ਦਵੇਗੀ। ਜੋ ਪੈਸਾ ਕੇਂਦਰ ਵਿੱਚ ਕਾਂਗਰਸ ਪਾਰਟੀ ਹੋਣ ਤੇ ਮਿਲਿਆ ਉਹ ਪੈਸਾ ਮੋਦੀ ਸਰਕਾਰ ਕੋਲੋ ਪੰਜਾਬ ਨੂੰ ਨਹੀ ਮਿਲਿਆ।ਤਾਂ ਵੀ ਉਦੋਂ ਕਹਿੰਦੇ ਸੀ ਪੰਜਾਬ ਨਾਲ ਮਤਰੱਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ। ਜਦੋ ਕਿ ਉਹਨਾਂ ਦੀ ਭਾਈਵਾਲ ਪਾਰਟੀ ਭਾਜਪਾ ਕੇਂਦਰ ਚ ਹੋਣ ਦੇ ਬਾਵਜੂਦ ਵੀ ਕੁਝ ਨਹੀ ਮਿਲਦਾ ਹੁਣ ਨਹੀ ਕਹਿੰਦੇ ਕਿ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।ਪ੍ਰਧਾਨ ਬਾਜਵਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਸ਼ਿਆ ਖਿਲਾਫ ਕਾਂਗਰਸ ਪਾਰਟੀ ਨੇ ਬਿਗੁਲ ਵਜਾਇਆ ਸੀ। ਜਗਦੀਸ਼ ਸਿੰਘ ਭੋਲਾ ਨੇ ਬਿਆਨ ਦਿੱਤਾ ਸੀ ਕਿ 6 ਹਜਾਰ ਕਰੋੜ ਦਾ ਨਸ਼ਾ ਵੇਚਿਆ। ਜਿਸ ਨਾਲ ਪੰਜਾਬ ਦੀ ਜਵਾਨੀ ਤਬਾਹੀ ਵੱਲ ਜਾ ਰਹੀ ਹੈ ਜੇਕਰ ਮੋਦੀ ਬਾਦਲ ਦੀ ਨਹੀ ਮੰਨਦਾ ਤਾਂ ਦਿੱਲੀ ਵਿੱਚ ਮਰਨ ਵਰਤ ਤੇ ਬੈਠਕੇ ਸ਼ਹਾਦੱਤ ਦੇਵੇ ਦੂਸਰੇ ਨੰਬਰ ’ਤੇ ਮੈਂ ਸ਼ਹਾਦੱਤ ਦੇਵਾਗਾਂ। ਕਿਉਂਕਿ ਬਾਦਲ ਸਾਹਬ ਤਾਂ 93 ਸਾਲ ਦੇ ਹੋ ਗਏ ਉਨ੍ਹਾਂ ਤਾਂ ਆਪਣੀ ਜਿੰਦਗੀ ਵਿੱਚ ਸਭ ਕੁੱਝ ਦੇਖ ਲਿਆ ਮੈਂ ਤਾਂ ਅਜੇ 57 ਸਾਲ ਦਾ ਹਾਂ ਮੈਂ ਬਾਅਦ ਵਿੱਚ ਸ਼ਹਾਦੱਤ ਦਵਾਂਗਾਂ। ਬੀਬੀ ਭੱਠਲ ਨੇ ਕਿਹਾ ਕਿ ਮੋਦੀ ਤਾਂ ਕਹਿੰਦੀ ਸੀ ਕਿ ਭਾਜਪਾ ਸਰਕਾਰ ਆਉਂਦੇ ਹੀ ਕਾਲਾ ਧਨ ਵਾਪਿਸ ਆਵੇਗਾ। 15 ਲੱਖ ਰੁਪਏ ਹਰ ਗਰੀਬ ਨੂੰ ਦੇਵੇਗਾ ਹੁਣ ਕਿਥੇ ਗਏ ਵਾਅਦੇ ਉਨ੍ਹਾਂ ਕਿਹਾ ਕਿ ਅੱਜ ਵੀ ਡਿੰਪਾ ਨੂੰ ਹਲਕੇ ਦੇ ਲੋਕ ਬਹੁਤ ਪਿਆਰ ਕਰਦੇ ਹਨ। ਜਗਮੀਤ ਬਰਾੜ ਨੇ ਕਿਹਾ ਕਿ ਜਦੋਂ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਵਿੱਚ ਜਨਰਲ ਅਡਵਾਈਰ ਨੇ ਨਿਰਦੋਸ਼ ਲੋਕਾਂ ਨੂੰ ਮਾਰਿਆ ਸੀ ਉਸ ਰਾਤ ਜਨਰਲ ਅਡਵਾਈਰ ਨੇ ਮਜੀਠਿਆ ਦੇ ਘਰੋਂ ਰੋਟੀ ਖਾਧੀ ਸੀ। ਉਨ੍ਹਾਂ ਕਿਹਾ ਕਿ ਲੋਕ ਹੁਣ ਅਕਾਲੀ-ਭਾਜਪਾ ਤੋ ਦੁੱਖੀ ਹੋ ਚੁੱਕੇ ਹਨ 2017 ਦੀ ਵਿਧਾਨ ਸਭਾ ਚੋਣਾਂ ਪੂਰੇ ਬਹੁਮਤ ਨਾਲ ਕਾਂਗਰਸ ਪਾਰਟੀ ਜਿਤੇਗੀ ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ।ਕਾਂਗਰਸ ਪਾਰਟੀ ’ਚ ਕੋਈ ਫੁਟ ਨਹੀ ਜਲਦੀ ਹੀ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਇਕ ਸਟੇਜ ਤੇ ਇਕੱਠੇ ਨੱਜਰ ਆਉਣਗੇ।ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਉਮਰ 33 ਸਾਲ ਦੀ ਹੈ ਤੇ ਮੈਂ ਸਭ ਤੋਂ ਛੋਟੀ ਉਮਰ ਚ ਵਿਧਾਇਕ ਬਣਿਆ। 2017 ਦੀਆਂ ਚੋਣਾਂ ਵਿੱਚ 117 ਸੀਟਾਂ ਜਿੱਤਕੇ ਕਾਂਗਰਸ ਪਾਰਟੀ ਅਪਣੀ ਸਰਕਾਰ ਬਣਾਵੇਗੀ। ਇਸ ਮੌਕੇ ਫਤਿਹ ਜੰਗ ਬਾਜਵਾ, ਸਰਦੂਲ ਸਿੰਘ ਬੰਡਾਲਾ, ਬਿਕਰਮ ਸਿੰਘ ਬਾਜਵਾ, ਗੁਰਚੇਤ ਭੁਲਰ, ਅਨੀਲ ਦੱਤ, ਰਿੰਕੂ ਨਰੂਲਾ,ਬਲਕਾਰ ਸਿੰਘ, ਐਡਵੋਕੇਟ ਰਜਿੰਦਰ ਸਿੰਘ ਟਪਿਆਲਾ, ਵਰਿੰਦਰ ਸਿੰਘ ਵਿੱਕੀ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾਂ, ਸੱਵਿੰਦਰ ਸਿੰਘ, ਸੰਤੋਖ ਸਿੰਘ ਚੀਮਾਂ, ਰਈਆ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਸੰਜੀਵ ਭੰਡਾਰੀ, ਕੋਂਸਲਰ ਗੁਰਦੀਪ ਸਿੰਘ, ਗੁਰਪਿੰਦਰ ਸਿੰਘ ਮਾਹਲ, ਕੋਂਸਲਰ ਰੋਬਨ ਮਾਨ, ਸੁਰਤਾ ਸਿੰਘ ਬੂਲੇਨੰਗਲ, ਸਰਬਜੀਤ ਸਿੰਘ ਸੰਧੂ, ਯੁਵਰਾਜ ਸਿੰਘ ਸੋਨੂੰ, ਗੁਰਸ਼ਰਨ ਸਿੰਘ ਲਾਡੀ, ਜੈਮਲ ਸਿੰਘ, ਲਾਲੀ ਹਸਨਪੁਰ, ਸਰਪੰਚ ਹਰਦਾਸ ਸਿੰਘ, ਬੱਬੂ ਹਸਨਪੁਰ, ਅਮਰਜੀਤ ਸਿੰਘ ਢਿਲੋਂ, ਗਗਨ ਸਲਵਾਨ, ਗੁਰਵਿੰਦਰ ਸਿੰਘ ਚੀਮਾਂ, ਹਰਜਿੰਦਰ ਰਾਮਪੁਰ ਆਦਿ ਹਾਜਰ ਸਨ।



