Skip to content
Independent perspectives. Global stories.
BREAKING

ਦਿੱਲੀ ਦੀ ਗੀਤਾ ਕਲੋਨੀ ਵਿਖੇ ਦੋ ਪਵਿੱਤਰ ਸਵਰੂਪ ਮਲਬੇ ਹੇਠ ਦੱਬੇ

Share this story

ਨਵੀਂ ਦਿ¤ਲੀ, 26 ਅਗਸਤ (ਪੀ. ਟੀ.)- ਗੀਤਾ ਕਲੋਨੀ ’ਚ 10 ਬਲਾਕ ਸਥਿਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਡਿ¤ਗਣ ਦੇ ਹਾਦਸੇ ’ਚ 5 ਸਾਲਾ ਬ¤ਚੀ ਦੀ ਮੌਤ ’ਤੇ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਮੌਕੇ ’ਤੇ ਹਾਲਾਤਾਂ ਦਾ ਜਾਇਜ਼ਾ ਲੈਣ ਪੁ¤ਜੇ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਇਸ ਹਾਦਸੇ ਲਈ ਦਿ¤ਲੀ ਸਰਕਾਰ ਦੇ ਪੀ.ਡਬਲਿਯੂ.ਡੀ. ਮਹਿਕਮੇ ਨੂੰ ਦੋਸ਼ੀ ਗਰਦਾਨਦੇ ਹੋਏ ਪੀੜਤ ਪਰਿਵਾਰ ਤੇ ਗੁਰਦੁਆਰਾ ਸਾਹਿਬ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।ਇਥੇ ਇਹ ਜ਼ਿਕਰਯੋਗ ਹੈ ਕਿ ਬੀਤੀ ਰਾਤ ਲਗਭਗ ਢਾਈ ਵਜੇ ਗੁਰਦੁਆਰਾ ਸਾਹਿਬ ਦੇ ਬਾਹਰ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਪੀ.ਡਬਲਿਯੂ.ਡੀ. ਵ¤ਲੋਂ 6 ਫੁ¤ਟ ਡੂੰਘੀ ਮਿ¤ਟੀ ਪੁਟਣ ਕਾਰਨਗੁਰਦੁਆਰਾ ਸਾਹਿਬ ਦੀ ਦੀਵਾਰ ਡਿ¤ਗ ਗਈ ਸੀ ਜਿਸਦੇ ਮਲਬੇ ’ਚ ਦ¤ਬਣ ਨਾਲ ਇਕ ਬ¤ਚੀ ਦੀ ਮੌਤ ਅਤੇ ਪੰਜ ਹੋਰ ਗੁਰਦੁਆਰੇ ਦੇ ਮੁਲਾਜ਼ਿਮ ਬੁਰੀ ਤਰ੍ਹਾਂ ਫ¤ਟੜ ਹੋ ਗਏ ਸਨ, ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੇ ਸਵੇਰੇ ਮੌਕੇ ’ਤੇ ਪੁ¤ਜ ਕੇ ਮਲਬੇ ’ਚ ਦ¤ਬੀ ਪਾਲਕੀ ਸਾਹਿਬ ਅਤੇ ਸੁਖਾਸਨ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪਾਂ ਨੂੰ ਸੁਰ¤ਖਿਅਤ ਬਾਹਰ ਕ¤ਢਣ ਦਾ ਵੀ ਦਾਅਵਾ ਕੀਤਾ ਹੈ। ਜੀ.ਕੇ. ਨੇ ਦਿ¤ਲੀ ਸਰਕਾਰ ’ਤੇ ਗੁਰਦੁਆਰੇ ਦੀ ਜ਼ਮੀਨ ਨੂੰ ਨਾਲ ਬਣਦੇ ਬ੍ਰਿਧ ਆਸ਼ਰਮ ਨਾਲ ਮਿਲਾਉਣ ਵਾਸਤੇ ਗਿਣੀ ਮਿ¤ਥੀ ਸ਼ਾਜਿਸ ਤਹਿਤ ਇਹ ਕਾਰਜ ਠੇਕੇਦਾਰ ਤੋਂ ਜਬਰਨ ਕਰਾਉਣ ਦਾ ਵੀ ਦਾਅਵਾ ਕੀਤਾ।ਜੀ.ਕੇ. ਨੇ ਗੁਰਦੁਆਰਾ ਸਾਹਿਬ ਦੀ ਜਮੀਨ ’ਤੇ ਕਿਸੇ ਸਰਕਾਰੀ ਮਹਿਕਮੇ ਨੂੰ ਉਂਗਲ ਨਾ ਰ¤ਖਣ ਦੇਣ ਦੀ ਵੀ ਧਮਕੀ ਦਿ¤ਤੀ ਹੈ।ਮ੍ਰਿਤਕ ਬ¤ਚੀ ਅਤੇ ਗੁਰਦੁਆਰਾ ਸਾਹਿਬ ਦੇ ਮਾਲੀ ਨੁਕਸਾਨ ਦੀ ਵੀ ਭਰਪਾਈ ਕਰਨ ਦੀ ਜੀ.ਕੇ. ਨੇ ਦਿ¤ਲੀ ਸਰਕਾਰ ਤੋਂ ਮੰਗ ਕੀਤੀ ਹੈ।ਮੌਕੇ ’ਤੇ ਮੌਜੂਦ ਸਥਾਨਕ ਸਿ¤ਖਾਂ ਨੂੰ ਹੌਂਸਲਾ ਦਿੰਦੇ ਹੋਏ ਜੀ.ਕੇ. ਨੇ ਦਿ¤ਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵ¤ਲੋਂ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਵਾਸਤੇ ਪੂਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿ¤ਤਾ ਹੈ।ਇਸ ਮੌਕੇ ਦਿ¤ਲੀ ਕਮੇਟੀ ਦੇ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ ਅਤੇ ਮਨਮੋਹਨ ਸਿੰਘ ਵੀ ਮੌਜੂਦ ਸਨ।

WRITTEN BY