Skip to content
Independent perspectives. Global stories.
BREAKING

ਪਿੰਡ ਮਥੁਰਾ 69 ਸਾਲ ਤੋਂ ਖੱਡ ’ਤੇ ਪੁਲੀ ਦੀ ਉਡੀਕ ’ਚ

Share this story

ਢੇਰ, 23 ਅਗਸਤ (ਨਰਿੰਦਰ ਸ਼ਰਮਾ, ਅਵਤਾਰ ਸਿੰਘ)- ਨੇੜਲੇ ਪਿੰਡ ਮਥੁਰਾ ਦੇ ਲੋਕ ਆਜ਼ਾਦੀ ਤੋਂ 69 ਸਾਲ ਬਾਅਦ ਵੀ ਸੰਤਾਪ ਭੋਗ ਰਹੇ ਹਨ, ਜੋ ਕਿ ਅਜੇ ਵੀ ਸਹੂਲਤਾਂ ਤੋਂ ਵਾਂਝੇ ਹਨ। ਸਵੇਰੇ ਕਰੀਬ 7 ਵਜੇ ਪਿੰਡ ਮਥੁਰਾ ਵਿਚ ਉਸ ਸਮੇਂ ਤਹਿਲਕਾ ਮਚ ਗਿਆ, ਜਦੋਂ ਪਿੰਡ ਦੀਆਂ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਅੰਜਲੀ ਪੁੱਤਰੀ ਜੈ ਪਾਲ, ਮੀਨਾ ਕੁਮਾਰੀ (ਕ੍ਰਿਸ਼ਨ ਚੰਦ), ਸਰਬਜੀਤ (ਗੁਰਮੇਲ ਚੰਦ), ਅਮਰਪ੍ਰੀਤ (ਰਾਮ ਚੰਦ), ਰਜਨੀ (ਸਤਪਾਲ) ਅਤੇ ਅਮਨਦੀਪ ਜੋ ਕਿ ਸੀ.ਸੈ. ਕੰਨਿਆ ਹਾਈ ਸਕੂਲ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਸਨ ਤਾਂ ਜਦੋਂ ਉਹ ਆਪਣੇ ਹੀ ਪਿੰਡ ਵੱਲ ਦੀ ਖੱਡ ਵਿੱਚੋਂ ਲੰਘ ਰਹੀਆਂ ਸਨ, ਅਚਾਨਕ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਪਾਣੀ ਵਿਚ ਹੜ ਗਈਆਂ। ਮੌਕੇ ’ਤੇ ਹੀ ਪਿੰਡ ਦੇ ਲੋਕ ਉਥੇ ਮੌਜੂਦ ਸਨ, ਜਿਨ੍ਹਾਂ ਨੇ ਮੌਕੇ ’ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੜਕੀਆਂ ਦੀ ਜਾਨ ਬਚਾਈ, ਜਿਸ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ। ਪਿੰਡ ’ਚ

ਪਤਾ ਲੱਗਦੇ ਹੀ ਲੋਕ ਮੌਕੇ ’ਤੇ ਮੌਜੂਦ ਹੋ ਗਏ, ਜੋ ਕਿ ਬਹੁਤ ਦੁਖੀ ਨਜ਼ਰ ਆ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਸਰਕਾਰ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ 10 ਸਾਲਾਂ ਤੋਂ ਸਾਨੂੰ ਮੌਜੂਦਾ ਮੰਤਰੀਆਂ ਵੱਲੋਂ ਲਾਰਾ ਲਗਾਇਆ ਜਾ ਰਿਹਾ ਹੈ ਕਿ ਤੁਹਾਡਾ ਕੰਮ ਪਹਿਲ ਦੇ ਆਧਾਰ ’ਤੇ ਹੋਵੇਗਾ। ਪਰ ਸਾਡੀ ਸਾਰ ਕਿਸੇ ਨੇ ਨਹੀਂ ਲਈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਅਗਰ ਕੋਈ ਅਕਾਲੀ-ਭਾਜਪਾ ਜਾਂ ਕੋਈ ਹੋਰ ਪਾਰਟੀ ਦਾ ਲੀਡਰ ਵੋਟਾਂ ਮੰਗਣ ਆਵੇਗਾ ਤਾਂ ਉਸ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ। ਇਕ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਵਧ ਤੋਂ ਵਧ ਸਿੱਖਿਆ ਦਿੱਤੀ ਜਾਵੇ। ਦੂਜੇ ਪਾਸੇ ਸਰਕਾਰ ਦਾ ਇਸ ਪੁਲ ਪ੍ਰਤੀ ਕੋਈ ਧਿਆਨ ਨਹੀਂ ਹੈ। ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਮਥੁਰਾ ਦੀ ਖੱਡ ’ਤੇ ਪੁਲੀ ਬਣਾ ਕੇ ਇਸ ਪਿੰਡ ਨੂੰ ਅਰਮਿਪੁਰ ਮੁੱਖ ਮਾਰਗ ਨਾਲ ਜੋੜਿਆ ਜਾਵੇ। ਇਸ ਮੌਕੇ ਸਰਪੰਚ ਮੁਕੇਸ਼ ਰਾਣੀ, ਆਤਮਾ ਰਾਮ ਸਾਬਕਾ ਸਰਪੰਚ, ਰਾਮ ਲਾਲ, ਅਸ਼ੋਕ ਕੁਮਾਰ, ਦੇਵ ਰਾਜ, ਰਾਮ ਦਿਆਲ, ਬੁੱਧ ਰਾਮ, ਉਮ ਪ੍ਰਕਾਸ਼, ਸੁਰਜਨ ਸਿੰਘ, ਸੀਮਾ ਦੇਵੀ, ਪਰਮਲਾ ਦੇਵੀ, ਨੀਲਮ, ਪੂਨਮ, ਸੁਮਨ, ਜੋਤੀ, ਪਿੰਕੀ, ਰੀਨਾ, ਸੰਤੋਸ਼, ਕਮਲਾ, ਦਰਸ਼ਨਾ ਆਦਿ ਹਾਜ਼ਰ ਸਨ।

WRITTEN BY