ਮਾਲੀਨ, 23 ਅਗਸਤ (ਡਾ. ਗਿੱਲ)– ਸਤਵਿੰਦਰ ਸਿੰਘ ਭੋਲਾ ਜਿਨ੍ਹਾਂ ਨੂੰ ਪਿਛਲੇ ਦਿਨੀਂ ਵਿਉਂਤਬੰਦੀ ਢੰਗ ਨਾਲ ਬਹੁਤ ਹੀ ਤਰੀਕੇ ਅਤੇ ਸਮਾਬੰਧ ਵਿਧੀ ਨਾਲ ਮੌਤ ਦੀ ਗੋਦ ਵਿੱਚ ਸਵਾ ਦਿੱਤਾ ਗਿਆ। ਜਿਸ ਦੇ ਹਤਿਆਰੇ ਲੱਭਣ ਲਈ ਭਾਵੇਂ ਗੁਪਤ ਏਜੰਸੀਆਂ ਕੋਸ਼ਿਸ਼ਾਂ ਵਿੱਚ ਜੁਟ ਗਈਆਂ ਹਨ, ਪਰ ਉਨ੍ਹਾਂ ਦੀ ਅੰਤਿਮ ਵਿਦਾਇਗੀ ਲਈ ਕੀਤੀਆਂ ਰਸਮਾਂ ਨੂੰ ਗੁਰੂ ਮਰਿਆਦਾ ਅਨੁਸਾਰ ਐਸਟਰਾ ਬਿਲ ਫੀਉਨਰਲ ਹੋਮ ਵਿਖੇ ਬਾਅਦ ਦੁਪਿਹਰ ਕੀਤਾ ਗਿਆ, ਜਿੱਥੇ ਸੁਖਮਨੀ ਸਾਹਿਬ ਦਾ ਪਾਠ ਸਿੰਘ ਸਭਾ ਗੁਰਦੁਆਰਾ ਦੇ ਭਾਈ ਨੇ ਕੀਤਾ। ਉਪਰੰਤ ਸਤਵਿੰਦਰ ਸਿੰਘ ਭੋਲੇ ਦੀਆਂ ਲੜਕੀਆਂ (ਗੁਲਦੀਪ ਕੌਰ, ਹਰਮਨ ਕੌਰ) ਤੋਂ ਇਲਾਵਾ ਉਨ੍ਹਾਂ ਦੇ ਬੇਟੇ ਗੁਰਮਨ ਸਿੰਘ ਨੇ ਤਬਲੇ ਤੇ ਸਾਥ ਦੇ ਕੇ ਦੋ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਅਤੇ ‘ਨੈਨਹੁ ਨੀਰੁ ਬਹੈ ਤਨੁ ਖੀਨਾ’ ਬਹੁਤ ਹੀ ਭਾਵੁਕ ਲਹਿਜੇ ’ਚ ਪੜ੍ਹੇ ਜਿਸ ਉਪਰੰਤ ਸੰਗਤਾਂ ਵਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਕੇ ਸ਼ਰਧਾ ਦੇ ਫੁੱਲ
ਭੇਂਟ ਕੀਤੇ। ਉਪਰੰਤ ਬੱਚਿਆਂ ਵੱਲੋਂ ਆਪਣੇ ਪਿਤਾ ਸਤਵਿੰਦਰ ਸਿੰਘ ਭੋਲੇ ਵੱਲੋਂ ਦਿੱਤੇ ਪਿਆਰ ਤੇ ਸਿੱਖੀ ਪ੍ਰਤੀ ਦਿੱਤੇ ਸੰਸਕਾਰਾਂ ਨੂੰ ਗੁਲਦੀਪ ਕੌਰ ਜੋ ਨੇਵੀ ਵਿੱਚ ਅਫਸਰ ਵਰਜੀਨੀਆ ਵੈਸਟ ਤੇ ਹਰਮਨ ਕੌਰ ਨੇ ਬਹੁਤ ਹੀ ਸੁਲਝੇ ਢੰਗ ਨਾਲ ਲੜੀ ਪਰੋ ਸ਼ਬਦਾਂ ਰਾਹੀਂ ਪੇਸ਼ ਕੀਤੇ। ਗੁਰਮਨ ਸਿੰਘ ਨੇ ਕਿਹਾ ਕਿ ਅੱਜ ਜੋ ਵੀ ਹਾਂ ਮੈਂ ਆਪਣੇ ਪਿਤਾ ਵਲੋਂ ਦਿੱਤੇ ਸੰਸਕਾਰਾਂ ਦੀ ਗੁੜਤੀ ਵਜੋਂ ਹਾਂ। ਹਰਮਨ ਅਤੇ ਗੁਰਮਨ ਜਿਨ੍ਹਾਂ ਨੇ ਆਪਣਾ ਕਰਤਵ ਬਹੁਤ ਦ੍ਰਿੜ ਇਰਾਦੇ ਨਾਲ ਨਿਭਾਇਆ ਅਤੇ ਆਪਣੀ ਮਾਂ ਸਰਵਰਿੰਦਰ ਕੌਰ, ਭੂਆ ਰਾਜਿੰਦਰ ਕੌਰ ਅਤੇ ਦਾਦੀ ਭਰਭੂਰ ਕੌਰ ਅਤੇ ਚਾਚੇ ਬਿੰਦਰ ਸਿੰਘ ਨੂੰ ਅਥਾਹ ਪਿਆਰ ਦੇ ਕੇ ਮਜ਼ਬੂਤੀ ਨਾਲ ਵਿਚਰਣ ਦਾ ਪ੍ਰਤੱਖ ਸਰੂਰ ਦਿਖਾਇਆ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜਿੱਥੇ ਉਸ ਦੀ ਹਰਮਨਤਾ ਅਤੇ ਸਾਦਗੀ ਦੀ ਹਾਜ਼ਰੀ ਭਰਦਾ ਸੀ, ਉ¤ਥੇ ਭੋਲੇ ਵਲੋਂ ਅਰੰਭੇ ਕਾਰਜਾਂ ਨੂੰ ਅੱਗੇ ਤੋਰਨ ਦੀ ਗੱਲ ਵੀ ਕਰਦਾ ਸੀ ਜਿੱਥੇ ਮਾਸੀਆਂ, ਚਾਚੀਆਂ, ਮਾਮੀਆਂ ਅਤੇ ਦੋਸਤਾਂ ਵਲੋਂ ਦਿੱਤੀ ਅਤੇ ਦੋਸਤਾ ਵਲੋਂ ਦਿੱਤੀ ਅੰਤਮ ਅਰਦਾਸ ਸਮੇਂ ਦਸਤਕ ਅਜਿਹੇ ਪਿਆਰ ਨੂੰ ਜਗਾ ਗਈ ਜਿਸ ਦੀ ਮਹਿਕ ਕਈ ਵਰ੍ਹੇ ਬਿਖਰਦੀ ਨਜ਼ਰ ਹੀ ਨਹੀਂ ਆਵੇਗੀ, ਸਗੋਂ ਉਸ ਦੀ ਯਾਦ ਨੂੰ ਹਮੇਸ਼ਾ ਪ੍ਰਗਟਾਉਂਦੀ ਰਹੇਗੀ। ਜਿੱਥੇ ਹਾਜ਼ਰੀਨ ਨੇ ਫੁੱਲਾਂ ਦੀ ਵਰਖਾ ਨਾਲ ਨਮਨ ਅੱਖਾਂ ਨਾਲ ਵਿਦਾਇਗੀ ਦਿੱਤੀ, ਉ¤ਥੇ ਪਰਿਵਾਰ ਵਲੋਂ ਨਮਸਕਾਰ ਕਰਕੇ ਅਤੇ ਸਰਵਰਿੰਦਰ ਕੌਰ ਵਲੋਂ ਜੈਕਾਰਿਆਂ ਦੀ ਗੂੰਜ ਨਾਲ ਦੇਹ ਸੰਸਕਾਰ ਨੂੰ ਅੰਤਿਮ ਛੋਹਾਂ ਵੱਲ ਅੱਗੇ ਤੋਰਨ ਦੀ ਰਸਮ ਅਦਾ ਕੀਤੀ। ਵਾਹਿਗੁਰੂ ਦੇ ਜਾਪ ਅਤੇ ਕੀਰਤਨ ਸੋਹਿਲੇ ਦੇ ਪਾਠ ਉਪਰੰਤ ਗੁਰਮਨ ਸਿੰਘ ਨੇ ਆਪਣੇ ਪਿਤਾ ਦਾ ਸਰੀਰ ਅਗਨ ਭੇਟ ਕੀਤਾ ਅਤੇ ਸਮੂਹ ਨੂੰ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਗੁਰੂਘਰ ਸਿੰਘ ਸਭਾ ਪਹੁੰਚਣ ਦੀ ਬੇਨਤੀ ਕੀਤੀ। ਜਿੱਥੇ ਪਾਠ ਅਤੇ ਭਾਈ ਸਾਹਿਬ ਕੰਵਲਜੀਤ ਸਿੰਘ ਅਤੇ ਹਜ਼ੂਰੀ ਕੀਰਤਨੀਆ ਸਿੰਘ ਸਭਾ ਵਲੋਂ ਸੋਗਮਈ ਕੀਰਤਨ ਬਹੁਤ ਹੀ ਸ਼ਰਧਾ ਅਤੇ ਵਿਰਾਗਮਈ ਢੰਗ ਨਾਲ ਸੰਗਤਾਂ ਦੇ ਸਨਮੁਖ ਕੀਤਾ ਗਿਆ। ਉਪਰੰਤ ਸਟੇਜ ਗੁਰਚਰਨ ਸਿੰਘ ਸੈਦਪੁਰ ਸਿਆਟਲ ਨੂੰ ਸੌਂਪ ਦਿੱਤੀ ਜਿਨ੍ਹਾਂ ਸਤਵਿੰਦਰ ਭੋਲੇ ਦੇ ਜੀਵਨ ਝਾਤ, ਸੰਘਰਸ਼ ਅਤੇ ਗੁਜਾਰੇ ਪਲਾਂ ਦੀ ਦਾਸਤਾਨ ਦੱਸਣ ਉਪਰੰਤ ਬੁਲਾਰਿਆਂ ਨੂੰ ਸੱਦਾ ਦਿੱਤਾ। ਨਰਿੰਦਰ ਸਿੰਘ ਬਾਠ ਜੋ ਖਾੜਕੂ ਸਫਾਂ ਦੀ ਮੁਢਲੀ ਸਖਸ਼ੀਅਤ ਹਨ, ਜਿਨ੍ਹਾਂ ਨੇ ਇਸ ਪਰਿਵਾਰ ਦੀ ਪੰਥ ਪ੍ਰਤੀ ਕੁਰਬਾਨੀ ਦੇਣਗੇ ਅਤੇ ਦ੍ਰਿੜਤਾ ਨੂੰ ਦੁਹਰਾਉਂਦੇ ਕਿਹਾ ਕਿ ਭੋਲੇ ਨਾਲੋਂ ਉਨ੍ਹਾਂ ਦੇ ਸਹੁਰਾ ਨੂੰ ਜੇਲ੍ਹਾਂ ਵਿੱਚ ਬੈਠੇ ਕੈਦੀ ਜ਼ਿਆਦਾ ਪਿਆਰੇ ਹਨ ਜੋ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਦੀ ਜਾਗਦੀ ਉਦਾਹਰਨ ਹੈ। ਧਰਮ ਸਿੰਘ ਫਿਲਾਡੈਲਫੀਆ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹਰ ਸਿੱਖ ਅੱਤਵਾਦੀ ਲਗਦਾ ਹੈ, ਪਰ ਇਹ ਪੰਥ ਪਰਿਵਾਰ ਸੰਘਰਸ਼ ਦਾ ਮੋਢੀ ਬਣਿਆ, ਪੂਰੀ ਸਰਕਾਰ ਨੂੰ ਹਿਲਾਕੇ ਰੱਖ ਦਿੱਤਾ। ਕੁਰਬਾਨੀਆਂ ਦੇਣ ਵਾਲੇ ਅੱਤਵਾਦੀ ਹਨ ਤਾਂ ਕਿਹੜੇ ਸਿੱਖ ਸਤਵਾਦੀ ਹਨ। ਸਰਬਜੀਤ ਸਿਘ ਮਾਨ ਵਾਸ਼ਿੰਗਟਨ ਡੀ ਸੀ ਨੇ ਕਿਹਾ ਕਿ ਇਹ ਧਰਮ ਯੁੱਧ ਮਾਰਗ ਕਦੇ ਵੀ ਥਿੜਕ ਨਹੀਂ ਸਕਦਾ ਭਾਵੇਂ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈ ਜਾਣ। ਕੁਰਬਾਨੀ ਕਰਨ ਵਾਲਿਆਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਉਕਰੇਗਾ। ਸਟੀਵਨ ਗੈਵੀ ਮੈਂਬਰ ਪਾਰਲੀਮੈਂਟ ਉਮੀਦਵਾਰ ਕੈਲਗਰੀ ਨੇ ਕਿਹਾ ਕਿ ਮੈਂ ਸੂਰਤ ਸਿੰਘ ਦੇ ਸੰਘਰਸ਼ ਦਾ ਹਮਾਇਤੀ ਹਾਂ ਅਤੇ ਉਨ੍ਹਾਂ ਦੇ ਜਵਾਈ ਸਤਵਿੰਦਰ ਸਿੰਘ ਭੋਲੇ ਦੀ ਸਖਸ਼ੀਅਤ ਅਤੇ ਕਾਰਜਕਾਰੀ ਤੋਂ ਪ੍ਰਭਾਵਿਤ ਹੋ ਕੇ ਅੱਜ ਸਮੂਹ ਇਕੱਠ ਵਿੱਚ ਉਨ੍ਹਾਂ ਦੀ ਮੌਤ ਦੇ ਨਤੀਜਿਆ ਦੀ ਮੰਗ ਕਰਦਾ ਹਾਂ। ਹਰਭਜਨ ਸਿੰਘ ਭਿੰਡਰ ਨੇ ਕਿਹਾ ਕਿ ਬਾਬੇ ਨਾਨਕ ਨੇ ਜਿਵੇਂ ਸਾਰੀਆਂ ਕਮਿਊਨਿਟੀਆ, ਜਾਤਾਂ ਨੂੰ ਇਕੱਠਿਆਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਦਾ ਨੀਂਹ ਪੱਥਰ ਰੱਖਿਆ ਅਤੇ ਉਸਦੀ ਫਿਲਾਸਫੀ ਸਾਰਿਆਂ ਲਈ ਪ੍ਰੇਰਨਾ ਸ੍ਰੋਤ ਹੈ ਪਰ ਅਸੀਂ ਭਟਕ ਗਏ ਹਾਂ ਜਿਸ ਕਰਕੇ ਅਸੀਂ ਮੁਸ਼ਕਲ ਵਿੱਚ ਲੰਘ ਰਹੇ ਹਾਂ, ਲੋੜ ਹੈ ਕਿ ਅਸੀਂ ਸ਼ੇਰਾਂ ਦੀ ਕੌਮ ਨੂੰ ਦਾਗ ਨਾ ਲਾਈਏ ਸਗੋਂ ਭੋਲੇ ਵਾਂਗ ਦ੍ਰਿੜ ਹੋ ਕੇ ਹਰੇਕ ਸੰਘਰਸ਼ ਨੂੰ ਮਜ਼ਬੂਤੀ ਨਾਲ ਸੁਰਜੀਤ ਰੱਖੀਏ। ਮਹੇਸ਼ਇੰਦਰ ਸਿੰਘ ਨੇ ਬਚਪਨ ਤੋਂ ਲੈ ਕੇ ਸਾਰਾ ਸੰਘਰਸ਼ ਸਮਾਂ ਭੋਲੇ ਨਾਲ ਗੁਜ਼ਾਰਿਆ ਅਤੇ ਕਿਹਾ ਕਿ ਉਨ੍ਹਾਂ ਦੀ ਦੁਸ਼ਮਣ ਅੱਜ ਵੀ ਸਰਕਾਰ ਹੈ ਪਰ ਉਹ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਹਰਮੰਦਰ ਸੰਧੂ ਤੋਂ ਬਾਅਦ ਅਸੀਂ ਅਜਿਹੀ ਸਖਸ਼ੀਅਤ ਖੋ ਬੈਠੇ ਹਾਂ ਜਿਸ ਦਾ ਸਾਹਨੀ ਬਣਨਾ ਮੁਸ਼ਕਲ ਹੀ ਨਹੀਂ ਸਗੋਂ ਨਾ ਮੁਮਕਿਨ ਹੈ। ਡਾ. ਅਮਰਜੀਤ ਸਿੰਘ ਖਾਲਿਸਤਾਨੀ ਨੇ ਕਿਹਾ ਕਿ ਜਿਹੜਾ ਪਰਿਵਾਰ ਬਾਣੀ ਦਾ ਧਾਰਨੀ ਹੈ ਉਹ ਕਦੇ ਨਹੀਂ ਡੋਲ ਸਕਦਾ। ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਕੀਰਤਨ ਨੇ ਮੁੜ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ। ਉਨ੍ਹਾਂ ਕਿਹਾ ਖਾਲਸਾ ਰਾਜ ਦਾ ਸੰਕਲਪ ਦ੍ਰਿੜ ਮਿਸ਼ਨ ਹੈ ਜਿਸ ਤੋਂ ਕੋਈ ਪਿੱਛੇ ਨਹੀਂ ਹਟ ਸਕਦਾ। ਜੇਕਰ ਅਜਿਹੇ ਪਰਿਵਾਰ ਸਾਡੇ ਨਾਲ ਹਨ ਤਾਂ ਸਮਾਂ ਦੂਰ ਨਹੀਂ ਜਦੋਂ ਅਸੀਂ ਵੱਖਰੀ ਅਜ਼ਾਦੀ ਪ੍ਰਾਪਤ ਕਰ ਲਵਾਂਗੇ। ਪ੍ਰਮਿੰਦਰ ਸਿੰਘ ਗਰੇਵਾਲ ਨੇ ਬਾਪੂ ਸੂਰਤ ਸਿੰਘ ਦਾ ਸੁਨੇਹਾ ਪੜ੍ਹਕੇ ਸੁਣਾਇਆ ਅਤੇ ਕਿਹਾ ਕਿ ਸੰਘਰਸ਼ ਨੂੰ ਕਦੇ ਵੀ ਢਾਹ ਨਹੀਂ ਲਗ ਸਕਦੀ, ਭਾਵੇਂ ਪੂਰਾ ਪਰਿਵਾਰ ਵੀ ਖਤਮ ਕਿਉਂ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਜੇਲ੍ਹਾਂ ਵਿੱਚ ਹਨ, ਉਨ੍ਹਾਂ ਦੀ ਰਿਹਾਈ ਮੇਰਾ ਸੰਕਲਪ ਹੈ। ਭੋਲਾ ਮੇਰਾ ਪਿਆਰਾ ਜਵਾਈ ਸੀ ਅਤੇ ਹਮੇਸ਼ਾ ਮੇਰੇ ਇਰਾਦੇ ਨੂੰ ਦ੍ਰਿੜ ਕਰਨ ਵਿੱਚ ਯੋਗਦਾਨ ਦਾ ਮੁਥਾਜ ਸੀ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਉਹ ਪੰਥਕ ਹਨ ਅਤੇ ਪੰਥ ਨਾਲ ਖੜ੍ਹੇ ਹਨ ਉਨ੍ਹਾਂ ਭੋਲੇ ਦੀ ਮੌਤ ਸਬੰਧੀ ਮਦਦ ਕਰਨ ਜਾਂ ਇਸ ਸਬੰਧੀ ਯੋਗਦਾਨ ਪਾ ਕੇ ਕੁਝ ਅੱਗੇ ਤੋਰਨ ਲਈ ਜੋ ਸਖਸ਼ੀਅਤਾਂ ਅੱਗੇ ਆਵੇਗੀ ਉਸ ਨੂੰ ਉਨ੍ਹਾਂ 25 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਨੇਡਾ ਦੀ ਸੰਗਤ ਇਨ੍ਹਾਂ ਨਾਲ ਸਤੰਭ ਬਣਕੇ ਖੜ੍ਹੀ ਹੈ। ਵਿਜੇਪਾਲ ਸਿੰਘ ਅਸਟ੍ਰੇਲੀਆ, ਗੁਰਦੀਪ ਸਿੰਘ ਬਠਿੰਡਾ, ਡਾ. ਭਗਵਾਨ ਸਿੰਘ, ਕਰਮਜੀਤ ਸਿੰਘ ਸ਼ਿਕਾਗੋ, ਅਮਰੀਕ ਸਿੰਘ ਗਿੱਲ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਬੁਟਰ, ਗੁਰਲਾਭ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਕਨੇਡਾ, ਅਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਭਾਰਤ ਤੋਂ ਇਲਾਵਾ ਅਮਰੀਕਾ ਦੇ ਹਰ ਸਟੇਟ ਤੋਂ ਹਾਜ਼ਰੀ ਲਗਵਾ ਜਥੇਬੰਦੀਆਂ ਨੇ ਭੋਲੇ ਨੂੰ ਨਮਨ ਅੱਖਾਂ ਅਤੇ ਜੋਸ਼ੀਲੀ ਰਮਜ਼ ਵਿੱਚ ਹਾਜ਼ਰੀ ਲਗਵਾਈ। ਅੰਤ ਵਿੱਚ ਡਾ, ਸੁਰਿੰਦਰ ਸਿੰਘ ਗਿੱਲ ਜੋ ਭੋਲੇ ਦੇ ਭਣਵੱਈਏ ਨੇ ਬਹੁਤ ਹੀ ਖੂਬਸੂਰਤ ਸਤਰਾਂ ਨਾਲ ਧੰਨਵਾਦ ਕੀਤਾ ਅਤੇ ਅਮਰੀਕਾ ਸਰਕਾਰ ਤੋਂ ਭੋਲੇ ਦੇ ਕਾਤਲਾਂ ਦਾ ਪਤਾ ਲਗਾ ਕੇ ਸਜ਼ਾ ਦੇਣ ਸਬੰਧੀ ਸੰਗਤਾਂ ਨੂੰ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ਼ ਹੈ ਕਿ ਸਾਨੂੰ ਅਮਰੀਕਾ ਸਰਕਾਰ ਜਸਟਿਸ ਦੇ ਕੇ ਹਿਰਦੇ ਸ਼ਾਂਤ ਕਰੇਗੀ। ਸੰਗਤਾਂ ਦਾ ਭਰਵਾਂ ਇਕੱਠ ਸੀ, ਜਿਨ੍ਹਾਂ ਦੀ ਗਿਣਤੀ ਛੇ ਸੌ ਤੋਂ ਉ¤ਪਰ ਸੀ ਜੋ ਭਾਵੁਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਪਣੇ ਰਾਹਾਂ ਨੂੰ ਚਾਲੇ ਪਾ ਗਏ। ਗੁਰਦੁਆਰਾ ਪ੍ਰਬੰਧਕਾਂ ਵਲੋਂ ਬਹੁਤ ਹੀ ਸੁਚੱਜੇ ਅਤੇ ਵਧੀਆ ਢੰਗ ਨਾਲ ਆਈਆਂ ਸੰਗਤਾਂ ਦੀ ਸੇਵਾ ਕੀਤੀ ਜੋ ਧੰਨਵਾਦ ਦੇ ਪਾਤਰ ਸਨ। ਪਰਿਵਾਰ ਵਲੋਂ ਵੱਖ-ਵੱਖ ਗੁਰੂਘਰਾਂ ਨੂੰ ਦਾਨ ਦੇ ਕੇ ਨਿਵਾਜਿਆ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿੱਤਾ। ਸਮੁੱਚੇ ਤੌਰ ਤੇ ਸਤਵਿੰਦਰ ਸਿੰਘ ਭੋਲੇ ਦੀ ਅੰਤਿਮ ਅਰਦਾਸ ਭਾਵਭਿੰਨੀ ਅਤੇ ਜੋਸ਼ੀਲੇ ਮਾਹੌਲ ਵਿੱਚ ਸੰਪਨ ਹੋਈ।



