Skip to content
Independent perspectives. Global stories.
BREAKING

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਦੌਰਾ ਅੱਜ

Share this story

ਮਾਨਸਾ, 26 ਅਗਸਤ (ਅਨੂਪ ਸਿੰਘ ਖਾਲਸਾ)-ਦਫਤਰ ਜ਼ਿਲ੍ਹਾ ਮੈਜਿਸਟਰੇਟ, ਮਾਨਸਾ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਅੱਜ  27 ਅਗਸਤ ਨੂੰ ਮਾਨਸਾ ਵਿਖੇ ਦੌਰਾ ਕਰਨ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਬੀਬਾ ਹਰਸਿਮਰਤ ਕੌਰ ਬਾਦਲ ਬਾਅਦ ਦੁਪਿਹਰ 1 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ ਵਿਖੇ ਮਾਈ ਭਾਗੋ ਸਕੀਮ ਤਹਿਤ ਸਾਇਕਲਾਂ ਦੀ ਵੰਡ ਕਰਨਗੇ। ਇਸ ਤੋਂ ਉਪਰੰਤ ਗੈਸਟ ਹਾਊਸ ਮੰਡੀ ਕਰਨ ਬੋਰਡ ਮਾਨਸਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਨਗੇ ।ਅਨਾਜ ਮੰਡੀ ਵਿਖੇ ਅਲਿੰਮਕੋ ਕੰਪਨੀ ਦੇ ਸਹਿਯੋਗ ਨਾਲ ਅੰਗਹੀਣ ਵਿਅਕਤੀਆਂ ਨੂੰ ਨਕਲੀ ਅੰਗ ਲਗਾਏ ਜਾਣਗੇ। ਮਹਿਕ ਰੀਜੋਰਟ ਵਿਖੇ ਬੀਬਾ ਹਰਸਿਮਰਤ ਕੋਰ ਬਾਦਲ ਮਾਨਸਾ ਵਿਖੇ ਚੱਲ ਰਹੀ ਨੰਨੀ ਛਾਂ ਦੇ ਪ੍ਰੋਗਰਾਮ ਸਬੰਧੀ ਰੂਪ ਰੇਖਾ ਤਿਆਰ ਕਰਨਗੇ।

WRITTEN BY