Skip to content
Independent perspectives. Global stories.
BREAKING

ਸ਼ਰਨਾਰਥੀਆਂ ਦੇ ਹੜ੍ਹ ’ਚ ਘਿਰਿਆ ਯੂਰਪ

Share this story

ਮਾਨਹਾਈਮ (ਜਰਮਨੀ), 29 ਅਗਸਤ (ਪੀ. ਟੀ.)- ਜਰਮਨੀ, ਫਰਾਂਸ, ਗਰੀਸ ਤੇ ਇਟਲੀ 50 ਸਾਲ ਬਾਅਦ ਪਹਿਲੀ ਵਾਰ ਬਹੁਤ ਵੱਡੇ ਅਣਕਿਆਸੇ ਅਪ੍ਰਵਾਸੀਆਂ ਦੇ ਸੰਕਟ ਚ ਘਿਰ ਗਏ ਹਨ। ਅਰਬ ਜਗਤ, ਅਫਰੀਕਾ ਤੇ ਪੂਰਬੀ ਯੂਰਪ ਤੋਂ ਲੱਖਾਂ ਲੋਕ ਯੂਰਪੀ ਦੇਸ਼ਾਂ ਵਲ ਆ ਰਹੇ ਹਨ। ਮੁਸੀਬਤ ਚ ਫਸੇ ਲੋਕਾਂ ਦੀ ਆਮਦ ਨੇ ਯੂਰਪੀ ਸੰਘ ਨੂੰ ਚਿੰਤਾ ’ਚ ਪਾ ਦਿੱਤਾ ਹੈ। ਬੀਤੇ ਦਿਨੀਂ ਜਰਮਨ ਦੀ ਚਾਂਸਲਰ ਐਂਜ਼ਲਾ ਮੇੈਰਕਲ ਨੇ ਫਰਾਂਸ ਦੇ ਰਾਸ਼ਟਰਪਤੀ ਫਰਾਂਸੋਆ ਔਲਾਂਦ ਨਾਲ ਇਸ ਮੁੱਦੇ ਬਾਰੇ ਚਰਚਾ ਕੀਤੀ। ਸੀਰੀਆ, ਇਰਾਕ, ਉਤਰੀ ਅਫਰੀਕਾ, ਅਫਗਾਨਿਸਤਾਨ, ਯੂਕਰੇਨ ਤੇ ਅਲਬਾਨੀਆ ਵਰਗੇ ਦੇਸ਼ਾਂ ਤੋਂ ਵੱਡੀ ਗਿਣਤੀ ਚ ਲੋਕ ਉਤਰ, ਮੱਧ, ਦੱਖਣ ਤੇ ਪੱਛਮੀ ਯੂਰਪ ਵੱਲ ਆ ਰਹੇ ਹਨ। ਲੰਘੇ ਮਹੀਨੇ ਹੀ 1,07,000 ਲੋਕ ਯੂਰਪੀ ਸੰਘ ਦੇ ਦੇਸ਼ਾਂ ਚ ਆਏ! ਪਿੱਛਲੇ ਦਿਨੀਂ ਗਰੀਸ ਤੋਂ ਮਸਦੂਨੀਆ ਚ ਹਜਾਰਾਂ ਲੋਕ ਜਿਨ੍ਹਾਂ ਚ ਬਜ਼ੁਰਗ ਮਰਦ ,ਔਰਤਾਂ ਤੇ ਮਾਸੂਮ ਬੱਚੇ ਭੁੱਖੇ ,ਬਿਮਾਰ ਤੇ ਪੈਂਦੇ ਮੀਂਹ ਚ ਪੈਦਲ ਸਫਰ ਕਰਕੇ ਦਾਖਲ ਹੋਏ ਜੋ ਰੇਲ ਜਾਂ ਸੜਕੀ ਆਵਾਜਾਈ ਰਾਹੀ ਸਰਬੀਆ ਪਹੁੰਚੇ ਤੇ ਪਹੁੰਚ ਰਹੇ ਹਨ! ਜਾਨ ਦੀ ਬਾਜ਼ੀ ਲਾ ਕੇ ਉਨ੍ਹਾਂ ਦਾ ਨਿਸ਼ਾਨਾ ਜਰਮਨੀ,ਫਰਾਂਸ, ਬਰਤਾਨੀਆ, ਸਵੀਡਨ ਤੇ ਹਾਲੈਂਡ ਚ ਵਸਣ ਦਾ ਹੈ। ਯੂਕਰੇਨ, ਇਰਾਕ, ਸੀਰੀਆ, ਅਫਗਾਨਿਸਤਾਨ ਤੇ ਅਫਰੀਕਾ ਦੇ ਲੋਕ ਘਰੋਗੀ ਖਾਨਾਜੰਗੀ, ਹਿੰਸਾ ਦੇ ਸਤਾਏ ਯੂਰਪ ਨੂੰ ਆ ਰਹੇ ਹਨ। ਬਾਲਕਨ ਦੇ ਲੋਕ ਜੋ ਗਰੀਬੀ ਕਾਰਨ ਸ਼ਰਨ ਮੰਗ ਦੇ ਹਨ, ਨੂੰ ਸ਼ਰਨ ਮਿਲਣੀ ਮੁਸ਼ਕਿਲ ਹੈ! ਅਪ੍ਰਵਾਸੀਆਂ ਦੀ ਵੱਧ ਦੀ ਗਿਣਤੀ ਤੇ ਪੈਦਾ ਹੋਏ ਹਾਲਾਤ ਬਾਰੇ ਇਟਲੀ ਦੇ ਵਿਦੇਸ਼ ਮੰਤਰੀ ਨੇ 2 ਯੂਰਪ ਦੀ ਆਤਮਾ 2 ਨੂੰ ਖਤਰਾ ਦੱਸਿਆ ਹੈ! ਜਰਮਨੀ ਦੇ ਉਪ ਚਾਂਸਲਰ ਜ਼ਿਗਮਰ ਗਾਬਿਰਅਲ ਦਾ ਕਹਿਣਾ ਹੈ ਕਿ ਜਰਮਨੀ ਚ ਸ਼ਰਨ ਦੀ ਮੰਗ ਕਰਨ ਵਾਲਿਆਂ ਦੀ ਗਿਣਤੀ ਚਾਰ-ਗੁਣਾ ਵਧੀ ਹੈ! ਇਸ ਸਾਲ ਲਗਭਗ 8 ਲੱਖ ਲੋਕ ਸ਼ਰਨ ਲੈਣ ਦੀ ਬੇਨਤੀ ਕਰਨਗੇ! ਉਨ੍ਹਾਂ ਕਿਹਾ 1990 ਚ ਹੋਏ ਜਰਮਨੀ ਦੇ ਰਲੇਵੇਂ ਤੋਂ ਬਾਅਦ ਜਰਮਨੀ ਲਈ ਸਭ ਤੋਂ ਵੱਡੀ ਇਹ ਚੁਣੌਤੀ ਹੈ1ਜਰਮਨੀ ਦੇ ਵਿਦੇਸ਼ ਮੰਤਰੀ ਫਰੰਕ ਵਾਲਟਰ ਸਟਾਈਨਮਾਯਰ ਨੇ ਯੂਰਪੀ ਸੰਘ ਤੋਂ ਮੰਗ ਕਰਦਿਆਂ ਕਿਹਾ ਦਸ ਸੂਤਰੀ ਯੋਜਨਾ ਤੇ ਅਮਲ ਕਰਦਿਆਂ ਅਪ੍ਰਵਾਸੀਆਂ ਦੀ ਯੂਰਪ ਸੰਘ ਦੇ ਦੇਸ਼ਾਂ ਚ ਇਕਸਾਰ ਵੰਡ ਕੀਤੀ ਜਾਵੇ! ਜਰਮਨੀ ਚ ਬਹੁਤ ਸਾਰੀਆਂ ਸੰਸਥਾਵਾਂ ਸ਼ਰਨਾਰਥੀਆਂ ਦੀ ਜਿੱਥੇ ਮਨੁੱਖਤਾ ਦੇ ਆਧਾਰ ਤੇ ਮੱਦਦ ਦੇ ਮੈਦਾਨ ਚ ਜੁੱਟੀਆਂ ਹਨ,ਇਸ ਦੇ ਨਾਲ ਸ਼ਰਨਾਰਥੀਆਂ ਦਾੇ ਦੱਖਣਪੰਥੀ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ! ਹਾਈਡੇਨਾਉ ਸ਼ਹਿਰ ਚ ਬਣਾਏ 2ਅਪ੍ਰਵਾਸੀ ਕੈਂਪਠ ਤੇ ਅੱਗਜ਼ਨੀ ਦੇ ਹਮਲੇ ਹੋਏ! ਅਜੇ ਵੀ ਪੁਲਿਸ ਇਸ ਕੈਂਪ ਦੇ ਨਜ਼ਦੀਕ ਤਾਇਨਾਤ ਹੈ! ਪਰ ਬਹੁਗਿਣਤੀ ਲੋਕਾਂ ਨੇ ਅਜਿਹੀ ਸੋਚ ਦਾ ਡੱਟ ਕੇ ਵਿਰੋਧ ਕਰਦਿਆਂ ਕਿਹਾ ਸਾਡੀ ਹਮਦਰਦੀ ਅਪ੍ਰਵਾਸੀਆਂ, ਸ਼ਰਨਾਰਥੀਆਂ ਦੇ ਨਾਲ ਹੈ।

WRITTEN BY