Skip to content
Independent perspectives. Global stories.
BREAKING

ਪੰਜਾਬ ਵਿਚ ਮੁਸਲਮਾਨਾਂ ਦੀ ਸੰਖਿਆ ਸਿੱਖਾਂ ਨਾਲੋਂ ਵੱਧ

Share this story

ਲੁਧਿਆਣਾ, 29 ਅਗਸਤ (ਤਜਿੰਦਰ ਸਿੰਘ)- ਪੰਜਾਬ ’ਚ ਸਿੱਖਾਂ ਤੋਂ ਵੱਧ ਮੁਸਲਮਾਨਾਂ ਦੀ ਆਬਾਦੀ ਵਧੀ ਹੈ। 2001 ਦੀ ਗਣਨਾ ’ਚ ਪੰਜਾਬ ਵਿਚ ਮੁਸਲਮਾਨ ਆਬਾਦੀ ਚਾਲੀ ਫੀਸਦੀ ਦੇ ਹਿਸਾਬ ਨਾਲ ਵਧੀ ਹੈ, ਸਿੱਖਾਂ ਦੀ ਗਿਣਤੀ 9.6 ਦੇ ਹਿਸਾਬ ਨਾਲ ਵਧੀ ਹੈ। ਮੁਸਲਮਾਨ ਪੰਜਾਬ ਦੀ ਕੁੱਲ ਜਨਸੰਖਿਆ ਦੇ ਹਿਸਾਬ 1.93 ਫੀਸਦੀ ਹੋ ਗਏ ਹਨ। ਉਥੇ ਸਭ ਤੋਂ ਘੱਟ ਆਬਾਦੀ ਵਧਣ ਦੇ ਬਾਵਜੂਦ ਸਿੱਖਾਂ ਦੀ ਪੰਜਾਬ ਵਿੱਚ ਹਿੱਸੇਦਾਰੀ ਅੱਜ ਵੀ 57.68 ਫੀਸਦੀ ਹੈ। ਸਾਲ 2011 ਦੀ ਮਰਦਮ ਸ਼ੁਮਾਰੀ ਦੇ ਧਰਮ ਬਾਰੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ ਵਿੱਚ 18.6 ਫੀਸਦੀ ਵਾਧਾ ਹੋਇਆ ਹੈ। ਇਸ ਵਾਧੇ ਨਾਲ ਹਿੰਦੂਆਂ ਦੀ ਕੁੱਲ ਆਬਾਦੀ ਪੰਜਾਬ ਵਿੱਚ 38.48 ਫੀਸਦੀ ਹੋ ਗਈ ਹੈ। ਅਹਿਮ ਗੱਲ ਇਹ ਕਿ ਪੰਜਾਬ ਵਿੱਚ ਈਸਾਈਆਂ ਦੀ ਵਾਧਾ ਦਰ ਸਿੱਖਾਂ ਤੋਂ ਵੱਧ ਹੈ। ਸਿੱਖਾਂ ਦੀ ਆਬਾਦੀ ਜਿੱਥੇ 9.6 ਫੀਸਦੀ ਵਧੀ ਹੈ, ਉਥੇ ਈਸਾਈਆਂ ਦੀ 18.9 ਫੀਸਦੀ ਦੇ ਹਿਸਾਬ ਨਾਲ ਵਧ ਗਈ ਹੈ। ਅਹਿਮ ਗੱਲ ਇਹ ਵੀ ਹੈ ਕਿ ਇਸ ਵਿੱਚ 87,564 ਉਹ ਲੋਕ ਹਨ, ਜਿਨ੍ਹਾਂ ਨੂੰ ਜਾਂ ਆਪਣੇ ਧਰਮ ਦਾ ਪਤਾ ਨਹੀਂ ਜਾਂ ਉਨ੍ਹਾਂ ਸਰਵੇਖਣ ਵੇਲੇ ਆਪਣੀ ਇਸ ਦਾ ਖੁਲਾਸਾਨਹੀਂ ਕੀਤਾ, ਜੋ ਪੰਜਾਬ ਦੀ ਕੁੱਲ ਆਬਾਦੀ ਦਾ 31 ਫੀਸਦੀ ਹਿੱਸਾ ਹੈ। ਵਿਦੇਸ਼ਾਂ ਵਿੱਚ ਸਿੱਖਾਂ ਦਾ ਪ੍ਰਵਾਸ ਵੀ ਸਿੱਖਾਂ ਦੀ ਆਬਾਦੀ ਘੱਟ ਵਧਣ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਉਥੇ ਹਿੰਦੂਆਂ ਦੀ ਵਧਣ ਦੀ ਦਰ ਦਾ ਇੱਕ ਕਾਰਨ ਦੂਜੇ ਸੂਬਿਆਂ ਤੋਂ ਹਿੰਦੂਆਂ ਦਾ ਆਉਣਾ ਮੰਨਿਆ ਜਾਂਦਾ ਹੈ। ਇਹੋ ਸਥਿਤੀ ਮੁਸਲਮਾਨਾਂ ਦੇ ਮਾਮਲੇ ਵਿੱਚ ਵੀ ਹੈ। ਗੁਆਂਢੀ ਰਾਜਾਂ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪੰਜਾਬ ਆਉਣ ਕਾਰਨ ਪੰਜਾਬ ਵਿੱਚ ਮੁਸਲਮਾਨਾਂ ਦੀ ਜਨਸੰਖਿਆ ਵਿੱਚ ਚਾਲੀ ਫੀਸਦੀ ਵਾਧਾ ਹੋਇਆ। ਅੰਕੜਿਆਂ ਮੁਤਾਬਕ ਜੈਨ ਭਾਈਚਾਰੇ ਦੀ ਆਬਾਦੀ 14.6 ਫੀਸਦੀ ਦੇ ਹਿਸਾਬ ਵਧੀ ਹੈ ਤੇ ਹੁਣ ਪੰਜਾਬ ਦੀ ਕੁੱਲ ਆਬਾਦੀ ਵਿੱਚ 16 ਫੀਸਦੀ ਹਨ। ਅੰਕੜਿਆਂ ਦੇ ਹਿਸਾਬ ਨਾਲ ਪੰਜਾਬ ਦੀ ਜਨਸੰਖਿਆ ਇਸ ਤਰ੍ਹਾਂ ਹੈ : ਧਰਮ ਸਾਲ 2001-2011 ਸਿੱਖ 1,45,92,387 1,60,04,764 ਹਿੰਦੂ 89,97,942 1,06,78,138 ਮੁਸਲਮਾਨ 3,82,045 5,35,489 ਈਸਾਈ 2,92,800 3,48,230 ਜੈਨ 39,276 45,040 ਕੁੱਲ ਆਬਾਦੀ 2,77,43,338 ਮਾਨਸਿਕ ਰੋਗੀਆ6 ਦੇ ਕੇਅਰ ਹੋਮ ਬਾਰੇ ਪੰਜਾਬ ਸਰਕਾਰ ਨੂੰ ਹਾਈਕੋਰਟ ਵੱਲੋਂ ਫਟਕਾਰ ਲੁਧਿਆਣਾ 29 ਅਗਸਤ( ਤਜਿੰਦਰ ਸਿੰਘ):- ਮਾਨਸਿਕ ਰੋਗੀਆ6 ਲਈ ਅੰਮ੍ਰਿਤਸਰ, ਲੁਧਿਆਣਾ ਅਤੇ ਰਾਜਪੁਰਾ ਵਿੱਚ ਸਰਕਾਰ ਵੱਲੋ6 ਬਣਾਏ ਕੇਅਰ ਹੋਮ ਵਿੱਚ ਖਾਮੀਆ6 ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਹੈ। ਇਸ ਮਾਮਲੇ ਵਿੱਚ ਲੀਗਲ ਸਰਵਿਸ ਅਥਾਰਿਟੀ ਰਾਜਪੁਰਾ ਵਲੋ6 ਹਲਫਨਾਮਾ ਦਾਖਲ ਕਰਕੇ ਦੱਸਿਆ ਗਿਆ ਕਿ ਇਥੇ ਮਾਨਸਿਕ ਤੌਰ ’ਤੇ ਬੀਮਾਰ ਲੋਕਾ6 ਨੂੰ ਰੱਖਿਆ ਜਾ6ਦਾ ਹੈ ਅਤੇ ਅਜਿਹੇ ਵਿੱਚ ਇਸ ਦੀ ਆਊਟਰ ਵਾਲ ਸੁਰੱਖਿਆ ਦੇ ਪੱਖੋ6 ਵਧੀਆ ਹੋਣੀ ਚਾਹੀਦੀ ਹੈ, ਕਿਉ6ਕਿ ਕੋਲ ਇਕ ਸਕੂਲ ਵੀ ਹੈ। ਹਾਈ ਕੋਰਟ ਨੇ ਇਸ ’ਤੇ ਹੁਣ ਲੁਧਿਆਣਾ ਅਤੇ ਅੰਮ੍ਰਿਤਸਰ ਦੀ ਲੀਗਲ ਸਰਵਿਸ ਅਥਾਰਟੀ ਤੋ6 ਉਨ੍ਹਾ6 ਦੀ ਰਿਪੋਰਟ ਦਾਖਲ ਕਰਨ ਨੂੰ ਕਿਹਾ ਹੈ। ਇਸ ਕੇਸ ਵਿੱਚ ਪਿਛਲੀ ਸੁਣਵਾਈ ਦੇ ਦੌਰਾਨ ਸਰਕਾਰ ਨੇ ਦੱਸਿਆ ਸੀ ਕਿ ਪੰਜਾਬ ਸਰਕਾਰ ਵਲੋ6 ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਅਰ ਹੋਮ ਬਣਾਏ ਗਏ ਹਨ। ਇਨ੍ਹਾਂ ਕੇਅਰ ਹੋਮਾ6 ਵਿੱਚ ਸਟਾਫ ਅਤੇ ਹੋਰ ਲੋੜੀ6ਦੇ ਯੰਤਰ ਅਤੇ ਸਾਧਨ ਵੀ ਹਾਸਲ ਕਰਵਾਏ ਹਨ। ਇਸ ’ਤੇ ਹਾਈ ਕੋਰਟ ਨੇ ਰਾਜਪੁਰਾ, ਅੰਮ੍ਰਿਤਸਰ ਅਤੇ ਲੁਧਿਆਣਾ ਦੀ ਲੀਗਲ ਸਰਵਿਸ ਅਥਾਰਿਟੀ ਨੂੰ ਇਨ੍ਹਾ6 ਕੇਅਰ ਹੋਮਾਂ ’ਚ ਜਾ ਕੇ ਉਥੋਂ ਰਿਪੋਰਟ ਤਿਆਰ ਕਰਨ ਦੇ ਹੁਕਮ ਦਿੱਤੇ ਸਨ। ਕੱਲ੍ਹ ਰਾਜਪੁਰਾ ਲੀਗਲ ਸਰਵਿਸ ਅਥਾਰਿਟੀ ਵਲੋਂ ਆਪਣੀ ਰਿਪੋਰਟ ਦਾਖਲ ਕਰਕੇ ਦੱਸਿਆ ਗਿਆ ਕਿ ਇਸ ਕੇਅਰ ਹੋਮ ਵਿੱਚ ਖਾਮੀਆ6 ਹਨ। ਇਥੇ ਮਾਨਸਿਕ ਤੌਰ ’ਤੇ ਬੀਮਾਰ ਲੋਕਾ6 ਨੂੰ ਰੱਖਿਆ ਜਾ6ਦਾ ਹੈ ਤੇ ਇਸ ਦੀ ਆਊਟਰ ਵਾਲ ਸੁਰੱਖਿਆ ਦੇ ਲਿਹਾਜ਼ ਨਾਲ ਹੋਰ ਵਧੀਆ ਹੋਣੀ ਚਾਹੀਦੀ, ਕਿਉ6ਕਿ ਕੋਲ ਹੀ ਇਕ ਸਕੂਲ ਵੀ ਹੈ।

WRITTEN BY