Skip to content
Independent perspectives. Global stories.
BREAKING

ਬਾਬਾ ਬਕਾਲਾ ਜੋੜ-ਮੇਲੇ ਦੀਆਂ ਤਿਆਰੀਆਂ ਸਬੰਧੀ ਜਥੇ ਛੋਟੇਪੁਰ ਦਾ ਤੂਫਾਨੀ ਦੌਰਾ

Share this story

ਚੌਕ ਮਹਿਤਾ, 22 ਅਗਸਤ (ਸਿੰਕਦਰ ਸਿੰਘ ਖਾਲਸਾ)- ਬਾਬਾ ਬਕਾਲਾ ਸਾਹਿਬ ਰੱਖੜ ਪੁਨਿਆਂ ਦੇ ਜੋੜ ਮੇਲੇ ਤੇ ਆਮ ਆਦਮੀ ਪਾਰਟੀ ਵਲੋਂ ਕਰਵਾਈ ਜਾ ਰਹੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਪਾਰਟੀ ਦੇ ਕਨਵੀਨਰ ਜਥੇ ਸੁੱਚਾ ਸਿੰਘ ਛੋਟੇਪੁਰ ਨੇ ਅਪਣੇ ਤੂਫਾਨੀ ਦੌਰੇ ਦੌਰਾਨ ਮਹਿਤਾ ਚੌਕ ਦੇ ਮਿਲਨ ਪੈਲੇਸ ਵਿੱਚ ਭਾਰੀ ਤੱਦਾਦ ‘ਚ ਇਕੱਤਰ ਹੋਏ ਪਾਰਟੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਕਾਨਫਰੰਸ ਸਬੰਧੀ ਜ਼ਰੂਰੀ ਹਦਾਇਤਾਂ ਵੀ ਦਿਤੀਆਂ।ਬਾਅਦ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਪੰਜਾਬ ਦੀ ਮੌਜ਼ੂਦਾ ਸਰਕਾਰ ਤੋਂ ਪੂਰੀ ਤਰ੍ਹਾਂ ਬਦਜ਼ਨ ਹੋ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਹੁਣ ਤੋਂ ਹੀ ਮਨ ਬਣਾ ਕੇ ਬੈਠੇ ਹਨ। ਇਸ ਮੌਕੇ-ਗੁਪਤੇਸ਼ਵਰ ਬਾਵਾ, ਸੁਖਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਬੋਲੇਵਾਲ, ਡਾ.ਭੁਪਿੰਦਰ ਸਿੰਘ ਮਹਿਤਾ, ਪ੍ਰਧਾਨ ਪੂਰਨ ਸਿੰਘ ਆਦਿ ਵਰਕਰ ਹਾਜ਼ਰ ਸਨ।

WRITTEN BY