Skip to content
Independent perspectives. Global stories.
BREAKING

ਗ¤ਲਬਾਤ ਲਈ ਤਿਆਰ, ਪਰ ਕਸ਼ਮੀਰ ਮੁ¤ਦਾ ਨਹੀਂ ਛ¤ਡਾਂਗੇ : ਸਰਤਾਜ ਅਜ਼ੀਜ਼

Share this story

ਇਸਲਾਮਾਬਾਦ, 22 ਅਗਸਤ (ਪੀ. ਟੀ.)- ਭਾਰਤ ਤੇ ਪਾਕਿਸਤਾਨ ਦੇ ‘ਚ ਰਾਸ਼ਟਰੀ ਸੁਰ¤ਖਿਆ ਸਲਾਹਕਾਰ (ਐਨਐਸਏ) ਪ¤ਧਰ ਦੀ ਗ¤ਲ ਬਾਤ ‘ਤੇ ਪਾਕਿਸਤਾਨ ਦੇ ਰਾਸ਼ਟਰੀ ਸੁਰ¤ਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਦੇ ਨਾਲ ਬੈਠਕ ਲਈ ਨਵੀਂ ਦਿ¤ਲੀ ਜਾਣ ਨੂੰ ਹੁਣ ਵੀ ਤਿਆਰ ਹਨ। ਅਜ਼ੀਜ਼ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਮੈਂ ਹੁਣ ਵੀ ਰਾਸ਼ਟਰੀ ਸੁਰ¤ਖਿਆ ਸਲਾਹਕਾਰ ( ਐਨਐਸਏ ) ਪ¤ਧਰ ਦੀ ਗ¤ਲ ਬਾਤ ‘ਚ ਬਿਨਾਂ ਸ਼ਰਤ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ। ਅਜ਼ੀਜ਼ 23 – 24 ਅਗਸਤ ਨੂੰ ਨਵੀਂ ਦਿ¤ਲੀ ‘ਚ ਆਪਣੇ ਭਾਰਤੀ ਅਜੀਤ ਡੋਵਲ ਨਾਲ ਮੁਲਾਕਾਤ ਕਰਨ ਵਾਲੇ ਹਨ। ਅਜ਼ੀਜ਼ ਨੇ ਕਿਹਾ ਕਿ ਜਦੋਂ ਮੈਂ ਭਾਰਤ ਜਾਂਦਾ ਹਾਂ, ਤਾਂ ਤਮਾਮ ਨੇਤਾਵਾਂ ਨੂੰ ਮਿਲਦਾ ਹਾਂ। ਜਦੋਂ ਉ¤ਥੋਂ ਲੋਕ ਆਉਂਦੇ ਹਨ, ਤਾਂ ਉਹ ਵੀ ਤਮਾਮ ਨੇਤਾਵਾਂ ਨੂੰ ਮਿਲਦੇ ਹਨ। ਇਸ ‘ਚ ਕੋਈ ਵ¤ਡੀ ਗ¤ਲ ਨਹੀਂ ਹੈ। ਭਾਰਤ ਦੇ ਨਾਲ ਕੋਈ ਗੰਭੀਰ ਗ¤ਲਬਾਤ ਨਹੀਂ ਹੋ ਸਕਦੀ, ਜੇਕਰ ਉਨ੍ਹਾਂ ਨੂੰ ਕਸ਼ਮੀਰ ‘ਤੇ ਗ¤ਲ ਨਹੀਂ ਕਰਨੀ। ਜਦੋਂ ਤੋਂ ਮੋਦੀ ਸ¤ਤਾ ‘ਚ ਆਏ ਹਨ, ਉਹ ਆਪਣੀਆਂ ਸ਼ਰਤਾਂ ‘ਤੇ ਗ¤ਲ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਕਸ਼ਮੀਰ ਭੁ¤ਲ ਜਾਈਏ, ਲੇਕਿਨ ਇਹ ਸੰਭਵ ਨਹੀਂ।

WRITTEN BY