ਨਵੀਂ ਦਿ¤ਲੀ, 22 ਅਗਸਤ (ਪੀ. ਟੀ.)- ਦਾਊਦ ਇਬਰਾਹੀਮ ਦੇ ਪਾਕਿਸਤਾਨ ’ਚ ਛੁਪੇ ਹੋਣ ਦੀ ਖ਼ਬਰ ‘ਤੇ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਚਾਹੇ ਉਹ ਐਨਡੀਏ ਦੀ ਸਰਕਾਰ ਹੋਵੇ ਜਾਂ ਯੂਪੀਏ ਦੀ, ਸਾਰਿਆਂ ਨੂੰ ਪਤਾ ਹੈ ਕਿ ਦਾਊਦ ਪਾਕਿਸਤਾਨ ‘ਚ ਲੁਕਿਆ ਹੋਇਆ ਹੈ। ਅਜਿਹੇ ‘ਚ ਉਸਨੂੰ ਬਾਹਰ ਲਿਆਉਣ ਲਈ ਠੋਸ ਕਦਮ ਚੁ¤ਕੇ ਜਾਣ ਦੀ ਲੋੜ ਹੈ। ਮਨੀਸ਼ ਨੇ ਕਿਹਾ ਕਿ ਅਮਰੀਕਾ ਨੂੰ ਜਦੋਂ ਪਤਾ ਲ¤ਗਾ ਕਿ ਓਸਾਮਾ ਬਿਨ ਲਾਦੇਨ ਪਾਕਿਸਤਾਨ ‘ਚ ਲੁਕਿਆ ਹੈ ਤਾਂ ਉਸਨੇ ਕਿਸੇ ਅਖਬਾਰ ‘ਚ ਇਸ ਗ¤ਲ ਨੂੰ ਨਹੀਂ ਛਪਵਾਇਆ, ਸਗੋਂ ਉਸਨੂੰ ਉਥੇ ਹੀ ਜਾ ਕੇ ਮਾਰ ਮੁਕਾਇਆ। ਉਨ੍ਹਾਂ ਨੇ ਕਿਹਾ ਕਿ ਦਾਊਦ ਭਾਰਤ ਦਾ ਓਸਾਮਾ ਬਿਨ ਲਾਦੇਨ ਹੈ। ਪਾਕਿਸਤਾਨ ‘ਚ ਵੜ ਕੇ ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕਿ ਭਾਰਤ ਸਰਕਾਰ ਨੂੰ ਪਤਾ ਲ¤ਗਾ ਹੈ ਕਿ ਦਾਊਦ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਦੇ ਕਰਾਚੀ ’ਚ ਰਹਿ ਰਿਹਾ ਹੈ।



