ਲੁਧਿਆਣਾ, 22 ਅਗਸਤ (ਤਜਿੰਦਰ ਸਿੰਘ)- ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਅੱਜ ਸ਼ਹਿਰ ਮੰਨੇ ਪ੍ਰਮੰਨੇ ਕਲੱਬ ਜਿਸ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਹਨ ਵਿਖੇ ਜਾ ਕੇ ਦਾਲ, ਦਹੀ, ਪਨੀਰ ਆਦਿ ਦੇ ਸੈਂਪਲ ਲਏ। ਇਸ ਤੋ ਇਲਾਵਾ ਸ਼ਹਿਰ ਦੇ ਵੱਖ ਵੱਖ ਸਥਾਨ ਜਿਨ੍ਹਾ ਵਿਚੋਂ ਹੰਬੜਾ ਰੋਡ ਕਨਫੈਕਸ਼ਨਰੀ ਦੀ ਦੁਕਾਨ ਤੋਂ ਬਿਸਕੁੱਟ, ਈਐਸਆਈ ਹਸਪਤਾਲ ਦੀ ਕੰਟੀਨ ਤੋਂ ਚਟਨੀ ਦੇ ਸੈਂਪਲ, ਸੁਨੇਤ ਤੋਂ ਇਕ ਕਰਿਆਨੇ ਦੀ ਦੁਕਾਨ ਤੋਂ ਮੱਠੀ ਦਾ ਸੈਂਪਲ, ਸੈਕਟਰ 32 ਚੰਡੀਗੜ੍ਹ ਰੋਡ ਤੋ ਹਲਵਾਈ ਦੀ ਦੁਕਾਨ ਤੋਂ ਸਮੋਸਿਆਂ ਦਾ ਸੈਂਪਲ ਲਿਆ ਗਿਆ। ਅੱਜ ਸ਼ਹਿਰ ਵਿਚ ਕੀਤੀ ਗਈ ਸੈਂਪਲਿੰਗ ਦੀ ਅਗਵਾਈ ਜਿਲ੍ਹਾ ਸਿਹਤ ਅਫਸਰ ਡਾ: ਅਵਿਨਾਸ਼ ਕੁਮਾਰ ਅਤੇ ਫੂਡ ਸੇਫਟੀ ਅਫਸਰ ਸ੍ਰੀ ਮਨੋਜ ਖੋਸਲਾ, ਰਵਿੰਦਰ ਗਰਗ, ਹਰਪ੍ਰੀਤ ਕੌਰ ਆਦਿ ਨੇ ਕੀਤੀ।



